30.1 C
Delhi
Friday, April 26, 2024
spot_img
spot_img

ਟਕਸਾਲੀ ਅਕਾਲੀਆਂ ਨੇ ਦਿੱਲੀ ਵਿੱਚ ਵਿਖਾਈ ਤਾਕਤ, ਸਫਰ-ਏ-ਅਕਾਲੀ ਲਹਿਰ ਰਾਹੀ ਮਨਾਇਆ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਹਾੜਾ

ਨਵੀਂ ਦਿੱਲੀ , 18 ਜਨਵਰੀ, 2020 –

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਨੂੰ ਲੈ ਕੇ ਦਿੱਲੀ ਦੇ ਮੁੱਖ ਸਿੱਖ ਸੰਗਠਨਾਂ ਅਤੇ ਸਮੂਹ ਅਕਾਲੀ ਪਰਿਵਾਰਾਂ ਵਲੋਂ ਰਾਜਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਦੀ ਸਰਪ੍ਰਸਤੀ ਵਿੱਚ ਸਫਰ-ਏ-ਅਕਾਲੀ ਲਹਿਰ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸਿੱਖ ਮਸਲਿਆਂ ਦੇ ਮੁੱਦਈ ਦੇ ਤੌਰ ਉੱਤੇ ਅਕਾਲੀ ਦਲ ਦੇ ਗੌਰਵਮਈ ਇਤਹਾਸ ਦਾ ਹਿੱਸਾ ਰਹੇ ਕਈ ਸਾਬਕਾ ਸਾਂਸਦ,ਮੰਤਰੀ,ਵਿਧਾਇਕ, ਸ਼੍ਰੋਮਣੀ ਕਮੇਟੀ ਮੈਂਬਰ,ਦਿੱਲੀ ਅਤੇ ਪਟਨਾ ਕਮੇਟੀ ਦੇ ਸਾਬਕਾ ਪ੍ਰਧਾਨਾਂ ਸਣੇ ਸਿੱਖ ਸਟੂਡੇਂਟਸ ਫੇਡਰੇਸ਼ਨ ਦੇ ਵੱਡੇ ਆਗੂ ਅਤੇ ਸਮਾਜਿਕ ਹਸਤੀਆਂ ਸ਼ਾਮਿਲ ਹੋਈਆਂ।

ਉਕਤ ਸਿੱਖ ਚਿੰਤਕਾਂ ਨੇ ਅਕਾਲੀ ਦਲ ਦੇ ਇਤਿਹਾਸ ਦੇ ਹਵਾਲੇ ਨਾਲ ਮੌਜੂਦਾ ਸਮੇਂ ਵਿੱਚ ਅਕਾਲੀ ਲਹਿਰ ਦੇ ਪਟਰੀ ਤੋਂ ਉੱਤਰਨ ਦੇ ਕਾਰਨ ਸਿੱਖ ਕੌਮ ਵਿੱਚ ਪੈਦਾ ਹੋਏ ਭਟਕਾਵ ਦਾ ਹੱਲ ਕੱਢਣ ਦਾ ਰਸਤਾ ਲੱਭਣ ਨੂੰ ਅਕਾਲੀ ਦਲ ਦੀ ਸਥਾਪਨਾ ਦੇ ਮੂਲ ਟਿੱਚੇ ਦੀ ਪ੍ਰਾਪਤੀ ਲਈ ਜਰੂਰੀ ਦੱਸਿਆ।

ਇਸ ਮੌਕੇ ਪੰਥ ਦੀ ਬਿਹਤਰੀ ਲਈ ਕਈ ਅਹਿਮ ਮੱਤੇ ਵੀ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀਤੇ ਗਏ। 1920 ਵਿੱਚ ਅਕਾਲੀ ਦਲ ਦੀ ਸਥਾਪਨਾ ਦੀ ਦਿੱਲੀ ਤੋਂ 1919 ਵਿੱਚ ਸ਼ੁਰੂ ਹੋਈ ਲਹਿਰ ਦਾ ਬੁਲਾਰਿਆਂ ਨੇ ਹਵਾਲਾ ਦਿੰਦੇ ਹੋਏ ਅਖੰਡ ਕੀਰਤਨੀ ਜਥੇ ਦੇ ਮੁੱਖੀ ਰਹੇ ਭਾਈ ਰਣਧੀਰ ਸਿੰਘ ਦੇ ਵਲੋਂ 1919 ਵਿੱਚ ਵਾਇਸਰਾਏ ਹਾਉਸ, ਜੋਕਿ ਮੌਜੂਦਾ ਰਾਸ਼ਟਰਪਤੀ ਭਵਨ ਹੈ ਦੇ ਵੱਲ ਰਸਤਾ ਕੱਢਣ ਲਈ ਅੰਗ੍ਰੇਜ ਹੁਕੂਮਤ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਤੋਡ਼ਨ ਦੇ ਵਿਰੋਧ ਵਿੱਚ ਲਗਾਏ ਗਏ ਮੋਰਚੇ ਨੂੰ ਅਕਾਲੀ ਲਹਿਰ ਦੇ ਆਧਾਰ ਦੇ ਤੌਰ ਉੱਤੇ ਪਰਿਭਾਸ਼ਿਤ ਕੀਤਾ।

ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਦਿੱਲੀ ਕਮੇਟੀ ਦੇ 2 ਸਾਬਕਾ ਪ੍ਰਧਾਨਾਂ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਦੀ ਕਰਮਵਾਰ ਜਾਗੋ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਲੋਂ ਪੁਰੀ ਤਿਆਰੀ ਕੀਤੀ ਗਈ ਸੀ। ਨਾਲ ਹੀ ਇਨ੍ਹਾਂ ਨੂੰ ਬੀਰ ਖਾਲਸਾ ਦਲ ਸਣੇ ਹੋਰ ਪੰਥਕ ਸੰਗਠਨਾਂ ਦਾ ਵੀ ਸਮਰਥਨ ਪ੍ਰਾਪਤ ਸੀ।

ਖਚਾਖਚ ਭਰੇ ਹੋਏ ਮਾਵਲੰਕਰ ਹਾਲ ਵਿੱਚ ਹੋਏ ਪ੍ਰੋਗਰਾਮ ਵਿੱਚ ਸਿੱਖ ਆਗੂਆਂ ਨੇ ਬਾਦਲ ਪ੍ਰਵਾਰ ਦੇ ਅਧੀਨ ਚੱਲ ਰਹੇ ਅਕਾਲੀ ਦਲ ਉੱਤੇ ਪੰਥ ਦੀ ਅਵਾਜ ਨੂੰ ਨਜਰਅੰਦਾਜ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਬਾਦਲਾਂ ਵਲੋਂ ਅਕਾਲੀ ਦਲ ਦੀ ਆੜ ਵਿੱਚ ਆਪਣੇ ਪਰਿਵਾਰਿਕ ਅਤੇ ਵਪਾਰਕ ਹਿੱਤ ਸਾਧਣ ਦੀ ਗੱਲ ਕਹੀ।

ਪਿਛਲੇ ਦਿਨਾਂ ਅਕਾਲੀ ਦਲ ਤੋਂ ਬਾਹਰ ਕੱਢੇ ਗਏ ਰਾਜਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਤੋਂ ਪਰਿਵਾਰਿਕ ਜਥੇਬੰਦੀ ਬਣਾਉਣ ਦਾ ਦੋਸ਼ ਲਾਇਆ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸਾਬਕਾ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ 1920 ਦੇ ਪ੍ਰਧਾਨ ਰਵਿਇੰਦਰ ਸਿੰਘ, ਪੰਜਾਬ ਵਿਧਾਨਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲਿਆ, ਸੇਵਾ ਸਿੰਘ ਸੇਖਵਾਂ, ਸੱਜਣ ਕੁਮਾਰ ਦੇ ਖਿਲਾਫ 1984 ਮਾਮਲੇ ਵਿੱਚ ਮੁੱਖ ਗਵਾਹ ਨਿਰਪ੍ਰੀਤ ਕੌਰ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਸਿੱਖ ਚਿੰਤਕ ਭਾਈ ਤਰਸੇਮ ਸਿੰਘ ਖਾਲਸਾ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਸ ਮੌਕੇ ਵਿਚਾਰ ਰੱਖੋ।

ਆਲ ਇੰਡਿਆ ਸਿੱਖ ਸਟੂਡੇਂਟਸ ਫੇਡਰੇਸ਼ਨ ਦੇ ਕਰਨੈਲ ਸਿੰਘ ਪੀਰਮੁਹੰਮਦ, ਮਨਜੀਤ ਸਿੰਘ ਭੋਮਾ,ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ, ਫੇਰੂਮਾਨ ਅਕਾਲੀ ਦਲ ਦੇ ਪ੍ਰਧਾਨ ਮਹੰਤ ਜਸਬੀਰ ਸਿੰਘ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਇਸ ਮੌਕੇ ਆਪਣੀ ਹਾਜਰੀ ਭਰੀ। ਦਿੱਲੀ ਵਿੱਚ ਅਕਾਲੀ ਲਹਿਰ ਨੂੰ ਮਜਬੂਤ ਕਰਨ ਵਾਲੇ ਪੁਰਾਤਨ ਅਕਾਲੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ।

ਸੁਖਦੇਵ ਢੀਂਢਸਾ ਨੇ ਕਿਹਾ ਕਿ ਅਸੀਂ ਸਭ ਨੇ ਦੁਖੀ ਹੋਕੇ ਪਾਰਟੀ ਦੇ ਅਹੁਦੇ ਤਿਆਗੇ ਸਨ। ਅਸੀਂ ਸਾਰਿਆ ਨੇ ਇਹ ਵੀ ਤੈਅ ਕੀਤਾ ਹੈ ਕਿ ਕੋਈ ਵੀ ਸਿਆਸੀ ਆਗੂ ਧਾਰਮਿਕ ਚੋਣ ਨਹੀਂ ਲੜੇਗਾ। ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੀ ਨੀਂਹ ਵਿੱਚ ਸ਼ਹੀਦਾਂ ਦਾ ਖੂਨ ਲਗਾ ਹੈ। ਪਰ ਇਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ ਹੈ।

ਇਸ ਲਈ ਅਕਾਲ ਤਖ਼ਤ ਸਾਹਿਬ ਉੱਤੇ ਸੰਗਤ ਨੂੰ ਇਕੱਠੇ ਹੋਕੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨਾ ਚਾਹੀਦਾ ਹੈ। ਰਾਮੂਵਾਲਿਆ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅੱਖ,ਦਿਲ, ਦਿਮਾਗ ਅਤੇ ਹੱਥ ਖ਼ਰਾਬ ਹਨ, ਇਸ ਲਈ ਬੇਇਮਾਨੀ ਕਰਦਾ ਹੈ। ਸੁਖਬੀਰ ਦੀ ਗਲਤ ਨੀਤੀਆਂ ਦੀ ਵਜ੍ਹਾ ਨਾਲ ਨੌਜਵਾਨਾਂ ਦੀ ਅਕਲ, ਨਸਲ ਅਤੇ ਫਸਲ ਖ਼ਰਾਬ ਹੋ ਗਈ ਹੈ। ਇਹੀ ਕਾਰਨ ਹੈ ਕਿ ਸਰਕਾਰ ਦੇ ਦਰਬਾਰ ਵਿੱਚ ਅਕਾਲੀ ਦਲ ਦਾ ਭਾਅ ਡਿੱਗ ਗਿਆ ਹੈ।

ਪਰਮਜੀਤ ਸਰਨਾ ਨੇ ਸੁਝਾਅ ਦਿੱਤਾ ਕਿ ਬਾਦਲਾਂ ਤੋਂ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦੀ ਜਥੇ ਬਣਾਏ ਜਾਣ, ਜਿਸ ਵਿੱਚ ਸ਼ਹੀਦੀ ਦੇਣ ਲਈ ਸ਼ਾਮਿਲ ਹੋਣ ਵਾਲਾ ਮੈ ਪਹਿਲਾ ਮੈਂਬਰ ਹੋਂਵਾਗਾ। ਸ਼ਾਹਿਨ ਬਾਗ ਵਿੱਚ ਜਿਵੇਂ ਔਰਤਾਂ ਨੇ ਮੋਰਚਾ ਲਗਾਇਆ ਹੈ, ਉਹੋ ਜਿਹਾ ਮੋਰਚਾ ਦਿੱਲੀ ਵਿੱਚ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਲਗਾਉਣਾ ਚਾਹੀਦਾ ਹੈ।

ਜੀਕੇ ਨੇ ਆਏ ਹੋਏ ਸਾਰੇ ਆਗੂਆਂ ਦਾ ਸਵਾਗਤ ਕਰਦੇ ਹੋਏ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਸਾਰਿਆ ਨੂੰ ਸਰਗਰਮ ਹੋਣ ਦਾ ਸੁਨੇਹਾ ਦਿੱਤਾ।ਸਟੇਜ ਦੀ ਸੇਵਾ ਜਾਗੋ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਅਤੇ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਨੇ ਨਿਭਾਈ।

ਇਸ ਮੌਕੇ 7 ਮੱਤੇ ਪਾਸ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਗੌਰਵਮਈ ਇਤਹਾਸ ਦੀ ਜਾਣਕਾਰੀ ਨਵੀਂ ਪੀੜ੍ਹੀ ਨੂੰ ਪੂਰਾ ਸਾਲ ਵੱਖ-ਵੱਖ ਤਰੀਕਿਆਂ ਨਾਲ ਉਪਲੱਬਧ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆ ਜਾਣਗੀਆਂ। ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਰਾਜਨੀਤਿਕ ਪ੍ਰਭਾਵ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। 1984 ਸਿੱਖ ਹਤਿਆਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤੀਬਰਤਾ ਨਾਲ ਕੋਸ਼ਿਸ਼ਾਂ ਕੀਤੀ ਜਾਵੇਗੀ।

ਆਪਣੀ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਨੀਤਿਕ ਅਤੇ ਕਾਨੂੰਨੀ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਗਿਆਨ ਗੋਦਰੀ ਸਾਹਿਬ, ਗੁਰਦੁਆਰਾ ਡਾਂਗਮਾਰ ਸਾਹਿਬ ਅਤੇ ਮੰਗੂ ਮੱਠ ਨੂੰ ਸਰਕਾਰੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਰਾਜਨੀਤਿਕ ਅਤੇ ਕਾਨੂੰਨੀ ਲੜਾਈ ਲੜਨ ਲਈ ਕੋਸ਼ਿਸ਼ਾਂ ਤੇਜ ਹੋਣਗੀਆਂ।

ਸਿੱਖ ਇਤਹਾਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਦੇ ਬਾਅਦ, ਯਕੀਨੀ ਤੌਰ ਉੱਤੇ ਮਿਲਾਵਟ ਅਤੇ ਕਮੀ ਰਹਿਤ ਬਣਾਉਣ ਲਈ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਵਿੱਚ ਸਿੱਖ ਰਿਸਰਚ ਬੋਰਡ ਬਣਾ ਕੇ ਇਤਹਾਸ ਨੂੰ ਡਿਜੀਟਲ ਤਰੀਕੇ ਨਾਲ ਸੁਰੱਖਿਅਤ ਕਰਨ ਦੀ ਮੰਗ ਕੀਤੀ ਜਾਂਦੀ ਹੈ। ਰਾਜਨੀਤਿਕ ਆਗੂਆਂ ਦੇ ਧਾਰਮਿਕ ਸੰਸਥਾਨਾਂ ਦੇ ਚੋਣ ਲੜਨ ਉੱਤੇ ਰੋਕ ਲੱਗੇ।

ਸ਼੍ਰੋਮਣੀ ਅਤੇ ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਨਾਲ ਕਰਵਾਈ ਜਾਵੇ। ਦਿੱਲੀ ਕਮੇਟੀ ਦੀ ਫੋਟੋ ਵਾਲੀ ਨਵੀਂ ਵੋਟਰ ਸੂਚੀ ਬਣਾਉਣ ਦਾ ਕਾਰਜ ਤੁਰੰਤ ਸ਼ੁਰੂ ਕਰੇ ਦਿੱਲੀ ਸਰਕਾਰ। ਖਾਲਸਾ ਪੰਥ ਵੱਲੋਂ 1947 ਵਿੱਚ ਦੇਸ਼ ਦੀ ਅਜ਼ਾਦੀ ਦੇ ਬਾਅਦ ਪੰਜਾਬ ਦੀ ਬਿਹਤਰੀ ਅਤੇ ਕੌਮ ਦੀ ਵੱਖ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਅੱਜ ਤੱਕ ਪਾਸ ਕੀਤੇ ਗਏ ਸਮੂਹ ਮਤਿਆਂ ਨੂੰ ਅਮਲੀ ਜਾਮਾ ਪੁਆਉਣ ਲਈ ਇਹ ਇਕੱਤਰਤਾ ਅਹਿਦ ਲੈਂਦੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION