30.1 C
Delhi
Friday, April 26, 2024
spot_img
spot_img

ਦਿਲਜੀਤ ਦੋਸਾਂਝ ਅਤੇ ਸ਼ਿਪਰਾ ਗੋਇਲ ਦਾ ਦੋਗਾਨਾ ‘ਮਹਿੰਦੀ’ ਰਿਲੀਜ਼

ਜਲੰਧਰ, ਮਈ 30, 2019:
2019 ਸਾਲ ਹਲੇ ਤੱਕ ਗਾਇਕ ਸ਼ਿਪਰਾ ਗੋਇਲ ਲਈ ਬਹੁਤ ਹੀ ਵਧੀਆ ਰਿਹਾ। ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਅਤੇ ਆਪਣੀ ਅਦਾਕਾਰੀ ਦਾ ਡੈਬਿਊ ਦੀ ਘੋਸ਼ਣਾ ਕਰਨ ਤੱਕ, ਸ਼ਿਪਰਾ ਗੋਇਲ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਸਾਲ ਉਹਨਾਂ ਦੇ ਨਾਮ ਹੈ।

ਹਾਲ ਹੀ ਵਿੱਚ ਉਹਨਾਂ ਦਾ ਡੁਇਟ ਗੀਤ ‘ਮਹਿੰਦੀ’ ਰਿਲੀਜ਼ ਹੋਇਆ ਹੈ। ਸ਼ਿਪਰਾ ਨੇ ਇਹ ਗੀਤ ਪੋਲੀਵੁਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਗਾਇਆ ਹੈ। ਇਹ ਗੀਤ ਆਉਣ ਵਾਲੀ ਫਿਲਮ ‘ਛੜਾ’ ਵਿੱਚ ਹੋਵੇਗਾ।

ਇਸ ਗੀਤ ਦੇ ਬੋਲ ਲਿਖੇ ਹਨ ਪ੍ਰਸਿੱਧ ਗਾਇਕ-ਗੀਤਕਾਰ ਹੈਪੀ ਰਾਏਕੋਟੀ ਨੇ। ਨਿਕ ਧੰਮੂ ਨੇ ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ। ਛੜਾ ਇਸ ਸਾਲ ਦੀ ਸਭ ਤੋਂ ਪ੍ਰਸਿੱਧ ਫ਼ਿਲਮਾਂ ਚੋ ਇੱਕ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਮੁੱਖ ਕਿਰਦਾਰਾਂ ਵਿੱਚ ਹਨ।

ਗਾਣਾ ਦੇਖਣ ਲਈ ਇੱਥੇ ਕਲਿੱਕ ਕਰੋ

ਦਿਲਜੀਤ ਦੋਸਾਂਝ ਨਾਲ ਆਪਣੇ ਪਹਿਲੇ ਗੀਤ ਨੂੰ ਲੈ ਕੇ ਸ਼ਿਪਰਾ ਗੋਇਲ ਨੇ ਕਿਹਾ, “ਇਹ ਸਾਲ ਮੇਰੇ ਲਈ ਹਲੇ ਤੱਕ ਬਹੁਤ ਹੀ ਜਬਰਦਸਤ ਰਿਹਾ ਹੈ। ਮੈਂਨੂੰ ਬਹੁਤ ਸਾਰੇ ਅਲੱਗ ਅਲੱਗ ਪ੍ਰੋਜੈਕਟ ਆਫ਼ਰ ਹੋਏ, ਮੇਰਾ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਸਰਾਹਿਆ, ਅਤੇ ਸਭ ਤੋਂ ਵੱਡੀ ਗੱਲ ਲਗਾਤਾਰ ਸਹਿਯੋਗ ਅਤੇ ਉਤਸ਼ਾਹ ਜਿਸਨੇ ਮੈਂਨੂੰ ਨਵੀਆਂ ਨਵੀਆਂ ਚੀਜ਼ਾਂ ਕਰਨ ਲਈ ਪ੍ਰੇਰਿਤ ਕੀਤਾ।

ਜਦੋਂ ਮੈਂਨੂੰ ‘ਮਹਿੰਦੀ’ ਗੀਤ ਗਾਉਣ ਦਾ ਆਫ਼ਰ ਆਇਆ, ਮੈਂ ਤੁਰੰਤ ਹੀ ਬਿਨਾਂ ਸਮਾਂ ਗਵਾਏ ਇਸ ਲਈ ਹਾਂ ਕਰ ਦਿੱਤੀ। ਕਿਉਂਕਿ ਕੋਈ ਵੀ ਦਿਲਜੀਤ ਦੋਸਾਂਝ ਨਾਲ ਗਾਉਣ ਦਾ ਮੌਕਾ ਨਹੀਂ ਛੱਡੇਗਾ। ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹਨ।”

ਇਸ ਤੋਂ ਪਹਿਲਾਂ ਹੀ ਸ਼ਿਪਰਾ ਗੋਇਲ ਨੇ ਅਮਰਿੰਦਰ ਗਿੱਲ ਦੀ ਫਿਲਮ ‘ਲਾਈਏ ਜੇ ਯਾਰੀਆਂ ‘ ਨਾਲ ਆਪਣੀ ਅਦਾਕਾਰੀ ਦੇ ਡੈਬਿਊ ਦੀ ਘੋਸ਼ਣਾ ਕੀਤੀ। ਇਸ ਫਿਲਮ ਵਿਚ ਹਰੀਸ਼ ਵਰਮਾ, ਰੂਪੀ ਗਿੱਲ ਅਤੇ ਰੁਬੀਨਾ ਬਾਜਵਾ ਮੁੱਖ ਕਿਰਦਾਰ ਵਿੱਚ ਹਨ।

ਆਪਣੇ ਐਕਟਿੰਗ ਡੈਬਿਊ ਬਾਰੇ ਗੱਲ ਕਰਦੇ ਹੋਏ ਸ਼ਿਪਰਾ ਗੋਇਲ ਨੇ ਕਿਹਾ, “ਮੈਂ ਇਸ ਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ। ਵੱਡੇ ਪਰਦੇ ਤੇ ਆਉਣ ਦਾ ਸੁਪਨਾ ਦੇਖਣਾ ਅਤੇ ਉਸ ਸੁਪਨੇ ਦਾ ਸੱਚ ਹੋਣਾ ਇੱਕ ਬਹੁਤ ਹੀ ਅਵਿਸ਼੍ਵਾਸਯੋਗ ਅਹਿਸਾਸ ਹੈ। ਮੈਂ ਬਹੁਤ ਹੀ ਉਤਸਾਹਿਤ ਅਤੇ ਬੇਚੈਨ ਹਾਂ। ਮੈਂ ਸਿਰਫ ਦਰਸ਼ਕਾਂ ਦੀ ਪਤੀਕਿਰਿਆ ਦੀ ਉਡੀਕ ਚ ਹਾਂ।”

ਇਹਨਾਂ ਦੋਹਾਂ ਪ੍ਰੋਜੈਕਟਾਂ ਤੋਂ ਬਿਨਾਂ, ਸ਼ਿਪਰਾ ਗੋਇਲ ਦਾ ਅਗਲਾ ਡੁਇਟ ਗੀਤ ਪੰਜਾਬੀ ਇੰਡਸਟਰੀ ਦੇ ਡਾਇਮੰਡ ਫੇਮ ਗੁਰਨਾਮ ਭੁੱਲਰ ਨਾਲ ਆ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION