44 C
Delhi
Saturday, May 18, 2024
spot_img
spot_img

ਜਲੰਧਰ ਦੇ ਵਕੀਲ ਕਿਸਾਨਾਂ ਦੇ ਹੱਕ ’ਚ ਨਿੱਤਰੇ, ਬਾਰ ਐਸੋਸੀਏਸ਼ਨ ਨੇ ਕਿਹਾ ਕੇਂਦਰ ਵਾਪਸ ਲਵੇ ਕਾਨੂੂੰਨ

ਯੈੱਸ ਪੰਜਾਬ
ਜਲੰਧਰ, 3 ਦਸੰਬਰ, 2020:
ਜਲੰਧਰ ਦੇ ਵਕੀਲ ਖ਼ੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਡੇਰਾ ਲਾਈ ਬੈਠੇ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀਰਵਾਰ ਨੂੰ ਇਕ ਖ਼ਾਸ ਇਜਲਾਸ ਬੁਲਾ ਕੇ ਕਿਸਾਨ ਅੰਦੋਲਨ ਦੇ ਸਮਰਥਨ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਸਕੱਤਰ ਸੰਦੀਪ ਸੰਘਾ, ਪਰਮਿੰਦਰ ਸਿੰਘ ਢੀਂਗਰਾ , ਰਾਜਬੀਰ ਸਿੰਘ, ਗੁਰਜੀਤ ਸਿੰਘ ਕਾਹਲੋਂ, ਓਮ ਪਰਕਾਸ਼ ਸ਼ਰਮਾ, ਜਗਪਾਲ ਸਿੰਘ ਧੁੱਪੜ ਨੇ ਇਸ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਵਿਰੁੱਧ ਪਾਸ ਕੀਤੇ ਕਾਲੇ ਕਾਨੂੰਨ ਛੇਤੀ ਵਾਪਸ ਲਵੇ ਨਹੀਂ ਤਾਂ ਸਾਰੇ ਵਕੀਲ ਕਿਸਾਨਾਂ ਦੇ ਹਰ ਸੰਘਰਸ਼ ‘ਚ ਉਨ੍ਹਾਂ ਦਾ ਸਾਥ ਦੇਣਗੇ |

ਉਨ੍ਹਾਂ ਕਿਹਾ ਕਿ ਅਗਾਂਹ ਕਿਸਾਨਾਂ ਵਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ ਵਕੀਲ ਵੀ ਉਸ ‘ਚ ਭਾਗ ਲੈਣਗੇ ਤੇ ਜਲੰਧਰ ਤੋਂ ਵਕੀਲਾਂ ਦਾ ਇਕ ਡੈਲੀਗੇਸ਼ਨ ਕਿਸਾਨਾਂ ਦੇ ਸੰਘਰਸ਼ ‘ਚ ਭਾਗ ਲੈਣ ਲਈ ਦਿੱਲੀ ਜਾਵੇਗਾ ਤੇ ਨਾਲ ਹੀ ਕਿਸਾਨਾਂ ਵਿਰੁੱਧ ਜੋ ਵੀ ਕੇਸ ਹੋਣਗੇ ਲੋੜ ਪੈਣ ‘ਤੇ ਵਕੀਲ ਉਨ੍ਹਾਂ ਦੇ ਕੇਸ ਮੁਫਤ ਲੜਣਗੇ |

ਇਸ ਦੌਰਾਨ ਆਪਣੇ ਸੰਬੋਧਨ ‘ਚ ਸਾਰਿਆਂ ਨੇ ਜੰਮ ਕੇ ਸਰਕਾਰ ਦੇ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਦੀ ਨਿਖੇਧੀ ਕੀਤੀ ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ |

ਇਸ ਦੌਰਾਨ ਇਨ੍ਹਾਂ ਤੋਂ ਇਲਾਵਾ ਹੋਰਣਾਂ ਵਕੀਲਾਂ ‘ਚ ਨਵਤੇਜ ਸਿੰਘ ਤੂਰ, ਰਾਜ ਕੁਮਾਰ ਭੱਲਾ, ਗੌਰਵ ਬਾਂਗੜ, ਧੀਰਜ ਕੁਮਾਰ, ਦਸ਼ਵਿੰਦਰ ਸਿੰਘ, ਰਾਜ ਕੁਮਾਰ ਸਿੱਧੀ, ਵਿਨੇ ਸ਼ਰਮਾ, ਅਸ਼ੋਕ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਹੋਰ ਵਕੀਲ ਮੈਂਬਰ ਵੀ ਮੌਜੂਦ ਸਨ|

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION