ਅੱਜ-ਨਾਮਾ
ਜੋ ਵੀ ਕਹਿਣਾ ਅਦਾਲਤ ਨੇ, ਰਹੇ ਕਹਿੰਦੀ,
ਬਦਲਣਾ ਅਜੇ ਵੀ ਮੋਦੀ ਨਹੀਂ ਰਾਗ ਬੇਲੀ।
ਵਧ ਕੇ ਉਹਦੇ ਤੋਂ ਬੋਲ ਰਹੇ ਭਾਜਪਾਈਏ,
ਜਿਹੜੇ ਚੜ੍ਹਦੇ ਤੋਂ ਚੜ੍ਹਦਾ ਨੇ ਘਾਗ ਬੇਲੀ।
ਚੁੱਕਦਾ ਗੱਲ ਕਿਸਾਨਾਂ ਦੀ ਮੀਡੀਆ ਨਹੀਂ,
ਜਿਸ ਦੇ ਵਿੱਚ ਬੈਠੇ ਫਨੀਅਰ ਨਾਗ ਬੇਲੀ।
ਫਿਰ ਵੀ ਸਿਰੜ ਕਿਸਾਨਾਂ ਦਾ ਓੜਕਾਂ ਦਾ,
ਸਦੀਆਂ ਬਾਅਦ ਜੋ ਪਏ ਆ ਜਾਗ ਬੇਲੀ।
ਓਧਰ ਜਬਰ ਆ, ਸਬਰ ਦੀ ਕੰਧ ਏਧਰ,
ਅਗਲਾ ਪਾਸਾ ਜਦ ਰਿਹਾ ਨਾ ਦਿੱਖ ਬੇਲੀ।
ਬਾਜ਼ੀ ਸਿਰਾਂ ਦੀ ਲਾਉਣ ਨੂੰ ਆਣ ਪਹੁੰਚੇ,
ਜਿਨ੍ਹਾਂ ਦਾ ਖਤਰਿਆਂ ਵਿੱਚ ਭਵਿੱਖ ਬੇਲੀ।
-ਤੀਸ ਮਾਰ ਖਾਂ
ਦਸੰਬਰ 19, 2020