40.1 C
Delhi
Sunday, May 5, 2024
spot_img
spot_img

ਤ੍ਰਿਪਤ ਬਾਜਵਾ ਵੱਲੋਂ ਧਰਮ-ਨਿਰਪੱਖ਼ਤਾ, ਜਮਹੂਰੀਅਤ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਕਾਂਗਰਸ ਨੂੰ ਜਿਤਾਉਣ ਦੀ ਅਪੀਲ

ਯੈੱਸ ਪੰਜਾਬ
ਬਟਾਲਾ, 19 ਫ਼ਰਵਰੀ, 2022:
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਕ ਵਿਚ ਧਰਮ-ਨਿਰਪੱਖ, ਜਮਹੂਰੀ, ਅਮਨ-ਪਸੰਦ ਅਤੇ ਭਾਈਚਾਰਕ ਸਾਂਝ ਦੀਆਂ ਹਾਮੀ ਤਾਕਤਾਂ ਦੀ ਮਜ਼ਬੂਤੀ ਲਈ ਕਾਂਗਰਸ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ।ਉਹਨਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਰ ਕੇ ਪੰਜਾਬ ਵਿਚ ਕੱਲ ਹੋ ਰਹੀਆਂ ਚੋਣਾਂ ਦੇ ਨਤੀਜਿਆਂ ਦਾ ਸੂਬੇ ਦੇ ਭਵਿੱਖ ਦੇ ਨਾਲ ਨਾਲ ਮੁਲਕ ਦੀ ਸੁਰੱਖਿਆ ਉਤੇ ਵੀ ਡੂੰਘਾ ਅਸਰ ਪਵੇਗਾ।

ਸ਼੍ਰੀ ਬਾਜਵਾ ਨੇ ਅੱਜ ਇਥੇ ਜਾਰੀ ਇਕ ਲਿਖਤੀ ਪੈ੍ਰਸ ਬਿਆਨ ਵਿਚ ਕਿਹਾ ਕਿ ਇਹਨਾਂ ਚੋਣਾਂ ਵਿਚ ਪਰਦੇ ਪਿੱਛੇ ਕੁਝ ਅਜਿਹੀਆਂ ਸ਼ਕਤੀਆਂ ਵੀ ਸਰਗਰਮ ਹਨ ਜਿਹੜੀਆਂ ਪੰਜਾਬ ਵਿਚ ਮੁੜ ਅਤਿਵਾਦ ਪੈਦਾ ਕਰ ਕੇ ਮੁਲਕ ਦੀ ਏਕਤਾ ਅਖੰਡਤਾ ਲਈ ਖ਼ਤਰਾ ਪੈਦਾ ਕਰਨਾ ਚਾਹੁੰਦੀਆਂ ਹਨ।

ਉਹਨਾਂ ਕਿਹਾ ਕਿ ਇਹਨਾਂ ਸ਼ਕਤੀਆਂ ਦੇ ਮੋਹਰੇ ਉਹ ਗੈਰ ਪੰਜਾਬੀ ਲੋਕ ਬਣੇ ਹੋਏ ਹਨ ਜਿਹੜੇ ‘ਸਿਰਫ਼ ਇੱਕ ਮੌਕਾ’ ਤੇ ‘ਬਦਲਾਅ’ ਵਰਗੇ ਗੁੰਮਰਾਹਕੁੰਨ ਨਾਹਰੇ ਲਾ ਕੇ ਪੰਜਾਬ ਦੀ ਸਤਾ ਉਤੇ ਕਾਬਜ਼ ਹੋਣਾ ਚਾਹੁੰਦੇ ਹਨ।ਸ਼੍ਰੀ ਬਾਜਵਾ ਨੇ ਪੰਜਾਬੀਆਂ ਨੂੰ ਅਜਿਹੀਆਂ ਸ਼ਕਤੀਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਜੇ ਇਹਨਾਂ ਨੂੰ ਮੌਕਾ ਮਿਲ ਗਿਆ ਤਾਂ ਇਹ ਲੋਕ ਫਿਰ ਪਰਦੇ ਪਿੱਛਲੀਆਂ ਅਤਿਵਾਦੀ ਤੇ ਵੱਖਵਾਦੀ ਸ਼ਕਤੀਆਂ ਦੇ ਇਸ਼ਾਰਿਆਂ ਉਤੇ ਨਚਣਗੇ।

ਉਹਨਾਂ ਕਿਹਾ ਕਿ ਮੁਲਕ ਦੀ ਏਕਤਾ ਅਖੰਡਤਾ ਲਈ ਖਤਰਾ ਬਣਨ ਵਾਲੀਆਂ ਤਾਕਤਾਂ ਦੇ ਨਾਲ ਨਾਲ ਕਾਰਪੋਰੇਟ ਜਗਤ ਨੇ ਪੰਜਾਬ ਦੀ ਸਤਾ ਉਤੇ ਕਾਬਜ਼ ਹੋਣ ਲਈ ਭਾਰਤੀ ਜਨਤਾ ਪਾਰਟੀ ਨੂੰ ਮੂਹਰੇ ਲਾਇਆ ਹੋਇਆ ਹੈ।

ਉਹਨਾਂ ਕਿਹਾ ਕਿ ਇਹਨਾਂ ਸ਼ਕਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਮੋਦੀ ਸਰਕਾਰ ਨੇ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨ ਬਣਾਏ ਸਨ ਜਿਨ੍ਹਾਂ ਨੂੰ ਰੱਦ ਕਰਾਉਣ ਲਈ 700 ਤੋਂ ਵੱਧ ਕਿਸਾਨਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ।ਕਾਂਗਰਸੀ ਆਗੂ ਨੇ ਕਿਹਾ ਕਿ ਸਿਤਮ ਦੀ ਗੱਲ ਇਹ ਹੈ ਕਿ ਕਿਸਾਨ ਪੱਖੀ ਕਹਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਇਹ ਕਿਸਾਨ ਮਾਰੂ ਕਾਨੂੰਨ ਬਣਵਾਉਣ ਵਿਚ ਬਰਾਬਰ ਦਾ ਭਾਈਵਾਲ ਸੀ।

ਸ਼੍ਰੀ ਬਾਜਵਾ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੀ ਅਗਵਾਈ ਕਰਨ ਵਾਲੀ ਕਾਂਗਰਸ ਪਾਰਟੀ ਹੀ ਅਸਲੀ ਅਰਥਾਂ ਵਿਚ ਰਾਸ਼ਟਰਵਾਦੀ ਪਾਰਟੀ ਹੈ ਜਿਹੜੀ ਧਾਰਮਿਕ ਅਤੇ ਜਾਤ-ਪਾਤ ਦੇ ਵਖਰੇਵਿਆਂ ਤੋਂ ਉਪਰ ਉਠਕੇ ਸਮਾਜ ਨੂੰ ਜੋੜਣ ਵਿਚ ਵਿਸ਼ਵਾਸ਼ ਰੱਖਦੀ ਹੈ।ਉਹਨਾਂ ਕਿਹਾ ਕਿ ਰਾਸ਼ਟਰਵਾਦ ਦਾ ਢੰਡੋਰਾ ਪਿੱਟਣ ਵਾਲੀਆਂ ਸ਼ਕਤੀਆਂ ਵੱਖ ਵੱਖ ਭਾਈਚਾਰਿਆਂ ਵਿਚ ਨਫ਼ਰਤ ਪੈਦਾ ਕਰ ਕੇ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਕਰਦੀਆਂ ਆ ਰਹੀਆਂ ਹਨ।

ਮਾਝੇ ਵਿਚ ਕਾਂਗਰਸ ਪਾਰਟੀ ਦੀ ਚੜ੍ਹਤ ਦਾ ਦਾਅਵਾ ਕਰਦਿਆਂ ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਖਿੱਤੇ ਵਿਚ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਕੇ ਸੂਬੇ ਵਿਚ ਕਾਂਗਰਸ ਸਰਕਾਰ ਬਣਨ ਦਾ ਰਾਹ ਪੱਧਰਾ ਕਰੇਗੀ।ਉਹਨਾਂ ਕਿਹਾ ਕਿ ਮਾਝੇ ਦੇ ਸਾਰੇ ਕਾਂਗਰਸੀ ਵਜ਼ੀਰ ਮੁੜ ਚੋਣਾਂ ਜਿੱਤ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION