42.8 C
Delhi
Saturday, May 18, 2024
spot_img
spot_img

ਦਮਦਮੀ ਟਕਸਾਲ ਮੁਖ਼ੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਕਿਸਾਨ ਸੰਘਰਸ਼ ਲਈ 5 ਲੱਖ ਰੁਪਏ ਦਾ ਯੋਗਦਾਨ

ਯੈੱਸ ਪੰਜਾਬ
ਮਹਿਤਾ ਚੌਕ / ਸਿੰਘੂ ਬਾਰਡਰ ਦਿਲੀ, 8 ਜਨਵਰੀ, 2021 –
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਦਿਲੀ ਕਿਸਾਨ ਮੋਰਚੇ ਲਈ 5 ਲੱਖ ਰੁਪੈ ਦੇ ਮਾਲੀ ਯੋਗਦਾਨ ਨੂੰ ਸਿੰਘੂ ਬਾਰਡਰ ਵਿਖੇ ਮੇਨ ਸਟੇਜ ’ਤੇ ਮੋਰਚੇ ਦੇ ਆਗੂਆਂ ਦੇ ਹਵਾਲੇ ਕਰਦਿਆਂ ਦਮਦਮੀ ਟਕਸਾਲ ਦੇ ਆਗੂ ਗਿਆਨੀ ਬਾਬਾ ਜੀਵਾ ਸਿੰਘ ਨੇ ਮੋਦੀ ਸਰਕਾਰ ਨੂੰ ਕਿਸਾਨੀ ਮਾਮਲੇ ’ਚ ਆਪਣੀ ਸਹੀ ਭੂਮਿਕਾ ਅਦਾ ਕਰਨ ਲਈ ਕਿਹਾ ਹੈ।

ਇਸ ਬਾਰੇ ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ’ਚ ਦੋ ਦਰਜਨ ਗੱਡੀਆਂ ਦੇ ਕਾਫ਼ਲੇ ਦੀ ਅਗਵਾਈ ਕਰਦਿਆਂ ਕਿਸਾਨ ਮੋਰਚੇ ’ਚ ਪਹੁੰਚੇ ਗਿਆਨੀ ਜੀਵਾ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵਿਦੇਸ਼ਾਂ ਦੀ ਥਾਂ ਭਾਰਤ ’ਚ ਡੈਮੋਕਰੇਸੀ ਨੂੰ ਬਣਾਈ ਰੱਖਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ |

ਕਿਸਾਨੀ ਹਿਤਾਂ ਤੇ ਭਾਵਨਾਵਾਂ ਖ਼ਿਲਾਫ਼ ਕਾਨੂੰਨ ਬਣਾ ਕੇ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕਰੇਸੀ ਮੰਨੀ ਜਾਂਦੀ ਭਾਰਤ ’ਚ ਮੋਦੀ ਸਰਕਾਰ ਨੇ ਡੈਮੋਕਰੇਸੀ ਨਾਲ ਹੀ ਖਿਲਵਾੜ ਕਰਦਿਆਂ ਇਸ ਨੂੰ ਪਿੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਬਾਰੇ ਮੋਦੀ ਸਰਕਾਰ ਨੂੰ ਦੀਰਘ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿਸ਼ਵ ਦਾ ਸਭ ਤੋਂ ਲੰਮਾ ਤੇ ਇਤਿਹਾਸਕ ਸ਼ਾਂਤਮਈ ਅੰਦੋਲਨ ਹੈ ।

ਉਨ੍ਹਾਂ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਸਬਰ ਨੂੰ ਹੋਰ ਪਰਖਣ ਦੀ ਚੇਸ਼ਟਾ ਨਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਹੋਂਦ ਦੀ ਲੜਾਈ ਲੜਨ ਲਈ ਭਾਵੇਂ ਕਿ ਮਜਬੂਰ ਕੀਤਾ ਗਿਆ, ਫਿਰ ਵੀ ਕਿਸਾਨਾਂ ਵੱਲੋਂ ਡੇਢ ਮਹੀਨੇ ਦੇ ਮੋਰਚੇ ਦੌਰਾਨ ਅਨੁਸ਼ਾਸਨ ਬਣਾਈ ਰੱਖਿਆ ਗਿਆ। ਹੱਡ ਚੀਰਵੀਂ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ।

ਕਿਸਾਨਾਂ ਵੱਲੋਂ ਤਕਰੀਬਨ ਸਾਰੇ ਪਾਸਿਉਂ ਦਿੱਲੀ ਦੀ ਘੇਰਾਬੰਦੀ ਕਰਦਿਆਂ ਅਥਾਹ ਜੋਸ਼ ਅਤੇ ਜਨੂਨ ਪ੍ਰਗਟਾਵਾ ਕਰਨਾ ਇਹ ਦੱਸਣ ਲਈ ਕਾਫ਼ੀ ਹੈ ਕਿ ਕਿਸਾਨ ਖੇਤੀ ਬਾਰੇ ਤਿੰਨੇ ਕਾਲੇ ਕਾਨੂੰਨ ਰੱਦ ਕਰਾਏ ਬਿਨਾ ਪਿੱਛੇ ਨਹੀਂ ਹਟਣ ਲਗਾ।

ਉਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰਨਾਂ ਕਿਸਾਨੀ ਮੰਗਾਂ ਪ੍ਰਤੀ ਮੋਦੀ ਸਰਕਾਰ ਦੀ ਬੇਰੁਖ਼ੀ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਕਿਸਾਨ ਵਿਰੋਧੀ ਰਵੱਈਆ ਨਾ ਬਦਲਿਆ ਤਾਂ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੋਵੇਗਾ ਜਿਸ ਦੇ ਨਤੀਜਿਆਂ ਬਾਰੇ ਮੋਦੀ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।

ਇਸ ਮੌਕੇ ਦਮਦਮੀ ਟਕਸਾਲ ਵੱਲੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨ ਮੋਰਚੇ ’ਚ ਡਟੇ ਅੰਦੋਲਨਕਾਰੀਆਂ ਨੂੰ 21 ਕੁਵਿੰਟਲ ਖੋਏ ਦੀਆਂ ਪਿੰਨੀਆਂ ਵਰਤਾਈਆਂ ਗਈਆਂ। ਇਸ ਮੌਕੇ ਜਥੇ ਨਾਲ ਜਥੇ: ਭਾਈ ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਗਿਆਨੀ ਸਾਹਿਬ ਸਿੰਘ, ਗਿਆਨੀ ਗੁਰਪ੍ਰੀਤ ਸਿੰਘ ਵੈਦ, ਮਾਸਟਰ ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਮਾਣਕਰਾਏ, ਸਰਪੰਚ ਅਮਰ ਸਿੰਘ ਮਧਰੇ,ਅਮਰਜੀਤ ਸਿੰਘ ਚਹੇੜੂ,ਕਰਮਜੀਤ ਸਿੰਘ ਡਿਪਟੀ, ਗੁਰਦੇਵ ਸਿੰਘ ਬਡਿਆਣਾ, ਭਾਈ ਰਸ਼ਪਾਲ ਸਿੰਘ ਝੋਕਮੋਹੜੇ, ਤਰਸੇਮ ਸਿੰਘ ਫ਼ਿਰੋਜਪੁਰ, ਕੁਲਵੰਤ ਸਿੰਘ ਕੋਟ ਸੇ ਖਾਂ, ਬਾਬਾ ਤੋਪਚੀ ਸਿੰਘ, ਚਮਕੌਰ ਸਿੰਘ , ਹਰਨੇਕ ਸਿੰਘ, ਗੁਰਦੇਵ ਸਿੰਘ, ਰਵਿੰਦਰ ਪਾਲ ਸਿੰਘ ਰਾਜੂ ਅਤੇ ਸੰਦੀਪ ਸਿੰਘ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION