30.1 C
Delhi
Friday, April 26, 2024
spot_img
spot_img

ਨਸ਼ੇ ਦੀ ‘ਉਵਰਡੋਜ਼’ ਕਾਰਨ ਹੋ ਰਹੀਆਂ ਜਵਾਨ ਮੌਤਾਂ ਸੰਬੰਧੀ ਸਰਬ ਪਾਰਟੀ ਮੀਟਿੰਗ ਬੁਲਾਵੇ ਸਰਕਾਰ: ਖ਼ਹਿਰਾ

ਚੰਡੀਗੜ, ਜੂਨ 25, 2019:
ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚੋਂ ਡਰੱਗ ਮਾਫੀਆ ਦਾ ਮੁਕੰਮਲ ਖਾਤਮਾ ਕੀਤੇ ਜਾਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਦੇ ਉਲਟ ਡਰੱਗ ਅੋਵਰਡੋਸ ਕਾਰਨ ਪੰਜਾਬ ਦੇ ਨੋਜਵਾਨਾਂ ਦੀਆਂ ਵੱਡੀ ਗਿਣਤੀ ਵਿੱਚ ਹੋ ਰਹੀਆਂ ਮੋਤਾਂ ਉੱਪਰ ਚਿੰਤਾ ਜਤਾਈ।

ਅੱਜ ਇੱਕ ਬਿਆਨ ਵਿੱਚ ਖਹਿਰਾ ਨੇ ਪੰਜਾਬ ਦੇ ਚਿੰਤਾਜਨਕ ਹਲਾਤਾਂ ਉੱਪਰ ਚਰਚਾ ਕੀਤੇ ਜਾਣ ਲਈ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਏ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇੱਕਲੇ ਕੱਲ ਦੇ ਦਿਨ ਹੀ ਡਰੱਗ ਅੋਵਰਡੋਸ ਕਾਰਨ ਛੇ ਨੋਜਵਾਨਾਂ ਦੀ ਮੋਤ ਹੋਈ ਹੈ ਅਤੇ ਅਜਿਹੀਆਂ ਹੀ ਖਬਰਾਂ ਰੋਜਾਨਾ ਪੰਜਾਬ ਦੇ ਹਰੇਕ ਕੋਨੇ ਵਿੱਚੋਂ ਰਿਪੋਰਟ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਡਰੱਗ ਅੋਵਰਡੋਸ ਕਾਰਨ ਵੱਧ ਰਹੀ ਮੋਤਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਡਰੱਗਸ ਦੇ ਮੁੱਦੇ ਉੱਪਰ ਝੂਠ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਸ ਲਈ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ।

ਉਹਨਾਂ ਕਿਹਾ ਕਿ ਰੋਜਾਨਾ ਪੰਜਾਬੀ ਅਖਬਾਰ ਦੀ ਨਿਊਜ ਰਿਪੋਰਟ ਅਨੁਸਾਰ ਇੱਕ ਨੋਜਵਾਨ ਦੀ ਹੁਸ਼ਿਆਰਪੁਰ ਜਿਲੇ ਦੇ ਦਸੂਹਾ ਵਿੱਚ ਮੋਤ ਹੋਈ ਅਤੇ ਪੰਜ ਫਿਰੋਜਪੁਰ, ਮੋਗਾ ਅਤੇ ਮਾਨਸਾ ਜਿਲੇ ਨਾਲ ਸਬੰਧਿਤ ਹਨ ਜੋ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜਿਲੇ ਹਨ। ਸੂਬੇ ਵਿੱਚ ਡਰੱਗ ਮਾਫੀਆ ਦੇ ਵੱਧਣ ਫੁੱਲਣ ਲਈ ਦੋਨੋਂ ਹੀ ਬਰਾਬਰ ਦੇ ਦੋਸ਼ੀ ਹਨ।

ਖਹਿਰਾ ਨੇ ਕਿਹਾ ਕਿ ਸੂਬੇ ਦੇ ਕਾਲੇ ਦੋਰ ਦੋਰਾਨ ਹੋਏ ਕਤਲਾਂ ਨਾਲੋ ਡਰੱਗ ਅੋਵਰਡੋਸ ਕਾਰਨ ਹੋ ਰਹੀ ਮੋਤਾਂ ਦੀ ਗਿਣਤੀ ਜਿਆਦਾ ਹੈ। ਉਹਨਾਂ ਹੈਰਾਨੀ ਜਤਾਈ ਕਿ ਮੁੱਖ ਮੰਤਰੀ ਅਤੇ ਡੀ.ਜੀ.ਪੀ ਦਿਨਕਰ ਗੁਪਤਾ ਪੰਜਾਬ ਦੇ ਨੋਜਵਾਨ ਬੱਚਿਆਂ ਦੀਆਂ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਪਹਿਲ ਕਦਮੀ ਕਿਉਂ ਨਹੀਂ ਕਰ ਰਹੇ ਹਨ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਡਰੱਗਸ ਦੀ ਵਰਤੋ ਵਿੱਚ ਵਾਧਾ ਹੋ ਰਿਹਾ ਹੈ ਅਤੇ ਡਰੱਗ ਤਸਕਰ ਸਿਆਸੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਹਨ। ਸਰਕਾਰ ਦੇ ਬਦਲਣ ਨਾਲ ਪੰਜਾਬ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਪਹਿਲਾਂ ਅਕਾਲੀ ਡਰੱਗਸ ਵਿੱਚੋਂ ਪੈਸੇ ਖਾ ਰਹੇ ਸਨ ਅਤੇ ਹੁਣ ਕਾਂਗਰਸੀ ਲੀਡਰਾਂ ਦੀ ਵਾਰੀ ਹੈ।

ਖਹਿਰਾ ਨੇ ਕਿਹਾ ਕਿ ਡਰੱਗਸ ਕਾਰਨ ਵੱਖ ਵੱਖ ਜਿਲਿਆਂ ਵਿੱਚੋਂ ਆ ਰਹੀ ਮੋਤਾਂ ਦੀ ਗਿਣਤੀ ਅਸਲ ਨਹੀਂ ਹੈ ਕਿਉਂਕਿ ਅਨੇਕਾਂ ਮੋਤਾਂ ਬਾਰੇ ਸਮਾਜਿਕ ਅਪਮਾਨ ਤੋਂ ਡਰਦੇ ਦੱਸਿਆ ਹੀ ਨਹੀਂ ਜਾਂਦਾ ਅਤੇ ਕੁਝ ਨੂੰ ਪੁਲਿਸ ਲੁਕੋ ਲੈਂਦੀ ਹੈ।

ਉਹਨਾਂ ਇਲਜਾਮ ਲਗਾਇਆ ਕਿ ਪੰਜਾਬ ਸਰਕਾਰ ਡਰੱਗ ਨਸ਼ੇੜੀਆਂ ਅਤੇ ਡਰੱਗ ਅੋਵਰਡੋਸ ਕਾਰਨ ਹੋ ਰਹੀਆਂ ਮੋਤਾਂ ਦੇ ਅੰਕੜਿਆਂ ਵਿੱਚ ਹੇਰ ਫੇਰ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇੜੀਆਂ ਦੀ ਗਿਣਤੀ ਅਨੇਕਾਂ ਗੁਣਾ ਵੱਧ ਚੁੱਕੀ ਹੈ ਅਤੇ ਪੰਜਾਬ ਦੇ ਮੰਤਰੀ ਬੇਸ਼ਰਮੀ ਭਰੇ ਢੰਗ ਨਾਲ ਇੱਕ ਪ੍ਰਾਪਤੀ ਵਜੋਂ ਗਿਣਾ ਰਹੇ ਹਨ।

ਖਹਿਰਾ ਨੇ ਕਿਹਾ ਕਿ ਹਾਲ ਹੀ ਵਿੱਚ ਫਿਰੋਜਪੁਰ ਦੇ ਐਸ.ਐਸ.ਪੀ ਸੰਦੀਪ ਗੋਇਲ ਨੇ ਇੱਕ ਸਮਾਗਮ ਵਿੱਚ ਮੰਨਿਆ ਸੀ ਕਿ ਪੁਲਿਸ ਵਿੱਚ ਕਾਲੀਆਂ ਭੇਡਾਂ ਹਨ ਜੋ ਕਿ ਡਰੱਗ ਦੇ ਵਪਾਰ ਵਿੱਚ ਸ਼ਾਮਿਲ ਹਨ। ਗੋਇਲ ਦਾ ਇਹ ਸੁਨੇਹਾ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਿਆ ਅਤੇ ਸੂਬੇ ਦੇ ਲੋਕਾਂ ਨੇ ਸੱਚ ਬੋਲੇ ਜਾਣ ਦੀ ਸ਼ਲਾਘਾ ਕੀਤੀ।

ਉਹਨਾਂ ਕਿਹਾ ਕਿ ਗੋਇਲ ਦਾ ਭਾਸ਼ਣ ਅੱਖਾਂ ਖੋਲਣ ਵਾਲਾ ਅਤੇ ਕਾਂਗਰਸ ਸਰਕਾਰ ਦੇ ਮੂੰਹ ਉੱਪਰ ਕਰਾਰੀ ਚਪੇੜ ਹੈ ਜੋ ਕਿ ਪੰਜਾਬ ਦੇ ਗਰੀਬ ਲੋਕਾਂ ਦੀਆਂ ਜਿੰਦਗੀਆਂ ਨਾਲ ਖੇਡ ਰਹੀ ਹੈ।

ਪੀ.ਈ.ਪੀ ਪ੍ਰਧਾਨ ਨੇ ਆਖਿਆ ਕਿ ਡੀਐਡੀਕਸ਼ਨ ਸੈਂਟਰਾਂ ਵਿੱਚ ਢੁੱਕਵਾਂ ਸਟਾਫ ਨਾ ਹੋਣ ਅਤੇ ਦਵਾਈਆਂ ਉਪਲਬਧ ਨਾ ਹੋਣ ਕਾਰਨ ਪੰਜਾਬ ਸਰਕਾਰ ਦੀ ਡੀਐਡੀਕਸ਼ਨ ਮੁਹਿੰਮ ਪੂਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ। ਨਸ਼ੇੜੀਆਂ ਨਾਲ ਪੁਲਿਸ ਅਪਰਾਧੀਆਂ ਵਾਲਾ ਵਿਵਹਾਰ ਕਰਦੀ ਹੈ ਜਦਕਿ ਉਹਨਾਂ ਦੀ ਮਦਦ ਕੀਤੇ ਜਾਣ ਦੀ ਜਰੂਰਤ ਹੈ।ਦੂਸਰੇ ਪਾਸੇ ਸਿੰਥੈਟਿਕ ਡਰੱਗਸ ਸ਼ਰੇਆਮ ਗਲੀਆਂ ਵਿੱਚ ਵਿਕ ਰਹੇ ਹਨ ਅਤੇ ਦੋਸ਼ੀਆਂ ਖਿਲਾਫ ਚੁਣ ਕੇ ਕਾਰਵਾਈ ਕੀਤੀ ਜਾਂਦੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION