36.7 C
Delhi
Friday, April 26, 2024
spot_img
spot_img

ਜਲੰਧਰ ਪੁਲਿਸ ਵਲੋਂ 11 ਜੂਏਬਾਜ ਗ੍ਰਿਫ਼ਤਾਰ, 19.82 ਲੱਖ ਨਕਦ, ਹਥਿਆਰ ਅਤੇ ਕਾਰਾਂ ਜਬਤ

ਜਲੰਧਰ, 05 ਜੂਨ, 2020 –

ਘੱਲੂਘਾਰਾ ਦਿਵਸ ਤੋਂ ਪਹਿਲਾਂ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਅਤੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਲਗਾਏ ਗਏ ਲਾਕਡਾਊਨ ਦੇ ਰਾਤ ਦੇ ਕਰਫ਼ਿਊ ਦੀ ਸ਼ਖਤੀ ਦੌਰਾਨ ਜਲੰਧਰ ਪੁਲਿਸ ਕਮਿਸ਼ਨਰੇਟ ਵਲੋਂ ਨਿਊ ਅਮਰਦਾਸ ਕਲੋਨੀ ਦੇ ਇਕ ਘਰ ਵਿਚੋਂ 11 ਜੂਆ ਖੇਡਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ 19.82 ਲੱਖ ਰੁਪਏ ਦੀ ਨਕਦੀ, ਚਾਰ ਹਥਿਆਰ ਅਤੇ ਪੰਜ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ।

ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁੱਚਾ ਸਿੰਘ (52) ਦਿਆਲਪੁਰ, ਸੰਦੀਪ ਸ਼ਰਮਾ (43) ਮਿੱਠਾ ਬਜ਼ਾਰ, ਦਵਿੰਦਰ (33) ਆਦਮਪੁਰ, ਵਿਸ਼ਾਲ ਭੱਲਾ (41) ਬਬੀਆ ਮਜ਼ਾਰ ਕਟਰਾ ਦੂਲੋ, ਮੋਹਿਤ (28) ਕਟਰਾ ਦੂਲੋੋ, ਰਿੱਕੀ (36) ਹਜ਼ਰਤ ਨਜਰ, ਕਮਲ ਕੁਮਾਰ (37) ਤੀਰਥ ਰੋਡ, ਭਾਨੂੰ (34) ਖੂਹ ਬੰਬੇ ਵਾਲਾ ਗੇਟ, ਕੌਸ਼ਲ ਕੁਮਾਰ (33) ਮਨੋਹਰ ਲਾਲ (34) ਰਾਮ ਬਾਗ਼ ਕੋਟ ਆਤਮਾ ਸਿੰਘ ਅਤੇ ਪ੍ਰਵੀਨ ਮਹਾਜਨ (41) ਖਰਾਸ ਵਾਲੀ ਗਲੀ ਨੇੜੇ ਅੰਮ੍ਰਿਤਸਰ ਬੱਸ ਸਟੈਂਡ ਵਜੋਂ ਹੋਈ ਹੈ।

ਪੁਲਿਸ ਵਲੋਂ ਇਨ੍ਹਾਂ ਪਾਸੋਂ 19.82 ਲੱਖ ਰੁਪਏ, ਤਿੰਨ .32 ਬੋਰ ਰਿਵੋਲਵਰ, ਇਕ .45 ਬੋਰ ਪਿਸਟਲ, ਪੰਜ ਕਾਰਾਂ ਅਤੇ ਦੋ ਤਾਸ਼ਾਂ ਵਾਲੀਆਂ ਡੱਬੀਆਂ ਜ਼ਬਤ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਤਲਾਹ ਮਿਲਣ ’ਤੇ ਪੁਲਿਸ ਕਰਮੀਆਂ ਵਲੋਂ ਤੁਰੰਤ ਮਕਾਨ ਨੰ : 3 ਗੁਰੂ ਅਮਰਦਾਸ ਕਲੋਨੀ ਵਿਖੇ ਛਾਪਾ ਮਾਰਿਆ ਗਿਆ ਅਤੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਉਨਾਂ ਪਾਸੋਂ ਨਕਦੀ, ਹਥਿਆਰ ਅਤੇ ਕਾਰਾਂ ਜ਼ਬਤ ਕੀਤੀਆਂ ਗਈਆਂ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੁੱਚਾ ਸਿੰਘ ਅਤੇ ਸੰਦੀਪ ਸ਼ਰਮਾ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ ਅਤੇ ਜਿਸ ਘਰ ਤੋਂ ਇਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਸ਼ਾਹਕੋਟ ਦੇ ਐਨ.ਆਰ.ਆਈ.ਨੂੰ ਵੇਚਿਆ ਸੀ ਪਰ ਅਜੇ ਇਨਾ ਨੇ ਉਸ ਨੂੰ ਚਾਬੀਆਂ ਨਹੀਂ ਦਿੱਤੀਆਂ ਸਨ।

ਉਨ੍ਹਾਂ ਕਿਹਾ ਕਿ ਜਿਹੜਾ ਰਿਵੋਲਵਰ ਸੰਦੀਪ ਪਾਸੋਂ ਜਬਤ ਕੀਤਾ ਗਿਆ ਹੈ ਉਹ ਜੋਗਿੰਦਰ ਪਾਲ ਦਾ ਹੈ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਹ ਦੋਵਾਂ ਨੂੰ ਪੁਲਿਸ ਵਲੋਂ 30 ਹੋਰਨਾਂ ਲੋਕਾਂ ਨਾਲ ਸਾਲ 2017 ਵਿੱਚ ਲੁਧਿਆਣਾ ਵਿਖੇ ਗ੍ਰਿਫ਼ਤਾਰ ਕਰਕੇ 34 ਲੱਖ ਰੁਪਏ ਦੀ ਰਾਸ਼ੀ ਜਬਤ ਕੀਤੀ ਗਈ ਸੀ।

ਸ੍ਰੀ ਭੁੱਲਰ ਨੇ ਦੱਸਿਆ ਕਿ ਰਿੱਕੀ ਵੀ ਪਿਛਲੇ ਸਮੇਂ ਦੌਰਾਨ ਤਿੰਨ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਹੁਣ ਫਰਨੀਚਰ ਦਾ ਕੰਮ ਕਰਦਾ ਸੀ ।

ਵਿਸ਼ਾਲ ਭੱਲਾ ਵੀ ਪ੍ਰਾਪਰਟੀ ਦਾ ਕੰਮ ਕਰਦਾ ਸੀ ਅਤੇ ਅੰਮ੍ਰਿਤਸਰ ਵਿਖੇ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਿਹਾ ਸੀ। ਮੋਹਿਤ ਵਿਸ਼ਾਲ ਭੱਲਾ ਦਾ ਡਰਾਇਵਰ ਹੈ। ਭਾਨੂੰ ਵੀ ਭੱਲਾ ਦਾ ਸਾਥੀ ਹੈ।

ਦਵਿੰਦਰ ਆਦਮਪੁਰ ਵਿਖੇ ਦੁਕਾਨਦਾਰ ਸੀ ਅਤੇ ਕਮਲ ਕੁਮਾਰ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ ਅਤੇ ਜੋ ਪਿਸਟਲ ਉਸ ਪਾਸੋਂ ਰਿਕਵਰ ਕੀਤਾ ਗਿਆ ਹੈ ਉਹ ਰਾਜੀਵ ਕੁਮਾਰ ਦਾ ਹੈ ਜਿਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਮਨੋਹਰ ਵਲੋਂ ਸਲੂਨ ਚਲਾਇਆ ਜਾ ਰਿਹਾ ਸੀ। ਕੌਸਲ ਕੁਮਾਰ ਅੰਮ੍ਰਿਤਸਰ ਵਿਖੇ ਖਾਣ-ਪੀਣ ਦੀ ਮਾਲਕੀ ਸੀ ਅਤੇ ਪ੍ਰਵੀਨ ਕੁਮਾਰ ਦਾ ਫੁਟਵੀਅਰ ਸ਼ੋਅ ਰੂਮ ਸੀ।

ਸ੍ਰੀ ਭੁੱਲਰ ਨੇ ਕਿਹਾ ਕਿ ਆਈ.ਪੀ.ਸੀ.ਦੀ ਧਾਰਾ 188, ਐਪੀਡੈਮਿਕ ਡਿਸੀਜ ਐਕਟ 1897, ਡਿਜਾਸਟਰ ਮੇਨੈਮਮੈਂਟ ਐਕਟ 2005, 13-3-67 ਗੈਂਬਲਿੰਗ ਐਕਟ ਅਤੇ 25,27,54 ਅਤੇ 59 ਆਰਮ ਐਕਟ ਤਹਿਤ ਪੁਲਿਸ ਸਟੇਸ਼ਨ-1 ਵਿਖੇ ਸਾਰੇ ਦੋਸ਼ੀਆਂ ਖਿਲਾਫ਼ ਕੇਸ ਕਰ ਕੀਤਾ ਗਿਆ ਹੈ ਅਤੇ ਸਾਰੇ ਦੋਸ਼ੀਆਂ ਨੂੰ ਪੁਲਿਸ ਵਲੋਂ ਰਿਮਾਂਡ ’ਤੇ ਲਿਆ ਜਾਵੇਗਾ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟਰ ਅਤੇ ਆਮਦਨ ਕਰ ਵਿਭਾਗ ਨੂੰ ਫੜੀ ਰਾਸ਼ੀ ਰਾਸ਼ੀ ਦੀ ਜਾਂਚ ਕਰਨ ਲਈ ਸੂਚਨਾ ਦਿੱਤੀ ਜਾ ਚੁੱਕੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION