ਯੈੱਸ ਪੰਜਾਬ
ਨਵੀਂ ਦਿੱਲੀ, 24 ਸਤੰਬਰ, 2021:
ਦਿੱਲੀ ਦੀ ਰੋਹਿਣੀ ਅਦਾਲਤ ਦੇ ਅੰਦਰ ਅੱਜ ਹੋਈ ਫਾਇਰਿੰਗ ਵਿੱਚ ਪੇਸ਼ੀ ਲਈ ਲਿਆਂਦੇ ਗਏ ਇਕ ਗੈਂਗਸਟਰ ਨੂੰ ਤਾਬੜ ਤੋੜ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਹਮਲਾ ਕਰਨ ਵਾਲੇ 2 ਗੈਂਗਸਟਰ ਵੀ ਮਾਰੇ ਗਏ ਜਦਕਿ ਕੁਝ ਹੋਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਮਾਮਲਾ ਰੋਹਿਣੀ ਅਦਾਲਤ ਵਿੱਚ ਕੋਰਟ ਨੰਬਰ 2 ਵਿੱਚ ਵਾਪਰਿਆ ਜਦ ਪੇਸ਼ੀ ਲਈ ਲਿਆਂਦੇ ਨਾਮੀ ਗੈਂਗਸਟਰ ਜਤਿੰਦਰ ਗੋਗੀ ਨੂੰ ਨਿਸ਼ਾਨਾ ਬਣਾ ਕੇ ਵਕੀਲਾਂ ਦੇ ਭੇਸ ਵਿੱਚ ਕੋਰਟ ਰੂਮ ਵਿੱਚ ਪੁੱਜੇ 2 ਗੈਂਗਸਟਰਾਂ ਨੇ ਤਾਬੜਤੋੜ ਫ਼ਾਇਰਿੰਗ ਕੀਤੀ ਅਤੇ ਬਾਹਰ ਨੂੰ ਭੱਜ ਨਿਕਲੇ।
ਪੁਲਿਸ ਦੇ ਸਪੈਸ਼ਲ ਸੈੱਲ ਨੇ ਹਮਲਾਵਰਾਂ ਦਾ ਪਿੱਛਾ ਕੀਤਾ ਅਤੇ ਹੋਈ ਗੋਲੀਬਾਰੀ ਵਿੱਚ 2 ਹਮਲਾਵਰ ਮਾਰੇ ਗਏ। ਇਹ ਦਿੱਲੀ ਦੇ ਹੀ ਟਿੱਲੂ ਗੈਂਗ ਨਾਲ ਸੰਬੰਧਤ ਦੱਸੇ ਜਾ ਰਹੇ ਹਨ।
ਘਟਨਾ ਵਿੱਚ ਇਕ ਵਕੀਲ ਵੀ ਜ਼ਖ਼ਮੀ ਹੋਇਆ ਦੱਸਿਆ ਜਾਂਦਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ