36.7 C
Delhi
Sunday, May 19, 2024
spot_img
spot_img

ਦਿੱਲੀ ਕਮੇਟੀ ਲਈ ਕੋਆਪਸ਼ਨ ’ਚ ਬਾਦਲ ਅਕਾਲੀ ਦਲ ਨੂੰ ਕਰਾਰਾ ਝਟਕਾ: ਪੰਜਾਬੀ ਦੀ ਜਾਣਕਾਰੀ ਨਾ ਹੋਣ ਕਾਰਨ ਉਮੀਦਵਾਰ ਦਾ ਪਰਚਾ ਰੱਦ

ਯੈੱਸ ਪੰਜਾਬ
ਦਿੱਲੀ, 6 ਸਤੰਬਰ, 2021:
ਸ੍ਰੋਮਣੀ ਅਕਾਲੀ ਦਲ ਬਾਦਲ ਧੜ੍ਹੇ ਵਲੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ ਅਰਥਾਤ ਨਾਮਜਦਗੀ ਲਈ ਚੋਣ ਮੈਦਾਨ ‘ਚ ਉਤਰੇ ਇਕ ਉਮੀਦਵਾਰ ਦਾ ਪਰਚਾ ਰੱਦ ਹੋ ਗਿਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਮਾਹਿਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਅਜ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਨਾਮਜਦਗੀ ਪਤਰਾਂ ਦੀ ਪੜ੍ਹਤਾਲ ਦੋਰਾਨ ਅਕਾਲੀ ਦਲ ਦੇ ਉਮੀਦਵਾਰ ਆਰ.ਐਸ. ਆਹੂਜਾ ਦੇ ਖਿਲਾਫ ਇਤਰਾਜ ਦਰਜ ਕੀਤਾ ਗਿਆ ਸੀ ਕਿ ਇਸ ਉਮੀਦਵਾਰ ਨੂੰ ਗੁਰਮੁਖੀ ਦਾ ਗਿਆਨ ਨਹੀ ਹੈ, ਜਦਕਿ ਇਹ ਹਰ ਉਮੀਦਵਾਰ ਲਈ ਲਾਜਮੀ ਹੈ।

ਇਸ ਇਤਰਾਜ ‘ਤੇ ਜਦੋਂ ਸ. ਆਹੂਜਾ ਨੂੰ ਗੁਰਮੁਖੀ ਪੜ੍ਹਣ-ਲਿਖਣ ਲਈ ਕਿਹਾ ਗਿਆ ਤਾਂ ਉਹ ਗੁਰਮੁਖੀ ਨਹੀ ਲਿਖ ਸਕਿਆ, ਜਿਸ ਕਾਰਨ ਉਸ ਵਲੋਂ ਦਾਖਿਲ ਕੀਤਾ ਨਾਮਜਦਗੀ ਪਤਰ ਰੱਦ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਨਾਮਜਦਗੀ ਪਤਰ ਦੇ ਰੱਦ ਹੋਣ ਤੋਂ ਉਪਰੰਤ ਹੁਣ ਪੰਜ ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ, ਜਿਸ ‘ਚ 3 ਬਾਦਲ ਧੜ੍ਹੇ ਦੇ ‘ਤੇ ਇਕ-ਇਕ ਸਰਨਾ ਧੜ੍ਹੇ ‘ਤੇ ਜਾਗੋ ਪਾਰਟੀ ਦਾ ਉਮੀਦਵਾਰ ਸ਼ਾਮਿਲ ਹੈ, ਜਦਕਿ ਕੇਵਲ 2 ਮੈਂਬਰ ਹੀ ਨਾਮਜਦ ਕੀਤੇ ਜਾਣੇ ਹਨ।

ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਸਬੰਧ ‘ਚ ਗੁਰੂਦੁਆਰਾ ਚੋਣ ਡਾਇਰੈਕਟਰ ਵਲੌਂ ਦਿੱਲੀ ਦੇ 46 ਨਵੇਂ ਚੁਣੇ ਮੈਂਬਰਾਂ ਦੀ 9 ਸਿਤੰਬਰ 2021 ਨੂੰ ਮੀਟਿੰਗ ਸੱਦੀ ਗਈ ਹੈ ‘ਤੇ ਜੇਕਰ ਦੋ ਤੋਂ ਵੱਧ ਉਮੀਦਵਾਰ ਚੋਣ ਮੈਦਾਨ ‘ਚ ਰਹਿ ਜਾਂਦੇ ਹਨ ਤਾਂ ਉਨ੍ਹਾਂ ਦੀ ਚੋਣ ਵੋਟਾਂ ਰਾਹੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਉਮੀਦਵਾਰਾਂ ਵਲੌ 8 ਸਿਤੰਬਰ 2021 ਸ਼ਾਮ 3 ਵਜੇ ਤਕ ਨਾਮ ਵਾਪਿਸ ਲਏ ਜਾ ਸਕਦੇ ਹਨ।

ਉਨ੍ਹਾਂ ਦਸਿਆ ਕਿ ਇਹਨਾਂ ਦੋ ਮੈਂਬਰਾਂ ਤੋਂ ਇਲਾਵਾ ਇਸ ਮੀਟਿੰਗ ‘ਚ ਹੋਰ 7 ਮੈਂਬਰਾਂ ਅਰਥਾਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸ੍ਰੀ ਅੰਨਦਪੁਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ੍ਹ ਦੇ ਜੱਥੇਦਾਰ ਸਾਹਿਬਾਨਾਂ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਦੇ ਇਕ ਨੁਮਾਇੰਦੇ ਤੋਂ ਇਲਾਵਾ ਦਿੱਲੀ ਦੀਆਂ ਤਕਰੀਬਨ 300 ਰਜਿਸਟਰਡ ਸਿੰਘ ਸਭਾ ਗੁਰੂਦੁਆਰਿਆਂ ‘ਚੋਂ 2 ਪ੍ਰਧਾਨ ਲਾਟਰੀ ਰਾਹੀ ਵੀ ਨਾਮਜਦ ਕੀਤੇ ਜਾਣਗੇ।

ਸ. ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਾਲਾਂਕਿ ਘਟ ਤੋਂ ਘਟ 16 ਵੋਟਾਂ ਹਾਸਿਲ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਕਰਾਰ ਦਿਤਾ ਜਾਵੇਗਾ ਪਰੰਤੂ ਕੁੱਝ ਮੈਂਬਰਾਂ ਦੀ ਇਸ ਮੀਟਿੰਗ ‘ਚ ਗੈਰ-ਹਾਜਰੀ ਹੋਣ ਦੀ ਸੂਰਤ ‘ਚ ਇਹ ਵੋਟਾਂ ਦੀ ਗਿਣਤੀ ਘਟ ਵੀ ਸਕਦੀ ਹੈ। ਉਨ੍ਹਾਂ ਦਸਿਆ ਕਿ ਇਹ ਚੋਣਾਂ ਰਾਜ-ਸਭਾ ਦੀ ਚੋਣਾਂ ਦੀ ਤਰਜ ‘ਤੇ ਕਰਵਾਈਆਂ ਜਾਂਦੀਆਂ ਹਨ ਜਿਸ ‘ਚ ਹਰ ਮੈਂਬਰ ਬੈਲਟ ਪੇਪਰ ‘ਤੇ ਮੋਹਰ ਲਗਾਉਣ ਦੀ ਥਾਂ ਤੇ ਇਕ ਤੋਂ ਵੱਧ ਉਮੀਦਵਾਰ ਨੂੰ ਆਪਣੀ ਪੰਸਦ ਦੇ ਆਧਾਰ ‘ਤੇ ਵੋਟ ਪਾ ਸਕਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION