35.6 C
Delhi
Sunday, April 28, 2024
spot_img
spot_img

ਡਿਪਟੀ ਕਮਿਸ਼ਨਰ ਇਨਕਮ ਟੈਕਸ ਗਗਨ ਕੁੰਦਰਾ ਥੋਰੀ ਵਲੋਂ ਵਿਰਸਾ ਵਿਹਾਰ ਵਿਖੇ ਪਹਿਲੇ ਫ਼ਲਾਵਰ ਸ਼ੋਅ ਦਾ ਉਦਘਾਟਨ

ਯੈੱਸ ਪੰਜਾਬ
ਜਲੰਧਰ, 28 ਮਾਰਚ, 2021:
ਡਿਪਟੀ ਕਮਿਸ਼ਨਰ ਇਨਕਮ ਟੈਕਸ ਸ੍ਰੀਮਤੀ ਗਗਨ ਕੁੰਦਰਾ ਥੋਰੀ ਵਲੋਂ ਅੱਜ ਵਿਰਸਾ ਵਿਹਾਰ ਵਿਖੇ ਪਹਿਲੇ ਫ਼ਲਾਵਰ ਸ਼ੋਅ ਦਾ ਉਦਘਾਟਨ ਕੀਤਾ ਗਿਆ।

ਡਿਪਟੀ ਕਮਿਸ਼ਨਰ ਇਨਕਮ ਟੈਕਸ ਜਿਨਾਂ ਦੇ ਨਾਲ ਮੇਜਰ ਜਨਰਲ (ਰਿਟਾ.) ਬਲਵਿੰਦਰ ਸਿੰਘ ਅਤੇ ਕੈਪਟਨ (ਰਿਟਾ.) ਇੰਦਰਜੀਤ ਸਿੰਘ ਧਾਮੀ ਵੀ ਮੌਜੂਦ ਸਨ ਨੇ ਕਿਹਾ ਕਿ ਇਸ ਨਿਵੇਕਲੀ ਪਹਿਲ ਦਾ ਮੰਤਵ ਜ਼ਿਲ੍ਹੇ ਦੇ ਸਮਾਜਿਕ ਤੇ ਸਭਿਆਚਾਰਕ ਹੱਬ ਵਲੋਂ ਜਾਣੇ ਜਾਂਦੇ ਵਿਰਸਾ ਵਿਹਾਰ ਵਿਖੇ ਗਤੀਵਿਧੀਆਂ ਵਿੱਚ ਵਾਧਾ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਵੀ ਉਪਰ ਇਹ ਫਲਾਵਰ ਸ਼ੋਅ ਸ਼ਹਿਰ ਵਾਸੀਆਂ ਨੂੰ ਕੁਦਰਤ ਦੇ ਹੋਰ ਨੇੜੇ ਲੈਕੇ ਆਵੇਗਾ। ਸ੍ਰੀਮਤੀ ਥੋਰੀ ਨੇ ਆਸ ਪ੍ਰਗਟਾਈ ਕਿ ਇਹ ਸੋਚ ਜਲੰਧਰ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਬਹੁਤ ਅੱਗੇ ਲੈ ਕੇ ਜਾਵੇਗੀ।

Êਪ੍ਰਬੰਧਕਾਂ ਵਲੋਂ ਇਹ ਫ਼ਲਾਵਰ ਸ਼ੋਅ ਕਰਵਾਉਣ ਲਈ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਇਨਕਮ ਟੈਕਸ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਪ੍ਰਦੂਸ਼ਿਤ ਵਾਤਾਵਰਣ ਦੇ ਗੰਭੀਰ ਮੁੱਦੇ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਨੂੰ ਹਰਿਆਵਲ ਹੇਠ ਰਕਬੇ ਨੂੰ ਵਧਾਉਣ ਦੀ ਪ੍ਰਕਿਰਿਆ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਸਬੰਧੀ ਅਨੇਕਾਂ ਯਤਨ ਕਰ ਰਹੀਆਂ ਹਨ ਪਰ ਮਾਨਵਤਾ ਦੀ ਭਲਾਈ ਵਾਲੇ ਇਸ ਨੇਕ ਕਾਰਜ ਵਿੱਚ ਲੋਕਾਂ ਦੀ ਭਾਈਵਾਲੀ ਵੀ ਜਰੂਰੀ ਹੋਣੀ ਚਾਹੀਦੀ ਹੈ। ਸ੍ਰੀਮਤੀ ਥੋਰੀ ਨੇ ਪ੍ਰਬੰਧਾਂ ਨੂੰ ਭਵਿੱਖ ਵਿੱਚ ਅਜਿਹੀਆਂ ਹੋਰ ਗਤੀਵਿਧੀਆਂ ਕਰਵਾਉਣ ਲਈ ਕਿਹਾ ਤਾਂ ਜੋ ਇਸ ਜਨਤਕ ਮੁਹਿੰਮ ਬਣਾਇਆ ਜਾ ਰਹੇ।

ਇਸਮ ਮੌਕੇ ਮੇਜਰ ਜਨਰਲ (ਰਿਟਾ.) ਬਲਵਿੰਦਰ ਸਿੰਘ ਅਤੇ ਕੈਪਟਨ(ਰਿਟਾ.) ਇੰਦਰਜੀਤ ਸਿੰਘ ਧਾਮੀ ਨੇ ਦੱਸਿਆ ਕਿ ਵਿਰਸਾ ਵਿਹਾਰ ਵਿਖੇ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮੰਤਵ ਲੋਕਾਂ ਵਿੱਚ ਵਾਤਾਵਰਣ ਦੀ ਮੌਜੂਦਾ ਮੁਸ਼ਕਿਲ ਸਥਿਤੀ ਬਾਰੇ ਸਾਕਰਾਤਮਕਤਾ ਪੈਦਾ ਕਰਕੇ ਖ਼ੁਸੀਆਂ ਲਿਆਉਣਾ ਹੈ।

ਉਨ੍ਹਾਂ ਕਿਹਾ ਕਿ ਫ਼ਲਾਵਰ ਸ਼ੋਅ ਇਸ ਮੰਤਵ ਨਾਲ ਆਯੋਜਿਤ ਕੀਤਾ ਗਿਆ ਹੈ ਕਿ ਲੋਕਾਂ ਨੂੰ ਗਲੋਬਲ ਵਾਰਮਿੰਗ ਨੂੰ ਰੋਕਣ ਅਤੇ ਹਰਿਆਵਲ ਹੇਠ ਰਕਬਾ ਵਧਾਉਣ ਦੀ ਜਰੂਰਤ ਬਾਰੇ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਰਸਾ ਵਿਹਾਰ ਵਲੋਂ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਗਤੀਵਿਧੀਆ ਕਰਵਾਈਆਂ ਜਾਣਗੀਆ।

ਉਨ੍ਹਾਂ ਦੱਸਿਆ ਕਿ ਕਿ ਮੌਜੂਦਾ ਕੋਵਿਡ-19 ਦੇ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ 20 ਤੱਕ ਲੋਕਾਂ ਦਾ ਇਕੱਠ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਦੌਰਾਨ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION