ਯੈੱਸ ਪੰਜਾਬ
ਕਪੂਰਥਲਾ, 28 ਜੁਲਾਈ, 2021 –
ਜਲੰਧਰ-ਅੰਮਿ੍ਰਤਸਰ ਸੜਕ ਉੱਪਰ ਢਿਲਵਾਂ ਟੋਲ ਪਲਾਜ਼ਾ ਨੇੜੇ ਕੁਝ ਵਿਅਕਤੀਆਂ ਵਲੋਂ ਵਣ ਵਿਭਾਗ ਦੇ ਰੁੱਖ ਨਜ਼ਾਇਜ਼ ਤੌਰ ’ਤੇ ਕੱਟਣ ਸਬੰਧੀ ਜੰਗਲਾਤ ਵਿਭਾਗ ਵਲੋਂ ਸਖਤ ਕਾਰਵਾਈ ਆਰੰਭੀ ਗਈ ਹੈ।
ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਵਲੋਂ ਇਕ ਰੁੱਖ ਸਫੈਦਾ, ਇਕ ਤੂਤ ਅਤੇ 10 ਤੋਂ 12 ਛੋਟੇ ਰੁੱਖ ਨਜਾਇਜ਼ ਤੌਰ ’ਤੇ ਕੱਟੇ ਗਏ, ਜਿਸ ਵਿਰੁੱਧ ਨਜ਼ਾਇਜ਼ ਕਟਾਈ ਦੇ ਦੋਸ਼ੀਆਂ ਵਿਰੁੱਧ ਭਾਰਤੀ ਵਣ ਐਕਟ 1927 ਦੀ ਧਾਰਾ 33 ਤਹਿਤ ਨੁਕਸਾਨ ਰਿਪੋਰਟ ਤਿਆਰ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਜੰਗਲਾਤ ਵਿਭਾਗ ਵਲੋਂ ਫਾਰੈਸਟ ਗਾਰਡ ਰਣਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਬਲਾਕ ਫਾਰੈਸਟ ਅਫਸਰ ਕਿ੍ਰਸ਼ਨ ਕੁਮਾਰ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਸ ਤੋਂ ਇਲਾਵਾ ਮੁੱਖ ਅਫਸਰ ਥਾਣਾ ਢਿਲਵਾਂ ਨੂੰ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਸਖਤ ਕਾਰਵਾਈ ਲਈ ਵਿਭਾਗੀ ਸਿਫਾਰਸ਼ ਵੀ ਕੀਤੀ ਗਈ ਹੈ।
ਅਧਿਕਾਰੀਆਂ ਅਨੁਸਾਰ ਜ਼ਮੀਨ ਨੂੰ ਜਾਂਦੇ ਰਸਤੇ ਨੂੰ ਕੰਡੇਦਾਰ ਤਾਰ ਲਗਾਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਵਣ ਰਕਬੇ ਵਿਚ ਟਾਲ ਪਲਾਂਟਸ ਲਗਾ ਦਿੱਤੇ ਗਏ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ