35.6 C
Delhi
Sunday, April 28, 2024
spot_img
spot_img

ਦਿੱਲੀ ਦੀਆਂ ਸਰਹੱਦਾਂ ’ਤੇ ਪੰਜਾਬ ਪੁਲਿਸ ਤਾਇਨਾਤ ਕਰਨ ਦੀ ‘ਆਪ’ ਦੀ ਮੰਗ ਹਾਸੋਹੀਣੀ: ਜਾਖ਼ੜ

ਯੈੱਸ ਪੰਜਾਬ
ਚੰਡੀਗੜ੍ਹ, 30 ਜਨਵਰੀ, 2021:
ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਅੰਦੋਲਨਕਾਰੀ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਆਮ ਆਦਮੀ ਪਾਰਟੀ (ਆਪ) ਦੀ ਮੰਗ ਦੀ ਖਿੱਲੀ ਉਡਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇਥੇ ਕਿਹਾ ਕਿ ਬਗੈਰ ਮਨਜ਼ੂਰੀ ਦੇ ਸੀ.ਬੀ.ਆਈ ਵੀ ਸੂਬੇ ਵਿੱਚ ਦਾਖ਼ਲ ਨਹੀਂ ਹੋ ਸਕਦੀ।

ਉਨ੍ਹਾਂ ਕਿਹਾ ਕਿ, ” ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਕਾਂਗਰਸ ਸਰਕਾਰ ਪੰਜਾਬ ਵਿੱਚ ਅਰਾਜਕਤਾਵਾਦੀ ਸਰਕਾਰ ਨਹੀਂ ਚਲਾ ਰਹੀ ਅਤੇ ਕਿਹਾ ਕਿ ਦਿੱਲੀ ਵਿੱਚ ਆਪ ਵੱਲੋਂ ਅਸਲ ਪ੍ਰਸ਼ਾਸਨ ਦੀ ਥਾਂ ਲੰਮੇ ਸਮੇਂ ਤੋਂ ਨੀਵੇਂ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ।”

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ‘ਆਪ’ ਦੇ ਬੁਲਾਰੇ ਰਾਘਵ ਚੱਢਾ ਦੇ ਉਸ ਬਿਆਨ ‘ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਰਾਘਵ ਚੱਢਾ ਨੇ ਕਥਿਤ ਬੀਜੇਪੀ ਦੇ ਗੁੰਡਿਆਂ, ਜਿਸਨੂੰ ਉਹ ਦਿੱਲੀ ਪੁਲਿਸ ਦੀ ਸੁਰੱਖਿਆ ਕਹਿ ਰਹੇ ਹਨ, ਦੁਆਰਾ ਕੀਤੇ ਜਾ ਰਹੇ ਹਮਲਿਆਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਦਿੱਲੀ ਸਰਹੱਦ `ਤੇ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਗੱਲ ਕਹੀ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨੇ ਟਿੱਪਣੀ ਕੀਤੀ, “ ਕੀ ਤੁਸੀਂ ਪੁਲਿਸ ਦੇ ਅਧਿਕਾਰ ਖੇਤਰ ਦੇ ਸਿਧਾਂਤਾਂ ਅਤੇ ਨਿਯਮਾਂ ਬਾਰੇ ਨਹੀਂ ਜਾਣਦੇ?” ਉਨ੍ਹਾਂ ਰਾਘਵ ਚੱਢਾ ਨੂੰ ਕਿਹਾ ਕਿ ਉਹ ਆਪਣੇ ਬੇਤੁਕੇ ਬਿਆਨਾਂ ਨਾਲ ਰਾਸ਼ਟਰੀ ਰਾਜਧਾਨੀ ਵਿਚ ਮੌਜੂਦਾ ਸੰਵੇਦਨਸ਼ੀਲ ਅਤੇ ਗੰਭੀਰ ਸਥਿਤੀ ਦਾ ਮਖੌਲ ਉਡਾਉਣ ਤੋਂ ਬੰਦ ਕਰਨ।

ਜਾਖੜ ਨੇ ਸਵਾਲ ਕੀਤਾ “ਇੱਕ ਰਾਜ ਦੀ ਪੁਲਿਸ ਫੋਰਸ ਦਿੱਲੀ ਜਾਂ ਕਿਸੇ ਹੋਰ ਰਾਜ ਵਿਚ ਕਿਵੇਂ ਦਾਖਲ ਹੋ ਸਕਦੀ ਹੈ, ਜਦੋਂ ਕਿ ਸੀ.ਬੀ.ਆਈ. ਵਰਗੀ ਕੇਂਦਰੀ ਏਜੰਸੀ ਕੋਲ ਵੀ ਅਜਿਹਾ ਅਧਿਕਾਰ ਜਾਂ ਅਧਿਕਾਰ ਖੇਤਰ ਨਹੀਂ ਹੁੰਦਾ?”। ਉਨ੍ਹਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਜੋ ਰਾਜਨੀਤਿਕ ਨਾਟਕਾਂ ਅਤੇ ਡਰਾਮੇ ਦੇ ਚੱਕਰ ਵਿੱਚ ਕਾਨੂੰਨ ਨੂੰ ਕੁਚਲਣ ਵਿੱਚ ਵੀ ਸੰਕੋਚ ਨਹੀਂ ਕਰਦੀ, ਦੇ ਉਲਟ ਪੰਜਾਬ ਦੀ ਕਾਂਗਰਸ ਸਰਕਾਰ ਕਾਨੂੰਨ ਅਨੁਸਾਰ ਸ਼ਾਸਨ ਵਿਚ ਯਕੀਨ ਰੱਖਦੀ ਹੈ।

‘ਆਪ’ ਆਗੂ `ਤੇ ਵਰ੍ਹਦਿਆਂ ਜਾਖੜ ਨੇ ਕਿਹਾ, “ ਕਿਸਾਨਾਂ ਦੀ ਸੁਰੱਖਿਆ ਲਈ ਰਾਜਧਾਨੀ ਵਿਚ ਤੁਹਾਡੀ ਆਪ ਸਰਕਾਰ ਦਿੱਲੀ ਦੇ ਹੋਮ ਗਾਰਡਾਂ ਨੂੰ ਸਰਹੱਦਾਂ `ਤੇ ਕਿਉਂ ਨਹੀਂ ਭੇਜਦੀ ਜੋ ਸਿੱਧੇ ਤੌਰ `ਤੇ ਦਿੱਲੀ ਸਰਕਾਰ ਨੂੰ ਰਿਪੋਰਟ ਕਰਦੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ, “ ਸ਼ਹਿਰ ਦੁਆਲੇ ਤੁਹਾਡੇ 66 ਵਿਧਾਇਕ ਫੈਲੇ ਹੋਏ ਹਨ ਅਤੇ ਤੁਸੀਂ ਪੰਜਾਬ ਸਰਕਾਰ ਨੂੰ ਸਲਾਹ ਦੇਣ ਵਿਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਕਿਸਾਨਾਂ ਦੀ ਮਦਦ ਕਿਉਂ ਨਹੀਂ ਕਰਦੇ?

ਚੱਢਾ ਵੱਲੋਂ ਵੱਖ ਵੱਖ ਲੀਡਰਾਂ ਆਦਿ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣ ਬਾਰੇ ਕੀਤੀ ਟਿੱਪਣੀ ਨੂੰ ਰੱਦ ਕਰਦਿਆਂ ਸ੍ਰੀ ਜਾਖੜ ਨੇ ਆਪ ਦੇ ਬੁਲਾਰੇ ਨੂੰ ਆਖਿਆ ਕਿ ਉਸਨੂੰ ਪੰਜਾਬ ਵਿੱਚ ਵਿਅਕਤੀਗਤ ਤੌਰ `ਤੇ ਖ਼ਤਰਿਆਂ ਬਾਰੇ ਮੁੱਖ ਮੰਤਰੀ ਜਾਂ ਉਨ੍ਹਾਂ ਦੀ ਸਰਕਾਰ ਨਾਲੋਂ ਵੱਧ ਪਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਨੂੰ ਚਲਾਉਣ ਦਾ ਕੰਮ ਸਾਡੇ `ਤੇ ਕਿਉਂ ਨਹੀਂ ਛੱਡਦੇ ਜਦਕਿ ਤੁਸੀਂ ਦਿੱਲੀ ਵਿੱਚ ਸਥਿਤੀ ਨੂੰ ਸੰਭਾਲਣ `ਤੇ ਆਪਣਾ ਧਿਆਨ ਦੋਵੇ ਜਿੱਥੇ ਇਹ ਸਭ ਕੁਝ ਵਾਪਰ ਰਿਹਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ `ਤੇ ਟਿੱਪਣੀ ਬਾਰੇ ਵੀ ਆਪ ਲੀਡਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਟਿੱਪਣੀ ਵਿੱਚ ਪੰਜਾਬ ਵਿੱਚ ਪਾਕਿਸਤਾਨ ਦੇ ਖ਼ਤਰੇ ਨੂੰ ਦਰਕਿਨਾਰ ਕਰਨ ਜਾਂ ਘਟਾ ਕੇ ਦੇਖਣ ਵਿਰੁੱਧ ਸਾਵਧਾਨ ਕੀਤਾ ਗਿਆ ਸੀ।ਆਪ ਵੱਲੋਂ ਲਾਏ ਗਏ ਦੋਸ਼ ਕਿ ਮੁੱਖ ਮੰਤਰੀ ਲਾਲ ਕਿਲ੍ਹੇ `ਤੇ ਹਮਲੇ ਨੂੰ ਪਾਕਿਸਤਾਨ ਨਾਲ ਜੋੜ ਕੇ ਭਾਜਪਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨੀ ਸਥਿਤੀ ਬਾਰੇ ਜਾਂ ਤਾਂ ਤੁਹਾਨੂੰ ਕੁਝ ਪਤਾ ਨਹੀਂ ਅਤੇ ਜਾਂ ਤੁਸੀਂ ਜਾਣ ਬੁੱਝ ਕੇ ਇਸਤੋਂ ਅੱਖਾਂ ਮੀਚ ਰਹੇ ਹੋ।

ਇਹ ਜ਼ਿਕਰ ਕਰਦਿਆਂ ਕਿ ਲਾਲ ਕਿਲ੍ਹੇ `ਤੇ ਵਾਪਰੀ ਹਿੰਸਾ ਮੌਕੇ ਨਾ ਸਿਰਫ਼ ਭਾਜਪਾ ਸਮਰਥਕ ਸਗੋਂ ਅਮਰੀਕ ਮਿੱਕੀ ਵਰਗੇ ਆਪ ਦੇ ਮੈਂਬਰ ਵੀ ਵੇਖੇ ਗਏ ਸਨ, ਸ੍ਰੀ ਜਾਖੜ ਨੇ ਚੱਢਾ ਨੂ ਕਿਹਾ ਕਿ ਇਸਦਾ ਇਹ ਮਤਲਬ ਕੱਢੀਏ ਕਿ ਮੁੱਖ ਮੰਤਰੀ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਕੀ ਪਤਾ ਕਿ ਦੀਪ ਸਿੱਧੂ ਜਾਂ ਅਮਰੀਕ ਮਿੱਕੀ ਜਾਂ ਦੋਵੇਂ ਹੀ ਪਾਕਿਸਤਾਨ ਦੀ ਆਈ.ਐਸ.ਆਈ. ਦੇ ਇਸ਼ਾਰੇ `ਤੇ ਹੀ ਨਾਲ ਕੰਮ ਕਰ ਰਹੇ ਹੋਣ।

ਸ੍ਰੀ ਜਾਖੜ ਨੇ ਕਿਹਾ ਚੱਢਾ ਊਟ ਪਟਾਂਗ ਬੋਲ ਰਿਹਾ ਹੈ ਜਿਸਦੀ ਕੋਈ ਤੁਕ ਨਹੀਂ ਬਣਦੀ। ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਤੁਰੰਤ ਲਾਗੂ ਕਰਨਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਬੀ.ਜੇ.ਪੀ. ਦੀ ਸੁਰ ਵਿੱਚ ਸੁਰ ਕੌਣ ਮਿਲਾ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION