37.1 C
Delhi
Friday, May 24, 2024
spot_img
spot_img
spot_img

ਨਸ਼ਿਆਂ ਖ਼ਿਲਾਫ਼ ਮੁਹਿੰਮ: ਨਸ਼ਾ ਕਾਰੋਬਾਰ ਨਾਲ ਜੁੜੇ 127 ਵਿਅਕਤੀਆਂ ਦੀ ਮਾਨਸਾ ਦੇ ਥਾਣਿਆਂ ’ਚ ਬੁਲਾ ਕੇ ਕੀਤੀ ਗਈ ਪੁੱਛਗਿੱਛ

ਯੈੱਸ ਪੰਜਾਬ
ਮਾਨਸਾ, ਫਰਵਰੀ 28, 2021:
ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਮਾਨਸਾ ਅੰਦਰ ਨਸਿ਼ਆ ਦੀ ਰੋੋਕਥਾਮ ਕਰਨ ਲਈ ਮਿਤੀ 25—02—2021 ਤੋੋਂ 03—03—2021 ਤੱਕ ਵਿਸੇਸ਼ ਮੁਹਿੰਮ (ਂਅਵਜ ਣਗਚਪ ਣਗਜਡਕ ਙ਼ਠਬ਼ਜਪਅ) ਆਰੰਭੀ ਗਈ ਹੈ।

ਇਸ ਮੁਹਿੰਮ ਤਹਿਤ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵੱਧ ਤੋੋਂ ਵੱਧ ਪਬਲਿਕ ਨੂੰ ਜਾਗਰੂਕ ਕਰਕੇ ਨਰੋੋਏ ਸਮਾਜ ਦੀ ਸਿਰਜਣਾ ਕਰਨ, ਨਸਿ਼ਆਂ ਦੀ ਵੱਧ ਤੋੋਂ ਵੱਧ ਬਰਾਮਦਗੀ ਕਰਵਾਉਣ, ਸ਼ੱਕੀ ਵਿਆਕਤੀਆ/ਸ਼ੱਕੀ ਥਾਵਾਂ ਦੀ ਸਰਚ ਕਰਨ, ਐਨ.ਡੀ.ਪੀ.ਐਸ. ਐਕਟ/ਆਬਕਾਰੀ ਐਕਟ ਦੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਹੈਵੀ ਰਿਕਵਰੀ (ਕਮਰਸੀਅਲ ਬਰਾਮਦਗੀ) ਵਾਲੇ ਦੋਸ਼ੀਆਂ ਪਰ ਕੜੀ ਨਿਗਰਾਨੀ ਰੱਖਣ, ਜਮਾਨਤ ਅਤੇ ਪੈਰੋੋਲ ਤੇ ਆਏ ਡਰੱਗ ਸਮੱਗਲਰਾਂ ਨੂੰ ਵੈਰੀਫਾਈ ਕਰਨ।

ਉਹਨਾਂ ਦੀਆ ਰੋੋਜਾਨਾਂ ਦੀਆ ਗਤੀਵਿੱਧੀਆਂ ਨੂੰ ਵਾਚਣ, ਐਨਡੀਪੀਐਸ. ਐਕਟ ਦੇ ਪੀ.ਓਜ਼. ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਆਦਿ ਸਬੰਧੀ ਜਿਲਾ ਦੇ ਸਾਰੇ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ ਸੀ.ਆਈ.ਏ. ਮਾਨਸਾ ਅਤੇ ਇੰਚਾਰਜ ਐਂਟੀ ਨਾਰਕੋਟਿਕਸ ਸੈਲ ਮਾਨਸਾ ਨੂੰ ਹਦਾਇਤ ਕੀਤੀ ਗਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਜਿਲ੍ਹਾ ਅੰਦਰ ਨਸਿ਼ਆ ਦੇ ਖਾਤਮੇ ਨੂੰ ਯਕੀਨੀ ਬਨਾਉਣ ਲਈ ਮਾਨਸਾ ਪੁਲਿਸ ਵੱਲੋੋਂ ਅੱਜ ਮਿਤੀ 27—02—2021 ਨੂੰ ਡਰੱਗ ਪੈਡਲਰ ਜੋੋ ਡਰੱਗ ਦੇ ਕੇਸਾ ਵਿੱਚੋੋ ਜਮਾਨਤ ਤੇ ਜਾਂ ਪੈਰੋੋਲ ਤੇ ਬਾਹਰ ਆਏ ਹੋੋਏ ਹਨ, ਆਦੀ ਮੁਜਰਮਾਨ ਅਤੇ ਹੋੋਰ ਸ਼ੱਕੀ ਵਿਆਕਤੀ ਜੋੋ ਨਸਿ਼ਆਂ ਦਾ ਧੰਦਾ ਕਰਦੇ ਹਨ।

ਅਜਿਹੇ 127 ਵਿਆਕਤੀਆਂ ਨੂੰ ਸਬੰਧਤ ਥਾਣਿਆਂ ਵਿੱਚ ਬੁਲਾ ਕੇ ਗਜਟਿਡ ਅਫਸਰਾਨ ਦੀ ਨਿਗਰਾਨੀ ਹੇਠ ਉਹਨਾਂ ਦੀਆ ਗਤੀਵਿੱਧੀਆਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ। ਉਹਨਾਂ ਦੀ ਤਸਦੀਕ/ਪੁੱਛਗਿੱਛ ਉਪਰੰਤ ਜੈਸੀ ਸੂਰਤ ਸਾਹਮਣੇ ਆਵੇਗੀ, ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਸਿ਼ਆ ਦਾ ਧੰਦਾ ਕਰਨ ਵਾਲੇ ਕਿਸੇ ਵੀ ਸਮਾਜ ਵਿਰੋੋਧੀ ਅਨਸਰ ਨੂੰ ਬਖਸਿ਼ਆ ਨਹੀ ਜਾਵੇਗਾ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਜਿਲ੍ਹੇ ਅੰਦਰ ਨਸਿ਼ਆਂ ਖਿਲਾਫ ਆਰੰਭ ਕੀਤੀ ਵਿਸੇਸ਼ ਮੁਹਿੰਮ ਤਹਿਤ ਅੱਜ ਮਾਨਸਾ ਪੁਲਿਸ ਵੱਲੋੋਂ ਵੱਖ ਵੱਖ ਪਿੰਡਾਂ, ਸ਼ਹਿਰਾਂ, ਮੁਹੱਲਿਆਂ ਅੰਦਰ ਲੋੋਕਾਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਸਾਡੀ ਜਿੰਦਗੀ ਨੂੰ ਤਬਾਹ ਕਰ ਰਹੇ ਹਨ, ਨਸ਼ੇ ਕਰਨਾ ਮੌੌਤ ਨੂੰ ਬੁਲਾਵਾ ਦੇਣਾ ਹੈ।

ਨਸਿ਼ਆਂ ਤੋੋਂ ਹੋੋਣ ਵਾਲੇ ਸਰੀਰਕ ਅਤੇ ਆਰਥਿਕ ਨੁਕਸਾਨਾਂ ਬਾਰੇ ਹਾਜਰ਼ੀਨ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਤਰਾ ਸਕੂਲਾਂ/ਕਾਲਜਾਂ ਅੰਦਰ ਜਾ ਕੇ ਅੱਜ ਦੀ ਨੌੌਜਵਾਨ ਪੀੜ੍ਹੀ ਨੂੰ ਨਸਿ਼ਆਂ ਦੀ ਬਜਾਏ ਪੜ੍ਹਾਈ ਵੱਲ ਧਿਆਨ ਦੇਣ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋੋ ਨਰੋੋਏ ਸਮਾਜ ਦੀ ਸਿਰਜਣਾ ਨੂੰ ਯਕੀਨੀ ਬਣਾਇਆ ਜਾ ਸਕੇ।

ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ/ਸ਼ਹਿਰਾਂ ਅੰਦਰ ਨਸਿ਼ਆਂ ਦੀ ਰੋੋਕਥਾਮ ਸਬੰਧੀ ਮਾਨਸਾ ਪੁਲਿਸ ਨੂੰ ਪੂਰਾ ਸਹਿਯੋੋਗ ਕਰਨ, ਨਸ਼ੇ ਦਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾ ਵਿਰੁੱਧ ਸੱਚੀ ਇਤਲਾਹ ਪੁਲਿਸ ਨੂੰ ਖੁੱਲ ਕੇ ਦੇਣ। ਜਿਹੜੇ ਨਸ਼ਾ ਪੀੜ੍ਹਤ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ, ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਨਸ਼ਾ ਛੁਡਾਇਆ ਜਾਵੇਗਾ।

ਮਾਨਸਾ ਪੁਲਿਸ ਵੱਲੋੋਂ ਕੋਵਿਡ—19 ਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋੋਏ ਜਿਲਾ ਅੰਦਰ ਅੱਜ ਵੱਖ ਵੱਖ ਥਾਵਾਂ ਤੇ 13 ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ। ਐਸ.ਐਸ.ਪੀ. ਮਾਨਸਾ ਵੱਲੋੋਂ ਦੱਸਿਆ ਗਿਆ ਕਿ ਨਸਿ਼ਆ ਵਿਰੋੋਧੀ ਇਹ ਵਿਸੇਸ਼ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION