35.1 C
Delhi
Friday, May 3, 2024
spot_img
spot_img

ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਕਨਵੈਨਸ਼ਨ 2 ਜਨਵਰੀ ਨੂੰ: ਦੇਸ਼ ਭਗਤ ਯਾਦਗਾਰ ਕਮੇਟੀ

ਯੈੱਸ ਪੰਜਾਬ
ਜਲੰਧਰ, 18 ਦਸੰਬਰ, 2021 –
ਦੇਸ਼ ਭਗਤ ਯਾਦਗਾਰ ਕਮੇਟੀ ਦੀ ਸਲਾਨਾ ਜਨਰਲ ਬਾਡੀ ਦੀ ਮੀਟਿੰਗ ਅੱਜ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ’ਚ ਹੋਈ।

ਮੀਟਿੰਗ ’ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 2 ਜਨਵਰੀ ਦਿਨੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਕਨਵੈਨਸ਼ਨ ਕੀਤੀ ਜਾਏਗੀ।

ਕਨਵੈਨਸ਼ਨ ਉਪਰੰਤ ਰੋਸ ਭਰਪੂਰ ਵਿਖਾਵਾ ਕਰਕੇ ਗਵਰਨਰ ਪੰਜਾਬ ਰਾਹੀਂ ਮੰਗ ਭੇਜ ਕੇ ਮੰਗ ਕੀਤੀ ਜਾਏਗੀ ਕਿ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਵਿੱਚ ਅਦਲਾ ਬਦਲੀ ਕਰਕੇ ਉਸ ਦੀ ਮੌਲਿਕਤਾ ਦਾ ਮੁਹਾਂਦਰਾ ਬਦਲਣਾ ਬੰਦ ਕੀਤਾ ਜਾਏ। ਦਾਖਲਾ ਗਲੀ, ਗੋਲੀਆਂ ਦੇ ਨਿਸ਼ਾਨ, ਸ਼ਹੀਦੀ ਖੂਹ, ਸ਼ਹੀਦੀ ਲਾਟ ਅਤੇ ਸ਼ਹੀਦੀ ਜੋਤ ਨੂੰ ਪਹਿਲਾਂ ਵਾਲੇ ਸਰੂਪ ਵਿੱਚ ਲਿਆਂਦਾ ਜਾਵੇ।

ਕਮੇਟੀ ਨੇ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਕਨਵੈਨਸ਼ਨ ਨੂੂੰ ਸਫ਼ਲ ਬਣਾਉਣ ਲਈ ਭਰਵੀਂ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ।

ਕਨਵੈਨਸ਼ਨ ਦਾ ਪ੍ਰੋਗਰਾਮ ਉਲੀਕਣ ਤੋਂ ਇਲਾਵਾ ਜਨਰਲ ਬਾਡੀ ਨੇ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਮੋੜਵੀਂ ਝਾਤ ਮਾਰਦਿਆਂ ਅਗਲੇ ਸਾਲ ਹੋਣ ਵਾਲੇ ਮੇਲੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੁੱਢਲੀਆਂ ਵਿਚਾਰਾਂ ਕੀਤੀਆਂ। ਇਤਿਹਾਸ, ਲਾਇਬੇ੍ਰਰੀ, ਸਭਿਆਚਾਰਕ, ਦੇਖ ਰੇਖ ਅਤੇ ਆਡਿਟ ਸਮੇਤ ਸਭਨਾਂ ਕਮੇਟੀਆਂ ਅਤੇ ਦੇਸ਼ ਭਗਤ ਪਰਿਵਾਰ ਨਾਲ ਜੁੜੇ ਸਭਿਆਚਾਰਕ ਕਾਮਿਆਂ ਦੀ ਕੰਮ ਦੇ ਭਰਵੇਂ ਸਹਿਯੋਗ ਨਾਲ ਨਵੇਂ ਵਰੇ੍ਹ ਹਰ ਮਹੀਨੇ ਸਰਗਰਮੀਆਂ ਕਰਨ ਸਬੰਧੀ ਵੀ ਵਿਚਾਰਾਂ ਹੋਈਆਂ।

ਮੀਟਿੰਗ ’ਚ ਸੁਖਮਿੰਦਰ ਰਾਮਪੁਰੀ, ਮੋਹਨ ਭੰਡਾਰੀ, ਮਨੂੰ ਭੰਡਾਰੀ, ਫਤਿਹਜੀਤ, ਗੁਰਮੁੱਖ ਸਿੰਘ ਅਤੇ ਕਮੇਟੀ ਮੈਂਬਰ ਜਗਰੂਪ ਦੇ ਪਿਤਾ ਮੁਖਤਿਆਰ ਸਿੰਘ ਦੇ ਵਿਛੋੜੇ ਅਤੇ ਕਿਸਾਨ ਅੰਦੋਲਨ ਵਿੱਚ ਆਪਣੀਆਂ ਜ਼ਿੰਦਗੀਆਂ ਲਾਉਣ ਵਾਲਿਆਂ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION