ਅੱਜ-ਨਾਮਾ
ਮੁੜ ਕੇ ਪਾਕਿ ਨੇ ਕੋਈ ਮਿਜ਼ਾਈਲ ਪਰਖੀ,
ਦਿੱਲੀ ਤੀਕ ਕਹਿੰਦੇ ਕਰਦੀ ਮਾਰ ਮਿੱਤਰ।
ਲੀਡਰ ਪਾਕਿ ਵਿੱਚ ਠੋਕ ਕੇ ਹਿੱਕ ਆਖਣ,
ਅਸੀਂ ਹਾਂ ਜੰਗਾਂ ਦੇ ਲਈ ਤਿਆਰ ਮਿੱਤਰ।
ਕਹਿੰਦੇ ਫੌਜ ਨਹੀਂ ਲੜੂ ਇਹ ਜੰਗ `ਕੱਲੀ,
ਤੁਰਨਾ ਈ ਮੁਲਕ ਨੇ ਬੰਨ੍ਹ ਕਤਾਰ ਮਿੱਤਰ।
ਐਟਮ ਬੰਬ ਵੀ ਲੋੜ ਪਈ ਛੱਡ ਦਿਆਂਗੇ,
ਅਸਰ ਤੋਂ ਵਾਂਝਾ ਨਾ ਰਹੂ ਸੰਸਾਰ ਮਿੱਤਰ।
ਥਾਪੜਾ ਪਾਕਿ ਨੂੰ ਦੇਂਦਾ ਪਿਆ ਚੀਨ `ਕੱਲਾ,
ਬਣਦਾ ਸਦਾ ਇਹ ਪਾਕਿ ਦੀ ਢਾਲ ਮਿਤਰ।
ਪਤਾ ਨਹੀਂ ਹੋਣੀ ਸੰਸਾਰ ਤੱਕ ਮਾਰ ਕਿ ਨਾ,
ਰਗੜਿਆ ਜਾਊਗਾ ਚੀਨ ਵੀ ਨਾਲ ਮਿੱਤਰ।
-ਤੀਸ ਮਾਰ ਖਾਂ
30 ਅਗਸਤ, 2019 –