36.7 C
Delhi
Friday, April 26, 2024
spot_img
spot_img

ਜਲੰਧਰ ’ਚ ਸਵੇਰ ਚੜ੍ਹਦੇ ਸਾਰ 10 ਨਵੇਂ ਕੋਰੋਨਾ ਪਾਜ਼ਿਟਿਵ ਕੇਸ, ਕੁਲ ਗਿਣਤੀ 250 ਟੱਪੀ

ਯੈੱਸ ਪੰਜਾਬ
ਜਲੰਧਰ, ਜੂਨ 2, 2020:

ਜਲੰਧਰ ਵਿਚ ਮੰਗਲਵਾਰ ਸਵੇਰ ਸਾਰ ਹੀ 10 ਨਵੇਂ ਕੋਰੋਨਾ ਪਾਜ਼ਿਟਿਵ ਕੇਸ ਆਉਣ ਨਾਲ ਸ਼ਹਿਰ ਵਿਚ ਕੁਲ ਕੇਸਾਂ ਦੀ ਗਿਣਤੀ 256 ਜਾ ਪੁੱਜੀ ਹੈ।

ਸ਼ਹਿਰ ਵਿਚ ਅੱਜ ਆਏ 10 ਕੇਸਾਂ ਵਿੱਚੋਂ 7 ਡਿਫ਼ੈਂਸ ਕਾਲੋਨੀ ਜਿਹੇ ਪਾਸ਼ ਖ਼ੇਤਰ ਵਿਚੋਂ ਹਨ। ਡਿਫ਼ੈਂਸ ਕਾਲੋਨੀ ਵਿਚ ਇਕ ਕੇਸ ਪਹਿਲਾਂ ਸਾਹਮਣੇ ਆਇਆ ਸੀ ਅਤੇ ਹੁਣ ਇੱਥੇ ਕੇਸਾਂ ਦੀ ਕੁਲ ਗਿਣਤੀ 8 ਹੋ ਗਈ ਹੈ।

ਇਸ ਦੇ ਨਾਲ ਹੀ ਜਲੰਧਰ ਵਿਚ ਐਕਟਿਵ ਕੇਸਾਂ ਦੀ ਗਿਣਤੀ 40 ਹੋ ਗਈ ਹੈ ਜਦਕਿ ਹੁਣ ਤਕ 209 ਲੋਕ ਸਿਹਤਯਾਬ ਹੋ ਚੁੱਕੇ ਹਨ।

ਇਨ੍ਹਾਂ ਵਿਚੋਂ 3 ਲੋਕ ਲਾਜਪਤ ਨਗਰ ਦੇ ਰਹਿਣ ਵਾਲੇ ਇਕ ਵੱਡੇ ਸੈਨੇਟਰੀ ਸ਼ੋਅਰੂਮ ਮਾਲਕ ਦੇ ਪਰਿਵਾਰਕ ਮੈਂਬਰ ਅਤੇ 3 ਸਟਾਫ਼ ਨਾਲ ਸੰਬੰਧਤ ਹਨ। ਸ਼ੋਅਰੂਮ ਮਾਲਕ ਦੇ ਪਾਜ਼ਿਟਿਵ ਆਉਣ ਮਗਰੋਂ ਸੰਪਰਕਾਂ ਦੇ ਟੈਸਟਾਂ ਤੋਂ ਇਹ ਮਾਮਲੇ ਅੱਗੇ ਚੱਲੇ ਹਨ।

ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਚੱਲਦਿਆਂ 7 ਮੌਤਾਂ ਹੋ ਚੁੱਕੀਆਂ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION