35.1 C
Delhi
Friday, May 3, 2024
spot_img
spot_img

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ: ਜਿੰਪਾ

ਯੈੱਸ ਪੰਜਾਬ

ਚੰਡੀਗੜ੍ਹ, 3 ਫਰਵਰੀ, 2023 – ਪੰਜਾਬ ਸਰਕਾਰ ਨੇ ਆਪਣੀ ਕਿਸਮ ਦੇ ਪਹਿਲੇ ਜਨਤਾ ਦਰਬਾਰ ਦੀ ਸ਼ੁਰੂਆਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਕੀਤੀ ਹੈ। ਪਹਿਲਾ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ 6 ਫਰਵਰੀ ਨੂੰ ਲਗਾਇਆ ਜਾਵੇਗਾ। ਪਿੰਡਾਂ ਦੇ ਵਸਨੀਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਸਾਫ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਜੇਕਰ ਕੋਈ ਦਿੱਕਤ ਆ ਰਹੀ ਹੈ ਜਾਂ ਉਹ ਕੋਈ ਸ਼ਿਕਾਇਤ ਦਰਜ ਕਰਨੀ ਚਾਹੁੰਦੇ ਹਨ ਤਾਂ ਉਹ ਆਨਲਾਈਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਆਨਲਾਈਨ ਜਨਤਾ ਦਰਬਾਰ ਵਿਚ ਲੋਕਾਂ ਦੀ ਸੁਣਵਾਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨਾਲ ਵਿਭਾਗ ਦੇ ਸਮੂਹ ਉੱਚ ਅਧਿਕਾਰੀ ਅਤੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਰਹਿਣਗੇ।

ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪਹਿਲੇ ਰਾਜ ਪੱਧਰੀ ਆਨ ਲਾਈਨ ਜਨਤਾ ਦਰਬਾਰ ਦਾ ਪ੍ਰਬੰਧ 6 ਫਰਵਰੀ ਨੂੰ ਸਵੇਰੇ 11.30 ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਜਨਤਾ ਦਰਬਾਰ ਹਰ 15 ਦਿਨਾਂ ਬਾਅਦ ਲਗਾਏ ਜਾਣਗੇ ਤਾਂ ਜੋ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਦਰਾਂ ‘ਤੇ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜਨਤਾ ਦਰਬਾਰ ਦੀ ਸਫਲਤਾ ਲਈ ਜ਼ਿਲ੍ਹਾ ਮੁਕਾਮਾਂ ‘ਤੇ ਤਇਨਾਤ ਅਫਸਰਾਂ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਜਿੰਪਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਬੇਹਤਰ ਕੁਆਲਿਟੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਅਤੇ ਇਸ ਪਾਸੇ ਯੋਗ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਸੈਨੀਟੇਸ਼ਨ ਨੂੰ ਯਕੀਨੀ ਬਣਾਉਣ ਲਈ ਵੀ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਉੱਤੇ ਕੰਮ ਕੀਤਾ ਜਾ ਰਿਹਾ ਹੈ।

ਇਸ ਜਨਤਾ ਦਰਬਾਰ ਵਿਚ ਸ਼ਿਕਾਇਤਾਂ ਦਰਜ ਕਰਨ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਮੁਹੰਮਦ ਇਸ਼ਫਾਕ ਵੱਲੋਂ ਕਾਰਜ ਵਿਧੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਆਨਲਾਈਨ ਜਨਤਾ ਦਰਬਾਰ ਚੰਡੀਗੜ੍ਹ ਵਿਖੇ ਅਟੈਂਡ ਕੀਤਾ ਜਾਵੇਗਾ ਜਿਸ ਵਿੱਚ ਸਾਰੇ ਮੁੱਖ ਇੰਜੀਨੀਅਰ ਵੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਸਮੂਹ ਨਿਗਰਾਨ ਇੰਜੀਨੀਅਰ ਅਤੇ ਸਮੂਹ ਕਾਰਜਕਾਰੀ ਇੰਜੀਨੀਅਰ ਆਪਣੇ-ਆਪਣੇ ਦਫਤਰਾਂ ਤੋਂ ਆਨਲਾਈਨ ਜਨਤਾ ਦਰਬਾਰ ਅਟੈਂਡ ਕਰਨਗੇ।

ਸ਼ਿਕਾਇਤ ਦਰਜ ਕਰਵਾਉਣ ਦੀ ਵਿਧੀ:  

ਜਿਹੜੇ ਨਾਗਰਿਕ ਸ਼ਿਕਾਇਤ ਦਰਜ ਕਰਵਾਉਣੀ ਚਾਹੁੰਦੇ ਹਨ ਉਹ ਆਨਲਾਈਨ ਲਿੰਕhttps://headdwss.my.webex.comheaddwss.my/j.php?MTIDmb93a5a19bb8a03372346bce9780ae495 ‘ਤੇ ਜੁੜ ਸਕਦੇ ਹਨ। ਇਸ ਤੋਂ ਇਲਾਵਾ WebExMeeting number: 2642 015 6498 (Password: 1234)  ਰਾਹੀਂ ਵੀ ਜਨਤਾ ਦਰਬਾਰ ਵਿਚ ਜੁੜਿਆ ਜਾ ਸਕਦਾ ਹੈ। ਜਿਹੜੇ ਨਾਗਰਿਕ ਮੰਤਰੀ ਸਾਹਮਣੇ ਆਪਣੀ ਸ਼ਿਕਾਇਤ ਦੱਸਣਾ ਚਾਹੁੰਦੇ ਹਨ ਉਹ ਆਪਣੀ ਸ਼ਿਕਾਇਤ ਅਗੇਤਰੀ ਦਰਜ ਕਰਵਾਉਣ ਤਾਂ ਜੋ ਮੀਟਿੰਗ ਤੋਂ ਪਹਿਲਾਂ ਸ਼ਿਕਾਇਤ ਦਾ ਵਿਸ਼ਲੇਸ਼ਣ ਕਰਕੇ ਮੰਤਰੀ ਵਲੋਂ ਸ਼ਿਕਾਇਤ ਦਾ ਯੋਗ ਨਿਪਟਾਰਾ ਹੋ ਸਕੇ। ਅਗੇਤਰੀ ਸ਼ਿਕਾਇਤ ਟੋਲ ਫਰੀ ਨੰਬਰ- 1800-180-2468 ਜਾਂ ਈ ਮੇਲ [email protected] ਜਾਂ ਵੈੱਬਸਾਈਟ dwss.punjab.gov.in/Citizen Corner Register Online Complaint ’ਤੇ ਦਰਜ ਕਰਵਾਈ ਜਾ ਸਕਦੀ ਹੈ। (ਜੇਕਰ ਸ਼ਿਕਾਇਤ ਦਰਜ ਕਰਵਾਉਣ ਵੇਲੇ ਕੋਈ ਤਕਨੀਕੀ ਦਿੱਕਤ ਪੇਸ਼ ਆਉਂਦੀ ਹੈ ਤਾਂ ਸ਼ਿਕਾਇਤ ਦਿੱਤੀ ਈਮੇਲ ‘ਤੇ ਭੇਜੀ ਜਾ ਸਕਦੀ ਹੈ)

ਵਿਭਾਗ ਮੁਖੀ ਨੇ ਦੱਸਿਆ ਕਿ ਜਿਹੜੀ ਸ਼ਿਕਾਇਤ ਅਗੇਤਰੀ ਦਰਜ ਕਰਵਾਈ ਜਾਵੇਗੀ ਉਨ੍ਹਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਸ ਤੋਂ ਬਾਅਦ ‘ਪਹਿਲਾਂ ਆਓ, ਪਹਿਲਾਂ ਸੁਣਾਓ’ ਦੇ ਆਧਾਰ ‘ਤੇ ਉਨ੍ਹਾਂ ਨਾਗਰਿਕਾਂ ਨੂੰ ਮੌਕਾ ਦਿੱਤਾ ਜਾਵੇਗਾ ਜਿਹੜੇ ਪਹਿਲਾਂ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ।  

ਕਾਰਜਕਾਰੀ ਇੰਜੀਨੀਅਰ (ਐਸ.ਐਨ.ਕੇ.) ਸਾਰੀਆਂ ਸ਼ਿਕਾਇਤਾਂ ਦਾ ਰਿਕਾਰਡ ਰੱਖਣਗੇ ਅਤੇ ਜਿਹੜੀਆਂ ਸ਼ਿਕਾਇਤਾਂ ਅਗੇਤਰੀ ਪ੍ਰਾਪਤ ਹੋਣਗੀਆਂ ਉਹ ਸਬੰਧਤ ਅਧਿਕਾਰੀਆਂ ਨੂੰ ਭੇਜਣਗੇ ਤਾਂ ਜੋ ਮੰਤਰੀ ਦੀ ਮੀਟਿੰਗ ਵਿੱਚ ਅਧਿਕਾਰੀ ਆਪਣਾ ਪੱਖ ਰੱਖ ਸਕਣ। ਸ਼ਿਕਾਇਤਾਂ ਦਾ ਰਿਕਾਰਡ ਕਾਰਜਕਾਰੀ ਇੰਜੀਨੀਅਰ (ਐਸ.ਐਨ.ਕੇ.) ਵਲੋਂ ਗੂਗਲ ਫਾਰਮ ‘ਚ ਰੱਖਿਆ ਜਾਵੇਗਾ।

ਕਾਬਿਲੇਗੌਰ ਹੈ ਕਿ ਜਨਤਾ ਦਰਬਾਰ ਦੌਰਾਨ ਪਿੰਡ ਵਾਸੀ ਆਪਣੇ ਵਰਚੁਅਲ ਵੇਟਿੰਗ ਰੂਮ ਵਿਚ ਇੰਤਜਾਰ ਕਰਨਗੇ। ਦਰਜ ਕੀਤੀਆਂ ਸ਼ਿਕਾਇਤਾਂ ਦੀ ਪਹਿਲ ਦੇ ਆਧਾਰ ‘ਤੇ  ਇਕ–ਇਕ ਕਰਕੇ ਨਾਗਰਿਕ ਆਉਣਗੇ ਅਤੇ ਮੰਤਰੀ ਵਲੋਂ ਸ਼ਿਕਾਇਤ ਸੁਣਕੇ ਉਨ੍ਹਾਂ ਦਾ ਮੌਕੇ ਉੱਤੇ ਹੀ ਹੱਲ ਕੱਢਣ ਦਾ ਪੂਰਾ ਯਤਨ ਕੀਤਾ ਜਾਵੇਗਾ। ਇਸ ਉਪਰੰਤ ਹੀ ਅਗਲੀ ਸ਼ਿਕਾਇਤ ਸੁਣੀ ਜਾਵੇਗੀ। ਜੇਕਰ ਕੋਈ ਸ਼ਿਕਾਇਤਕਰਤਾ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ ਜਾਂ ਮੀਟਿੰਗ ਦਾ ਸਮਾਂ ਖਤਮ ਹੋ ਜਾਵੇ ਤਾਂ ਉਹ ਆਪਣੀ ਸ਼ਿਕਾਇਤ ਟੋਲ ਫਰੀ ਨੰਬਰ/ ਈਮੇਲ / ਵੈਬਸਾਈਟ ‘ਤੇ ਬਾਅਦ ਵਿੱਚ ਦਰਜ ਕਰਾ ਸਕਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION