36.1 C
Delhi
Saturday, May 4, 2024
spot_img
spot_img

ਦਿੱਲੀ ਕਮੇਟੀ ਦਾ ਇਕ ਹੋਰ ਉਪਰਾਲਾ: ਗੁਰਦੁਆਰਾ ਨਾਨਕ ਪਿਆਊ ’ਚ ਖੋਲਿ੍ਹਆ ਦੂਜਾ ਬਾਲਾ ਪ੍ਰੀਤਮ ਦਵਾਖ਼ਾਨਾ

ਯੈੱਸ ਪੰਜਾਬ
ਨਵੀਂ ਦਿੱਲੀ, 4 ਨਵੰਬਰ, 2020:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦੁਆਰਾ ਨਾਨਕ ਪਿਆਊ ਕੰਪਲੈਕਸ ਵਿਚ ਦੂਜਾ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਜਿਸਦਾ ਉਦਘਾਟਨ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਨੇ ਕੀਤਾ।

ਇਸ ਮੈਡੀਕਲ ਸਹੂਲਤ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਦੂਜੀ ਬ੍ਰਾਂਚ ਹੈ, ਇਸ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਜਾ ਚੁੱਕਾ ਹੈ।ਉਹਨਾਂ ਦੱਸਿਆ ਕਿ ਪੂਰਬੀ, ਪੱਛਮੀ ਦਿੱਲੀ ਤੋਂ ਇਲਾਵਾ ਹੋਰ ਭਾਗਾਂ ਵਿਚ ਵੀ ਅਜਿਹੀਆਂ ਮੈਡੀਕਲ ਸਹੂਲਤਾਂ ਖੋਲ੍ਹਣ ਦੇ ਯਤਨ ਜਾਰੀ ਹਨ ਅਤੇ ਇਹ ਤਰਜੀਹ ਦੇ ਆਧਾਰ ’ਤੇ ਖੋਲ੍ਹੇ ਜਾਣਗੇ।

ਉਹਨਾਂ ਦੱਸਿਆ ਕਿ ਬਾਲਾ ਪ੍ਰੀਤਮ ਦਵਾਖਾਨੇ ਵਿਚ ਮਾਰਕੀਟ ਦੇ ਮੁਕਾਬਲੇ 80 ਤੋਂ 90 ਫੀਸਦੀ ਸਸਤੀਆਂ ਦਵਾਈਆਂ ਲੋਕਾਂ ਨੁੰ ਮਿਲਣਗੀਆਂ। ਉਹਨਾਂ ਦੱਸਿਆ ਕਿ ਦਿਲ ਦੇ ਰੋਗਾਂ ਤੇ ਕੈਂਸਰ ਸਮੇਤ ਹਰ ਬਿਮਾਰੀ ਦੀਆਂ ਦਵਾਈਆਂ ਇਥੇ ਮਿਲਣਗੀਆਂ।ਉਹਨਾਂ ਦੱਸਿਆ ਕਿ ਭਾਵੇਂ ਜਨਰਕਿ ਹੋਵੇ ਜਾਂ ਬ੍ਰਾਂਡਡ ਜਾਂ ਪੇਟੈਂਟ ਹਰ ਤਰੀਕੇ ਦੀਆਂ ਦਵਾਈਆਂ ਇਥੇ ਲੋਕਾਂ ਨੂੰ ਮਿਲਣਗੀਆਂ।

ਉਹਨਾਂ ਕਿਹਾ ਕਿ ਮਹਿੰਗੇ ਮੈਡੀਕਲ ਖਰਚਿਆਂ ਦੇ ਦੌਰ ਵਿਚ ਵਿਚ ਸਸਤੀਆਂ ਦਵਾਈਆਂ ਦੀ ਬਹੁਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਹ ਸੇਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਤਰੀਕੇ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਦਾ ਹਿੱਸਾ ਹੈ।

ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਇਹ ਦੇਸ਼ ਦਾ ਸਭ ਤੋਂ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਵਾਲਾ ਕੇਂਦਰ ਹੈ ਤੇ ਉਹਨਾਂ ਨੇ ਕੁਝ ਦਵਾਈਆਂ ਵਿਖਾ ਕੇ ਦੱਸਿਆ ਕਿ ਕਿਵੇਂ ਕੀਮਤਾਂ ਦਾ ਫਰਕ ਹੈ।ਉਹਨਾਂ ਦੱਸਿਆ ਕਿ ਪੈਂਟਾਸਨ 40 ਦਾ ਐਮ ਆਰ ਪੀ 110 ਰੁਪਏ ਹੈ ਜਦਕਿ ਇਹ ਸਿਰਫ 6 ਰੁਪਏ ਦੀ ਮਿਲੇਗੀ, ਇਸੇ ਤਰੀਕੇ ਕੈਸਸਿਗਲ 500 ਦੀ ਐਮ ਆਰ ਪੀ 108 ਰੁਪਏ ਹੈ ਪਰ ਇਹ ਸਿਰਫ 8 ਰੁਪਏ ਵਿਚ ਮਿਲੇਗੀ।

ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਿੱਖ ਸੰਸਥਾ ਅਜਿਹੇ ਬਾਲਾ ਪ੍ਰੀਤਮ ਦਵਾਖਾਨੇ ਦਿੱਲੀ ਦੇ ਸਾਰੇ ਭਾਗਾਂ ਵਿਚ ਖੋਲ੍ਹਣ ਦਾ ਉਪਰਾਲਾ ਕਰ ਰਹੀ ਹੈ ਤਾਂ ਜੋ ਮੁਸੀਬਤ ਮਾਰੇ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਇਸ ਮੌੇਕੇ ਕਮੇਟੀ ਦੇ ਜੁਆਇੰਟ ਸਕੱਤਰ ਤੇ ਗੁਰਦੁਆਰਾ ਨਾਨਕ ਪਿਆਊ ਦੇ ਚੇਅਰਮੈਨ ਸ੍ਰੀ ਹਰਵਿੰਦਰ ਸਿੰਘ ਕੇ ਪੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਅਮਰਜੀਤ ਸਿੰਘ ਪਿੰਕੀ, ਹਰਜੀਤ ਸਿੰਘ ਪੱਪਾ, ਮਨਮੋਹਨ ਸਿੰਘ, ਜਸਬੀਰ ਸਿੰਘ ਜੱਸੀ, ਰਵਿੰਦਰ ਸਿੰਘ ਖੁਰਾਣਾ, ਮਨਜੀਤ ਸਿੰਘ ਔਲਖ, ਸਰਵਜੀਤ ਸਿੰਘ ਵਿਰਕ, ਨੌਜਵਾਨ ਆਗੂ ਜਸਪ੍ਰੀਤ ਸਿਘ ਵਿੱਕੀ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਮੌਜੁਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION