40.6 C
Delhi
Saturday, May 18, 2024
spot_img
spot_img

ਡੇਰਾ ਬਾਬਾ ਨਾਨਕ ਵਿਖ਼ੇ ਢਾਹਿਆ ਗਿਆ ਦਰਸ਼ਨ ਸਥਾਨ ਮੁੜ ਬਣਾਇਆ ਜਾਵੇ ਤਾਂ ਜੋ ਸੰਗਤਾਂ ਕਰ ਸਕਣ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ: ਬਾਜਵਾ

ਯੈੱਸ ਪੰਜਾਬ
ਕਰਤਾਰਪੁਰ, 19 ਜੁਲਾਈ, 2021 –
ਸ੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਿਲ੍ਹਾ ਪ੍ਰਧਾਨ ਅਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਸੰਸਥਾ ਦੇ ਅਹੁਦੇਦਾਰਾ ਨਾਲ ਕਰਤਾਰਪੁਰ ਕੋਰੀਡੋਰ ਧੁੱਸੀ ਬੰਨ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਜਿਥੇ ਉਹਨਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਖਿਆ ਕਿ ਨੈਸ਼ਨਲ ਹਾਈਵੇ ਆਥੋਰਟੀ ਵਲੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਲਈ ਜਦੋ ਧੁੱਸੀ ਬੰਨ ਤੇ ਪੁਲ ਬਣਾਉਣ ਦਾ ਕੰਮ ਸੁਰੂ ਕੀਤਾ ਤਾਂ ਉਸ ਸਮੇ ਦਰਸ਼ਨ ਸਥੱਲ ਨੁੰ ਤੋੜ ਦਿੱਤਾ ਗਿਆ ਸੀ ।

ਇਹ ਦਰਸ਼ਨ ਸਥੱਲ ਨਾਨਕ ਨਾਮ ਲੇਵਾ ਸੰਗਤਾਂ ਲਈ ਦੂਰਬੀਨ ਰਾਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਬਣਾਇਆ ਗਿਆ ਸੀ । ਜੋ ਕਿ ਧੁੱਸੀ ਬੰਨ ਤੋ ਕਰੀਬ 15 ਫੁੱਟ ਉਚਾ ਸੀ । ਜਿਸ ਕਰਕੇ ਸੰਗਤਾਂ ਨੁੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਾਫ ਦਿਖਾਈ ਦਿੰਦਾ ਸੀ ।

ਬਾਜਵਾ ਨੇ ਅੱਗੇ ਆਖਿਆ ਕਿ ਦਰਸ਼ਨ ਸਥੱਲ ਨੂੰ ਤੋੜਿਆ ਤਕਰੀਬਨ 2 ਸਾਲਾ ਦਾ ਸਮਾਂ ਹੋ ਗਿਆ ਪਰ ਅੱਜ ਤੱਕ ਲੈਡ ਪੋਰਟ ਆਥੋਰਟੀ ਆਫ ਇੰਡੀਆ ਨੇ ਦਰਸ਼ਨ ਸਥੱਲ ਨਹੀ ਬਣਾਇਆ ਹੈ ।ਅਸੀ ਮਿਤੀ 2ੑ7ੑ2020 ਨੂੰ ਐਸੱ ਼ਡੀ ਼ਐਮੱ ਼ਸਾਹਿਬ ਡੇਰਾ ਬਾਬਾ ਨਾਨਕ ਨੁੰ ਦਰਸ਼ਨ ਸਥੱਲ ਬਣਾਉਣ ਲਈ ਮੈਮੋਰੰਡਮ ਦਿੱਤਾ ਸੀ ।

ਉਹਨਾਂ ਨੇ ਸਾਨੁੰ ਵਿਸਵਾਸ ਦਵਾਇਆ ਸੀ ਕਿ ਲੈਡ ਪੋਰਟ ਆਥੋਰਟੀ ਆਫ ਇੰਡੀਆ ਨਾਲ ਗੱਲ ਕਰਾਂਗੇ ਪਰ ਇੱਕ ਸਾਲ ਤੋ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਦਰਸ਼ਨ ਸਥੱਲ ਨਹੀ ਬਣਾਇਆ ਗਿਆ । ਬਾਜਵਾ ਨੇ ਅੱਗੇ ਦੱਸਿਆ ਕਿ ਦਰਸ਼ਨ ਸਥੱਲ ਨਾ ਬਣਨ ਕਰਕੇ ਗਰਮੀ ਵਿਚ ਨਾਨਕ ਨਾਮ ਲੇਵਾ ਸੰਗਤਾਂ ਬਿਨਾਂ ਦੂਰਬੀਨ ਤੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੀਆ ਹਨ ।

ਲੈਡ ਪੋਰਟ ਆਥੋਰਟੀ ਨੇ ਦਰਸ਼ਨ ਸਥੱਲ ਬਣਾਉਣ ਲਈ ਖੁਦਾਈ ਕਰਕੇ ਸਰੀਏ ਦਾ ਜਾਲ ਵਿਛਾਇਆ ਹੋਇਆ ਹੈ ਪਰ ਲੰਬੇ ਸਮੇ ਤੋ ਅੱਗੇ ਕੋਈ ਕਾਰਵਾਈ ਨਹੀ ਕੀਤੀ ਹੈ । ਜੇਕਰ ਸਰਕਾਰ ਵਲੋ ਜਲਦੀ ਦਰਸ਼ਨ ਸਥੱਲ ਦਾ ਨਿਰਮਾਣ ਨਾ ਕੀਤਾ ਤਾਂ ਸਾਡੀ ਸੰਸਥਾ ਵਲੋ ਇਸ ਖਿਲਾਫ ਧੁੱਸੀ ਬੰਨ ਤੇ ਧਰਨਾ ਦਿੱਤਾ ਜਾਵੇਗਾ ।

ਸਾਡੀ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਤੋ ਪੁਰਜ਼ੋਰ ਮੰਗ ਹੈ ਕਿ ਜਲਦੀ ਤੋ ਜਲਦੀ ਦਰਸ਼ਨ ਸਥੱਲ ਦਾ ਨਿਰਮਾਣ ਸੁਰੂ ਕੀਤਾ ਜਾਵੇ ਤਾਂ ਜੋ ਦੂਰ ਦਰਾਡੇ ਤੋ ਆਈਆ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ।

ਇਸ ਮੋਕੇ ਸੰਸਥਾ ਦੇ ਅਹੁਦੇਦਾਰ ਬਾਬਾ ਗੁਰਮੇਜ਼ ਸਿੰਘ ਦਾਬਾਵਾਲ , ਇੰਜੀ ਸੁਖਦੇਵ ਸਿੰਘ ਧਾਲੀਵਾਲ ,ਅਜਾਇਬ ਸਿੰਘ ਦਿਓਲ ,ਗੁਰਪ੍ਰੀਤ ਸਿੰਘ ਖਾਂਸਾਵਾਲੀ , ਹਰਭਜਨ ਸਿੰਘ ਰੱਤੜਵਾਂ ,ਸੁਰਿੰਦਰ ਸਿੰਘ ਚਾਹਲ , ਸਤਨਾਮ ਸਿੰਘ ਸਾਗਰਪੁਰ , ਇੰਸਪੈਕਟਰ ਗੁਰਚਰਨ ਸਿੰਘ , ਨਿਰਮਲ ਸਿੰਘ ਸਾਗਰਪੁਰ , ਮਨਬੀਰ ਸਿੰਘ ਦਾਬਾਵਾਲੀ ਆਦਿ ਮੋਜੂਦ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION