33.1 C
Delhi
Saturday, May 18, 2024
spot_img
spot_img

ਜੀ.ਕੇ. ਨੇ ਪਾਰਟੀ ਆਗੂਆਂ ਦੇ ਮੀਡੀਆ ’ਚ ਬੋਲਣ ਉੱਤੇ ਲਗਾਈ ਸ਼ਰਤ, ਬੋਲਣ ਤੋਂ ਪਹਿਲਾਂ ਲੈਣੀ ਹੋਵੇਗੀ ਆਗਿਆ

ਨਵੀਂ ਦਿੱਲੀ, 26 ਅਗਸਤ, 2020 –

‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੂੰ ਬੁੱਧਵਾਰ ਨੂੰ ਜਾਰੀ ਕੀਤੇ ਇੱਕ ਦਫ਼ਤਰੀ ਆਦੇਸ਼ ਦੇ ਮਾਧਿਅਮ ਨਾਲ ਹਿਦਾਇਤ ਦਿੱਤੀ ਹੈ। ਉਕਤ ਹਿਦਾਇਤੀ ਪੱਤਰ ਵਿੱਚ ਪਾਰਟੀ ਦੇ ਬੁਲਾਰਿਆਂ ਨੂੰ ਛੱਡ ਕੇ ਬਾਕੀ ਸਾਰੇ ਅਹੁਦੇਦਾਰਾਂ ਦੇ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਬੋਲਣ ਉੱਤੇ ਸ਼ਰਤ ਲੱਗਾ ਦਿੱਤੀ ਗਈ ਹੈ।

ਪੱਤਰ ਅਨੁਸਾਰ ਹੁਣ ਪਾਰਟੀ ਮੁਖੀ ਜੀਕੇ ਜਾਂ ਮੀਡੀਆ ਵਿਭਾਗ ਮੁਖੀ ਅਤੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਤੋਂ ਹਰ ਅਹੁਦੇਦਾਰ ਨੂੰ ਆਪਣੇ ਤਜਵੀਜ਼ ਮੁੱਦੇ ਅਤੇ ਤੱਥਾਂ ਬਾਰੇ ਮੀਡੀਆ ਜਾਂ ਸੋਸ਼ਲ ਮੀਡੀਆ ਉੱਤੇ ਬੋਲਣ ਤੋਂ ਪਹਿਲਾ ਆਗਿਆ ਲੈਣੀ ਜ਼ਰੂਰੀ ਹੋਵੇਗੀ।

ਦਰਅਸਲ ਜੀਕੇ ਨੇ ਉਕਤ ਹਿਦਾਇਤ ਪਾਰਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮੁਖੀ ਬੀਬੀ ਤਰਵਿੰਦਰ ਕੌਰ ਖ਼ਾਲਸਾ ਵੱਲੋਂ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਦੇ ਖ਼ਿਲਾਫ਼ ਗੁਜ਼ਰੇ ਦਿਨਾਂ ਪਾਈ ਗਈ ਵੀਡੀਓ ਉੱਤੇ ਪੈਦਾ ਹੋਏ ਵਿਵਾਦ ਦੇ ਬਾਅਦ ਸਾਵਧਾਨੀ ਵਰਤਦੇ ਹੋਏ ਜਾਰੀ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਪਰਮਿੰਦਰ ਨੇ ਸਾਫ਼ ਕੀਤਾ ਕਿ ਪਾਰਟੀ ਦੀ ਅਧਿਕਾਰਤ ਵਿਚਾਰਧਾਰਾ ਨੂੰ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਰੱਖਣ ਦੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਅਤੇ ਪਾਰਟੀ ਬੁਲਾਰਿਆਂ ਦੀ ਹੈ। ਇਸ ਲਈ ਬੀਬੀ ਖ਼ਾਲਸਾ ਦੇ ਬਿਆਨ ਤੋਂ ਪਾਰਟੀ ਸਹਿਮਤ ਹੋਏ, ਇਹ ਜ਼ਰੂਰੀ ਨਹੀਂ ਹੈ। ਨਾਲ ਹੀ ਪਾਰਟੀ ਦਾ ਮੰਨਣਾ ਹੈਂ ਕਿ ਕਿਸੇ ਨੂੰ ਵੀ ਸਿੱਖ ਜਾਂ ਗੈਰ ਸਿੱਖ ਦਾ ਪ੍ਰਮਾਣ ਪੱਤਰ ਦੇਣਾ ਸਾਡੇ ਦਾਇਰੇ ਤੋਂ ਬਾਹਰ ਹੈ।

‘ਜਾਗੋ’ ਪਾਰਟੀ ਦੀ ਵਿਚਾਰਧਾਰਾ ਸਿੱਖ ਧਰਮ ਨਾਲ ਸਬੰਧਿਤ ਸਾਰਿਆਂ ਸੰਪਰਦਾਵਾਂ ਨੂੰ ਨਾਲ ਲੈ ਕੇ ਚੱਲਣ ਦੀ ਹੈ। ਇਸ ਵਿੱਚ ਨਾਮਧਾਰੀ ਸੰਪ੍ਰਦਾ ਵੀ ਸ਼ਾਮਿਲ ਹੈ, ਜਿਸ ਦੀ ਪ੍ਰਤਿਨਿੱਧੀ ਦੱਸ ਕੇ ਬੀਬੀ ਰਣਜੀਤ ਕੌਰ ਨੂੰ ਗੈਰ ਸਿੱਖ ਦੱਸਿਆ ਗਿਆ ਸੀ। ਸਿੱਖੀ ਦੀ ਫੁਲਵਾੜੀ ਨੂੰ ਖ਼ੁਸ਼ਹਾਲ ਅਤੇ ਇੱਕਜੁਟ ਕਰਨਾ ਸਾਡਾ ਮਕਸਦ ਹੈ।

ਰਸਤਾ ਭਟਕ ਚੁੱਕੇ ਜਾਂ ਸਿੱਖ ਰਹਿਤ ਮਰਿਆਦਾ ਤੋਂ ਅਣਜਾਣ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ‘ਖ਼ਾਲਸਾ’ ਫ਼ਲਸਫ਼ੇ ਨਾਲ ਜੋੜਨਾ ਸਾਡਾ ਮੁੱਖ ਮਕਸਦ ਹੈ।

ਨਾਲ ਹੀ ਪਾਰਟੀ ਕਿਸੇ ਦੇ ਨਿੱਜੀ ਜੀਵਨ ਉੱਤੇ ਸਮਾਜਿਕ ਪਲੇਟਫ਼ਾਰਮ ਉੱਤੇ ਟਿੱਪਣੀ ਕਰਨ ਨਾਲ ਵੀ ਸਹਿਮਤ ਨਹੀਂ ਹੈ। ਸਾਡੀ ਕੋਸ਼ਿਸ਼ ਹੋਵੇਗੀ ਦੀ ਸਾਡੇ ਆਗੂ ਚੋਣਾਂ ਦੇ ਦੌਰਾਨ ਵੀ ਨਿੱਜੀ ਹਮਲੇ ਨਾ ਕਰਨ ਅਤੇ ਮਰਿਆਦਾ ਤੋਂ ਬਾਹਰ ਜਾ ਕੇ ਵੀ ਨਾ ਬੋਲਣ। ਚੋਣ ਆਉਂਦੇ – ਜਾਂਦੇ ਰਹਿੰਦੇ ਹਨ, ਪਰ ਗ਼ਲਤ ਬਿਆਨੀ ਇਤਿਹਾਸ ਵਿੱਚ ਕਾਲੀ ਸਿਆਹੀ ਨਾਲ ਦਰਜ ਹੋ ਜਾਂਦੀ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION