39 C
Delhi
Friday, April 26, 2024
spot_img
spot_img

ਡਾ. ਨਰਿੰਦਰ ਭਾਰਗਵ ਨੇ ਬਠਿੰਡਾ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ

ਬਠਿੰਡਾ , 11 ਅਗਸਤ, 2020 –

ਡਾ ਨਰਿੰਦਰ ਭਾਰਗਵ ਨੇ ਅੱਜ ਬਾਅਦ ਦੁਪਹਿਰ ਬਠਿੰਡਾ ਦੇ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ । ਉਹ ਮਿਹਨਤੀ, ਇਮਾਨਦਾਰ, ਦਲੇਰ, ਕਾਨੂੰਨ ਦੇ ਪਹਿਰੇਦਾਰ ਅਤੇ ਹਰ ਔਖ ਨੂੰ ਬੜੇ ਸੌਖ ਨਾਲ ਨਜਿੱਠਣ ਜਾਣਦੇ ਹਨ। ਡਾ. ਭਾਰਗਵ ਜਿੱਥੇ ਵੀ ਲੱਗੇ ਹਨ, ਲੋਕਾਂ ਦੇ ਹਰਮਨ ਪਿਆਰੇ ਹੀ ਰਹੇ ਹਨ। ਲੋਕ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਦੇ ਹਨ।

ਪੁਲੀਸ ਵਿਭਾਗ ਵਿਚ ਬਹੁਲਾਤਾਵਾਂ ਦੇ ਸਮੁੰਦਰ ਕਰਕੇ ਜਾਣੇ ਜਾਂਦੇ ਸੀਨੀਅਰ ਅਧਿਕਾਰੀ ਡਾ. ਨਰਿੰਦਰ ਭਾਰਗਵ ਕੁੱਝ ਸਮਾਂ ਪਹਿਲਾਂ ਇਕ ਵਾਰ ਉਸ ਵੇਲੇ ਚਰਚਾ ਵਿਚ ਆਏ ਸਨ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਚ ਪਾਸਿੰਗ ਆਫ ਟਰੇਡ ਤੋਂ ਬਾਅਦ ਪੁਲੀਸ ਵਿਚ ਵਿਲੱਖਣ ਕਾਰਜ ਕਰਨ ਬਦਲੇ ਵਿਸ਼ੇਸ਼ ਤੌਰ ‘ਤੇ ਮੈਡਲ ਦੇਕੇ ਸਨਮਾਨਿਤ ਕੀਤਾ ਸੀ।

ਉਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਮਹਿਕਮੇ ਵਿਚ ਬੇਹਤਰ ਸੇਵਾਵਾਂ ਲਈ ਸਨਮਾਨੇ ਗਏ ਹਨ। ਉਹ ਜਿਥੇ ਵੀ ਪੁਲੀਸ ਅਧਿਕਾਰੀ ਵੱਜੋ ਤਾਇਨਾਤ ਰਹੇ ਹਨ, ਉਥੇ ਹੀ ਉਨ੍ਹਾਂ ਨੇ ਅਜਿਹੇ ਕਾਰਜ ਕਰਕੇ ਉਹ ਪੈੜਾਂ ਪਾਈਆਂ ਹਨ, ਜਿੰਨ੍ਹਾਂ ਨੂੰ ਹਮੇਸ਼ਾਂ ਆਮ ਲੋਕਾਂ ਸਮੇਤ ਹਰ ਵਰਗ ਵੱਲੋਂ ਕਈ-ਕਈ ਵਰ੍ਹੇ ਵਡਿਆਇਆ ਜਾਂਦਾ ਹੈ।

ਡਾ. ਭਾਰਗਵ 1989 ਵਿਚ ਪੁਲੀਸ ਮਹਿਕਮੇ ਦੀ ਸੇਵਾ ਵਿਚ ਆਏ ਹਨ ਅਤੇ ਉਸ ਦਿਨ ਤੋਂ ਹੀ ਉਨ੍ਹਾਂ ਦੇ ਕਾਰਜਾਂ ਦੀ ਪ੍ਰਸੰਸਾ ਹੋਣੀ ਆਰੰਭ ਹੋਈ ਹੈ।

Yes Punjab Gall Square ਪਟਿਆਲਾ ਦੇ ਇਕ ਖਾਨਦਾਨੀ ਪਰਿਵਾਰ ਵਿਚ ਜਨਮ ਲੈਣ ਵਾਲੇ ਡਾ. ਭਾਰਗਵ ਨੇ ਮਹਿਕਮੇ ਦੇ ਰੂਲਾਂ ਅਤੇ ਅਸੂਲਾਂ ਨੂੰ ਹਮੇਸ਼ਾ ਕਾਇਮ ਰੱਖਿਆ ਹੈ, ਇਸੇ ਕਰਕੇ ਹੀ ਉਹ ਮਾਨਸਾ ਤੋਂ ਇਲਾਵਾ ਬਰਨਾਲਾ, ਤਰਨ ਤਾਰਨ,ਗੁਰਦਾਸਪੁਰ,ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ),ਹੁਸ਼ਿਆਰਪੁਰ,ਜਲੰਧਰ ਰੂਰਲ,ਫਾਜਿਲਕਾ ਵਿਚ ਸੀਨੀਅਰ ਕਪਤਾਨ ਪੁਲੀਸ (ਐਸ.ਐਸ.ਪੀ.) ਹੁੰਦਿਆਂ ਐਸੀਆਂ ਨਵੀਆਂ ਪੈੜਾਂ ਪਾਕੇ ਆਏ ਹਨ ਕਿ ਉਹ ਲੋਕਾਂ ਦੇ ਮਨਾਂ ਵਿਚ ਡੂੰਘੇ ਵਸੇ ਹੋਏ ਹਨ।

ਉਨ੍ਹਾਂ ਕਮਾਂਡੈਂਟ 3 ਆਈ.ਆਰ.ਬੀ ਪੰਜਾਬ ਪੁਲੀਸ ਲੁਧਿਆਣਾ, ਡੀ.ਸੀ.ਪੀ. ਲੁਧਿਆਣਾ ਅਤੇ ਐਸ.ਐਸ.ਪੀ ਵਿਜੀਲੈਂਸ ਬਿਊਰੋ ਲੁਧਿਆਣਾ ਹੁੰਦਿਆਂ ਹੋਇਆ ਪੁਲੀਸ ਵਿਚ ਐਸੇ ਕਾਰਨਾਮੇ ਕੀਤੇ ਹਨ,ਜਿੰਨ੍ਹਾਂ ਨੂੰ ਆਮ ਨਾਗਰਿਕਾਂ ਤੋਂ ਬਿਨਾਂ ਪੁਲੀਸ ਦੇ ਹਰ ਵੱਡੇ-ਛੋਟੇ ਅਧਿਕਾਰੀ ਵੱਡੀ ਪ੍ਰਾਪਤੀ ਮੰਨਦੇ ਹਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION