25.1 C
Delhi
Friday, May 3, 2024
spot_img
spot_img

ਦਿੱਲੀ ਏਅਰਪੋਰਟ ’ਤੇ ਬਾਦਲਾਂ ਦੀਆਂ ਬੱਸਾਂ ਦੀ ‘ਮੋਨੋਪਲੀ’ ਅਜੇ ਵੀ ਕਾਇਮ ਕਿਉਂ? : ਸੁਖਪਾਲ ਸਿੰਘ ਖ਼ਹਿਰਾ

ਯੈੱਸ ਪੰਜਾਬ
ਚੰਡੀਗੜ, 18 ਅਕਤੂਬਰ, 2022:
ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੂੰ ਸਵਾਲ ਕੀਤਾ ਕਿ ਬਾਦਲ ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਉੱਤੇ ਸਵਾਰੀਆਂ ਚੁੱਕਣ ਅਤੇ ਉਤਾਰਨ ਦਾ ਏਕਾਧਿਕਾਰ ਕਿਉਂ ਮਾਣ ਰਹੀਆਂ ਹਨ ਜਦਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਨੂੰ ਇਹ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਪੀ.ਆਰ.ਟੀ.ਸੀ ਦੀਆਂ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਦੇ ਟੀ-3 ਤੱਕ ਜਾਣ ਦੀ ਇਜਾਜਤ ਨਾ ਦਿੱਤੇ ਜਾਣ ਦਾ ਜਿਕਰ ਕਰਦਿਆਂ ਖਹਿਰਾ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੋਵਾਂ ਨੂੰ ਸਵਾਲ ਕੀਤਾ ਕਿ ਦੋਵਾਂ ਰਾਜਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਲਾਹਾ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਬੱਸਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।

ਉਹਨਾਂ ਨੇ ਦੋਨਾਂ ਮੁੱਖ ਮੰਤਰੀਆਂ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਮੁਸਾਫਰਾਂ ਨੂੰ ਲਿਜਾਣ ਲਈ ਸਰਕਾਰੀ ਵੋਲਵੋ ਬੱਸਾਂ ਸ਼ੁਰੂ ਕਰਨ ਦੋਰਾਨ ਕੀਤੇ ਸ਼ਾਨਦਾਰ ਸਮਾਗਮ ਯਾਦ ਕਰਵਾਏ। ਸਰਕਾਰ ਨੂੰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਇਹ ਵੀ ਤੁਹਾਡੀ ਸਰਕਾਰ ਦੇ ਹੋਰ ਸਾਰੇ ਪ੍ਰੋਗਰਾਮਾਂ ਵਾਂਗ ਇੱਕ ਮਜਾਕ ਸਾਬਿਤ ਹੋਇਆ।

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਪਿਛਲੀ ਅਕਾਲੀ ਅਤੇ ਬਾਅਦ ਵਿੱਚ ਕਾਂਗਰਸ ਸਰਕਾਰ ਉੱਪਰ ਬਾਦਲਾਂ ਦੀਆਂ ਬੱਸਾਂ ਨੂੰ ਨਜਾਇਜ ਫਾਇਦਾ ਪਹੁੰਚਾਉਣ ਦੇ ਦੋਸ਼ ਲਗਾਉਂਦੇ ਸਨ। ਸਕੀਮ ਵਿੱਚ ਸ਼ੱਕ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਅਤੇ ਸਵਾਰੀਆਂ ਨਾਲ ਕੀਤੇ ਗਲਤ ਕੰਮਾਂ ਨੂੰ ਦੂਰ ਕਰਨ ਤੋਂ ਤੁਹਾਨੂੰ ਕੋਣ ਰੋਕਦਾ ਹੈ?

ਖਹਿਰਾ ਨੇ ਖੁਲਾਸਾ ਕੀਤਾ ਕਿ ਪੀ.ਆਰ.ਟੀ.ਸੀ ਬੱਸਾਂ ਨੂੰ ਟਰਮੀਨਲ 3 ਉੱਪਰ ਆਗਮਨ ਤੇ ਰਵਾਨਗੀ ਦੇ ਪੰਜਾਬੀ ਮੁਸਾਫਰਾਂ ਦੇ ਸਥਾਨ ਤੋਂ 1.5 ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਹੈ ਜਦਕਿ ਪ੍ਰਾਈਵੇਟ ਬੱਸਾਂ ਨੂੰ ਆਖਰ ਤੱਕ ਜਾਣ ਦਿੱਤਾ ਜਾਂਦਾ ਹੈ ਅਤੇ ਬਾਦਲਾਂ ਦੀ ਮਾਲਕੀ ਵਾਲੀ ਇੰਡੋ ਕਨੇਡੀਅਨ ਬੱਸ ਸਰਵਿਸ ਦਾ ਉਥੇ ਦਫਤਰ ਵੀ ਬਣਿਆ ਹੋਇਆ ਹੈ।

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਦਿੱਲੀ ਦੀ ਆਪ ਸਰਕਾਰ ਦੇ ਕੰਟਰੋਲ ਵਿੱਚ ਹਨ। ਇਹ ਅਜੀਬ ਹੈ ਕਿ ਡੀਏਪੀਐਸ ਪੀਆਰਟੀਸੀ ਦੀਆਂ ਬੱਸਾਂ ਨੂੰ ਉਹਨਾਂ ਕਾਰਨਾਂ ਕਰਕੇ ਇਜਾਜਤ ਨਹੀਂ ਦੇ ਰਿਹਾ ਜਿਹਨਾਂ ਦਾ ਕਿਸੇ ਲਈ ਅੰਦਾਜਾ ਲਗਾਉੇਣਾ ਬਹੁਤ ਮੁਸ਼ਕਿਲ ਨਹੀਂ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION