ਅੱਜ-ਨਾਮਾ
ਜਾਣਾ ਏ ਭੱਜੀ ਗੁਜਰਾਤ ਦੇ ਵੱਲ ਸੁਣਿਆ,
ਪਾਰਟੀ ਆਪ ਲਈ ਕਰਨ ਪਰਚਾਰ ਬੇਲੀ।
ਐੱਮ ਪੀ ਬਣਿਆ ਪੰਜਾਬ ਲਈ ਜਦੋਂ ਭੱਜੀ,
ਗਿਆ ਨਹੀਂ ਲੋਕਾਂ ਦੀ ਲੈਣ ਨੂੰ ਸਾਰ ਬੇਲੀ।
ਪਤਾ ਨਹੀਂ ਜਾਣਾ ਕਿ ਭੇਜਿਆ ਜਾਊ ਓਥੇ,
ਬੇੜੀ ਲਾਉਣ ਗੁਜਰਾਤ ਵਿੱਚ ਪਾਰ ਬੇਲੀ।
ਜਿਹੜਾ ਏਥੇ ਨਾ ਕਦੀ ਵੀ ਨਜ਼ਰ ਆਇਆ,
ਪਤਾ ਨਹੀਂ ਛਿੱਕਾ ਕੀ ਆਊਗਾ ਮਾਰ ਬੇਲੀ।
ਪਾਰਟੀ-ਪਾਰਟੀ ਦਾ ਉਹ ਨਹੀਂ ਫਰਕ ਜਾਣੇ,
ਆਗੂ-ਆਗੂ ਵਿੱਚ ਜਾਣੇ ਨਹੀਂ ਫਰਕ ਬੇਲੀ।
ਫਸ ਗਿਆ ਬਹਿਸ ਦਾ ਕਿਸੇ ਥਾਂ ਜਦੋਂ ਪੇਚਾ,
ਢੁਕਵਾਂ ਹੋਣਾ ਨਹੀਂ ਭੱਜੀ ਕੋਲ ਤਰਕ ਬੇਲੀ।
-ਤੀਸ ਮਾਰ ਖਾਂ
ਨਵੰਬਰ 10, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ