36.7 C
Delhi
Thursday, May 30, 2024
spot_img
spot_img
spot_img

ਦਲਿਤ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਸਾਂਪਲਾ ਦਾ ਰਸਤਾ ਰੋਕਣ ’ਤੇ ਕਿਸਾਨਾਂ ਖਿਲਾਫ਼ ਐਫ.ਆਈ.ਆਰ., ਸਾਂਪਾਲਾ ਦੇ ਆਦੇਸ਼ ’ਤੇ ਭੀਖ਼ੀ ਦਾ ਐਸ.ਐਚ.ਉ. ਬਰਖ਼ਾਸਤ

ਯੈੱਸ ਪੰਜਾਬ
ਚੰਡੀਗੜ, 4 ਜੂਨ, 2021 –
ਮਾਨਸਾ ਜਿਲੇ ਦੇ ਪਿੰਡ ਫਫੜੇ ਭਾਈਕੇ ਦੇ ਇਕ ਦਲਿਤ ਪਰਿਵਾਰ ਨੂੰ ਨਿਆਏ ਦਵਾਉਣ ਲਈ ਜਾਂਦੇ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦਾ ਰੱਸਤਾ ਰੋਕਣ ਦੇ ਜੁਰਮ ਵਿਚ ਪੰਜਾਬ ਪੁਲੀਸ ਨੇ ਦਲਿਤ ਪਰਿਵਾਰ ਦੀ ਸ਼ਿਕਾਇਤ ’ਤੇ ਗੈਰ ਸਮਾਜਿਕ ਅਨਸਰਾਂ ਦੇ ਖਿਲਾਫ ਭੀਖੀ ਥਾਣੇ ਵਿਚ ਐਫਆਈਆਰ ਨੰਬਰ 75 ਦਰਜ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਮਾਨਸਾ ਵਿਚ ਜਾਂਚ ਦੇ ਲਈ ਥਾਣੇ ਲਿਆਏ ਗਏ ਦਲਿਤ ਨੌਜਵਾਨ ਮਨਪ੍ਰੀਤ (20) ਦੀ ਘਰ ਪਰਤਣ ਦੇ ਕੁੱਝ ਸਮੇਂ ਬਾਅਦ ਮੌਤ ਹੋ ਗਈ ਸੀ।

ਮਿ੍ਰਤਕ ਮਨਪ੍ਰੀਤ ਦੀ ਮਾਤਾ ਭੱਪੀ ਕੌਰ, ਪਿਤਾ ਮਲਕੀਤ ਸਿੰਘ ਅਤੇ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਪਤਵੰਤੇ ਵਿਅਕਤੀਆਂ ਨੇ ਡੀਆਈਜੀ ਜਸਕਰਨ ਸਿੰਘ ਅਤੇ ਡੀ.ਸੀ ਮਾਨਸਾ ਮਹਿੰਦਰ ਪਾਲ ਅਤੇ ਐਸਐਸਪੀ ਸੁਰਿੰਦਰ ਲਾਂਬਾ ਦੀ ਮੌਜੂਦਗੀ ਵਿਚ ਸਾਂਪਲਾ ਨੂੰ ਆਪਣੀ ਹੱਡਬੀਤੀ ਸੁਣਾਈ।

ਪਰਿਵਾਰ ਨੇ ਸਾਂਪਲਾ ਨੂੰ ਆਪਣੇ ਪੁੱਤਰ ਦੀ ਪੋਸਟਮਾਰਟਮ ਰਿਪੋਰਟ ਦਿਖਾਈ, ਜਿਸ ਵਿਚ ਉਸਦੇ ਸ਼ਰੀਰ ਦੇ ਕਈ ਹਿੱਸਿਆਂ ’ਤੇ ਜਖਮਾਂ ਦੀ ਪੁਸ਼ਟੀ ਹੋਈ ਸੀ। ਇਸ ਮੱਗਰੋਂ ਸਾਂਪਲਾ ਦੇ ਆਦੇਸ਼ਾਂ ’ਤੇ ਦੋਸ਼ੀ ਭੀਖੀ ਥਾਣਾ ਐਸਐਚਓ ਨੂੰ ਬਰਖਾਸਤ ਕਰ ਕੇ ਐਫਆਈਆਰ ਦਰਜ਼ ਹੋਈ।

ਸਾਂਪਲਾ ਨੇ ਡੀਸੀ ਮਾਨਸਾ ਨੂੰ ਆਦੇਸ਼ ਦਿੱਤੇ ਕਿ ਐਸਸੀ ਐਕਟ ਦੇ ਤਹਿਤ ਪੀੜਤ ਪਰਿਵਾਰ ਨੂੰ ਦਿੱਤੀ ਜਾਣ ਵਾਲੀ 8 ਲੱਖ 25000 ਮੁਆਵਜਾ ਰਾਸ਼ੀ ਵਿੱਚੋਂ 4 ਲੱਖ 25 ਹਜ਼ਾਰ ਰੁੱਪਏ ਤੁਰੰਤ ਜਾਰੀ ਕਰਨ।

ਮਿ੍ਰਤਕ ਦੇ ਛੋਟੇ ਭਰਾ ਨੂੰ ਗ੍ਰੈਜੁਏਸ਼ਨ ਤੱਕ ਮੁਫਤ ਸਿੱਖਿਆ ਦੇਣ ਅਤੇ ਮਿ੍ਰਤਕ ਦੇ ਮਾਪਿਆਂ ਨੂੰ ਮਕਾਨ ਦੀ ਉਸਾਰੀ ਲਈ ਤੁਰੰਤ ਬਣਦੀ ਸਹਾਇਤਾ ਰਾਸ਼ੀ ਜਾਰੀ ਕਰਨ ਦੇ ਆਦੇਸ਼ ਵੀ ਡੀ.ਸੀ ਮਾਨਸਾ ਨੂੰ ਦਿੱਤੇ। ਮਿ੍ਰਤਕ ਦੀ ਮਾਤਾ ਨੂੰ 5000 ਰੁੱਪਏ ਤੱਕ ਪ੍ਰਤੀ ਮਹੀਨਾ ਪੈਂਸ਼ਨ ਦੇਣ ਦੇ ਆਦੇਸ਼ ਕੀਤੇ।

ਪੀੜਤ ਪਰਿਵਾਰ ਨੇ ਇਸ ਮੁਸੀਬਤ ਦੇ ਸਮੇਂ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵੱਲੋਂ ਕੀਤੇ ਗਏ ਯਤਨਾਂ ਲਈ ਧੰਨਵਾਦ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION