ਅੱਜ-ਨਾਮਾ
ਤੇਲਗੂ ਦੇਸਮ ਦੇ ਵਿਹੜੇ ਵੀ ਸੰਨ੍ਹ ਲੱਗੀ,
ਝੰਡੇ ਗਏ ਕੁਝ ਲੀਡਰ ਹਨ ਸੁੱਟ ਮੀਆਂ।
ਜਿਹੜੇ ਨਾਇਡੂ ਦੇ ਯਾਰ ਸੀ ਗਿਣੇ ਜਾਂਦੇ,
ਖੁੱਸਿਆ ਰਾਜ ਤਾਂ ਗਏ ਹਨ ਟੁੱਟ ਮੀਆਂ।
ਨਾ ਕੋਈ ਸੁਣੀ ਸੀ ਗੱਲ ਵਿਵਾਦ ਵਾਲੀ,
ਨਾ ਕੋਈ ਪਾਰਟੀ ਵਿੱਚ ਸੀ ਫੁੱਟ ਮੀਆਂ।
ਗੁੱਝੀ ਤਿਕੜਮ ਲੜਾਈ ਕੁਝ ਭਾਜਪਾ ਨੇ,
ਝੁੱਗਾ ਨਾਇਡੂ ਦਾ ਲਿਆ ਹੈ ਲੁੱਟ ਮੀਆਂ।
ਵਿਚਲੀ ਗੱਲ ਉਹ ਕੇਸ ਵਿੱਚ ਫਸੇ ਸੀਗੇ,
ਖੁਦ ਸੀ ਭਾਜਪਾ ਕਰੀ ਸ਼ਿਕਾਇਤ ਮੀਆਂ।
ਉਹਦੀ ਮਾਰ ਤੋਂ ਡਰੇ ਹਨ ਸ਼ਰਨ ਪਹੁੰਚੇ,
ਰੱਖੀ ਚੋਰਾਂ ਨੇ ਕਾਇਮ ਰਿਵਾਇਤ ਮੀਆਂ।
-ਤੀਸ ਮਾਰ ਖਾਂ
ਜੂਨ 22, 2019