ਯੈੱਸ ਪੰਜਾਬ
ਨਵੀਂ ਦਿੱਲੀ, 2 ਮਾਰਚ, 2023:
ਦਿੱਲੀ ਸ਼ਰਾਬ ਘੋਟਾਲਾ ਮਾਮਲੇ ਵਿੱਚ ਈ.ਡੀ. ਨੇ ਇਕ ਸ਼ਰਾਬ ਕਾਰੋਬਾਰੀ ਅਮਨਦੀਪ ਢੱਲ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਨਦੀਪ ਢੱਲ ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਈ.ਡੀ.ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਅਮਨਦੀਪ ਢੱਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਅਤੇ ਲੰਬੀ ਚੱਲੀ ਜਾਂਚ ਉਪਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਈ.ਡੀ. ਨੇ ਦੱਸਿਆ ਕਿ ਹੁਣ ਅਮਨਦੀਪ ਢੱਲ ਨੂੂੰ ਰਾਊਜ਼ ਐਵੀਨਿਊ ਜ਼ਿਲ੍ਹਾ ਅਦਾਲਤ ਸਾਹਮਣੇ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ।
ਈ.ਡੀ.ਨੇ 23 ਫ਼ਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਪੀ.ਏ.ਬੀਭਵ ਨੂੰ ਪੁੱਛ ਗਿੱਛ ਲਈ ਬੁਲਾਇਆ ਸੀ ਜਿਸ ਦੌਰਾਨ ਉਸਤੋਂ ਇਸ ਮਾਮਲੇ ਵਿੱਚ ਇਕ ਦੋਸ਼ੀ ਸਮੀਰ ਮਹਿੰਦਰੂ ਨਾਲ ਸੰਬੰਧਤਾਂ ਬਾਰੇ ਪੁੱਛ ਗਿੱਛ ਕੀਤੀ ਗਈ ਸੀ।
ਈ.ਡੀ.ਨੇ ਹੁਣ ਤਕ 2 ‘ਪ੍ਰਾਸੀਕਿਊਸ਼ਨ ਕੰਪਲੇਂਟਸ’ ਇਕ ਚਾਰਜਸ਼ੀਟ ਅਤੇ ਇਥ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਈ.ਡੀ. ਵੱਲੋਂ ਇਕ ਤੀਜੀ ਚਾਰਜਸ਼ੀਟ ਭਾਵ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ