34 C
Delhi
Sunday, April 28, 2024
spot_img
spot_img

ਨਵਜੋਤ ਸਿੱਧੂ ਦਾ ਜੇਲ੍ਹ ਵਿੱਚ ਕੋਈ ਝਗੜਾ ਨਹੀਂ ਹੋਇਆ – ਇਸ ਬਾਰੇ ਖ਼ਬਰਾਂ ਚਲਾਉਣ ਵਾਲਿਆਂ ਬਾਰੇ ਕੀ ਬੋਲੇ ਹਰਜੋਤ ਬੈਂਸ?

ਯੈੱਸ ਪੰਜਾਬ
ਚੰਡੀਗੜ੍ਹ, 13 ਜੁਲਾਈ, 2022:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਵਿੱਚ ਕੁਝ ਕੈਦੀਆਂ ਨਾਲ ਝਗੜੇ ਦੀਆਂ ਮੀਡੀਆ ਦੇ ਇਕ ਹਿੱਸੇ ਵੱਲੋਂ ਚਲਾਈਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੰਦਿਆਂ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਜਿਹੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਅੱਜ ਬਾਅਦ ਦੁਪਹਿਰ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇਹ ਖ਼ਬਰ ਆਈ ਕਿ ਸ: ਨਵਜੋਤ ਸਿੰਘ ਸਿੱਧੂ ਦੇ ਆਪਣੀ ਬੈਰਕ ਵਿੱਚ ਰਹਿੰਦੇ ਕੁਝ ਹੋਰ ਕੈਦੀਆਂ ਨਾਲ ਝਗੜਾ ਹੋ ਗਿਆ। ਇੱਥੋਂ ਤਕ ਵੀ ਕਹਿ ਦਿੱਤਾ ਕਿ ਦੂਜੇ ਕੈਦੀਆਂ ਨੇ ਸ: ਸਿੱਧੂ ’ਤੇ ਬਦਸਲੂਕੀ ਦੇ ਦੋਸ਼ ਲਗਾਏ। ਹਾਲਾਂਕਿ ਇਸ ਤਰ੍ਹਾਂ ਦੀ ਖ਼ਬਰ ਦੀ ਕਿਸੇ ਅਧਿਕਾਰਤ ਵਿਅਕਤੀ ਵੱਲੋਂ ਕੋਈ ਪੁਸ਼ਟੀ ਨਹੀਂ ਸੀ ਪਰ ਇਹ ਖ਼ਬਰ ਚੱਲਦੀ ਰਹੀ ਜਿਸ ਵਿੱਚ ਕਿਤੇ ਤਾਂ ਸ: ਸਿੱਧੂ ਦੀ ਬੈਰਕ ਬਦਲ ਦਿੱਤੇ ਜਾਣ ਦੀ ਗੱਲ ਆਖ਼ੀ ਗਈ ਜਦਕਿ ਕੁਝ ਨੇ ਕਿਹਾ ਕਿ ਦੂਜੇ ਕੈਦੀਆਂ ਦੀ ਬੈਰਕ ਬਦਲ ਦਿੱਤੀ ਗਈ।

ਇਸ ਤੋਂ ਬਾਅਦ ਇਸ ਮਾਮਲੇ ’ਤੇ ਜੇਲ੍ਹਾਂ ਬਾਰੇ ਮੰਤਰੀ ਸ:ਹਰਜੋਤ ਸਿੰਘ ਬੈਂਸ ਸਾਹਮਣੇ ਆਏ ਅਤੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੇਲ੍ਹ ਵਿੱਚ ਸ: ਸਿੱਧੂ ਅਤੇ ਹੋਰਨਾਂ ਵਿਚਾਲੇ ਕੋਈ ਝਗੜਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਚਾਰ ਦਿਨ ਪੁਰਾਣਾ ਮਾਮੂਲੀ ਮੁੱਦਾ ਸੀ। ਜੇਲ੍ਹ ਵਿੱਚ ਹਰ ਕੈਦੀ ਨੂੰ ਰਾਸ਼ਨ ਲਈ ਇਕ ਕਾਰਡ ਜਾਰੀ ਕੀਤਾ ਜਾਂਦਾ ਹੈ ਅਤੇ ਸ: ਸਿੱਧੂ ਨੇ ਇਹ ਕਿਹਾ ਸੀ ਕਿ ਇਕ ਕੈਦੀ ਨੇ ਉਨ੍ਹਾਂ ਦਾ ਕਾਰਡ ਵਰਤ ਕੇ ਆਪਣੇ ਲਈ ਰਾਸ਼ਨ ਲੈ ਲਿਆ ਹੈ।

ਜ਼ਿਕਰਯੋਗ ਹੈ ਕਿ ਸ: ਨਵਜੋਤ ਸਿੰਘ ਸਿੱਧੂ ‘ਰੋਡ ਰੇਜ’ ਦੇ ਇਕ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਈ ਇਕ ਸਾਲ ਦੀ ਸਜ਼ਾ ਤਹਿਤ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਕੈਦ ਹਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION