35.1 C
Delhi
Sunday, May 19, 2024
spot_img
spot_img

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਦਾ ਦਿਹਾਂਤ, ਭੇਤਭਰੀ ਹਾਲਤ ਵਿੱਚ ਪਾਏ ਗਏ ਸਨ ਜ਼ਖ਼ਮੀ

ਯੈੱਸ ਪੰਜਾਬ
ਪਟਨਾ ਸਾਹਿਬ, 17 ਜਨਵਰੀ, 2022:
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ।

ਉਹਨਾਂ ਨੇ ਪਟਨਾ ਦੇ ਹਸਪਤਾਲ ਵਿੱਚ ਅੱਜ ਆਖ਼ਰੀ ਸਾਹ ਲਏ। ਉਹਨਾਂ ਨੂੰ 13 ਜਨਵਰੀ ਨੂੰ ਤਖ਼ਤ ਸਾਹਿਬ ਸਥਿਤ ਆਪਣੇ ਨਿਵਾਸ ’ਤੇ ਜ਼ਖ਼ਮੀ ਪਾਇਆ ਗਿਆ ਸੀ।

ਪਤਾ ਲੱਗਾ ਸੀ ਕਿ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਕਿਰਪਾਨ ਨਾਲ ਖ਼ੁਦ ਹੀ ਜ਼ਖ਼ਮੀ ਕਰ ਲਿਆ ਸੀ। ਉਹਨਾਂ ਦੀ ਪਤਨੀ ਨੇ ਵੇਖ਼ਿਆ ਸੀ ਕਿ ਉਹਨਾਂ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਸੀ ਅਤੇ ਕਾਫ਼ੀ ਖ਼ੂਨ ਵਗ ਰਿਹਾ ਸੀ।

ਭਾਈ ਰਜਿੰਦਰ ਸਿੰਘ ਨੂੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਜਾਇਆ ਗਿਆ ਸੀ ਜਿਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖ਼ਦੇ ਹੋਏ ਉਨ੍ਹਾਂ ਨੂੰ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਹਾਲਤ ਲਗਾਤਾਰ ਗੰਭੀਰ ਬਣੀ ਰਹੀ ਅਤੇ ਅੱਜ ਉਨ੍ਹਾਂ ਨੇ ਦਮ ਤੋੜ ਦਿੱਤਾ।

ਭਾਈ ਸਾਹਿਬ ਦੇ ਦਿਹਾਂਤ ਨਾਲ ਸੰਗਤਾਂ ਵਿੱਚ ਸੋਗ ਦੀ ਲਹਿਰ ਹੈ।

ਭਾਈ ਰਜਿੰਦਰ ਸਿੰਘ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਪਟਨਾ ਸਾਹਿਬ ਦੇ ਖ਼ਾਜ ਕਲਾ ਘਾਟ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION