40.1 C
Delhi
Saturday, May 4, 2024
spot_img
spot_img

ਚੜ੍ਹੂਨੀ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਮੁਅੱਤਲ; ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਕੀਤੀ ਕਾਰਵਾਈ

ਯੈੱਸ ਪੰਜਾਬ
ਨਵੀਂ ਦਿੱਲੀ, 25 ਜੁਲਾਈ, 2021:
ਸੰਯੁਕਤ ਕਿਸਾਨ ਮੋਰਚਾ ਆਪਣੇ ਆਗੂਆਂ ਨੂੰ ਹੱਦਾਂ ਬੰਨਿਆਂ ਦੇ ਅੰਦਰ ਰੱਖਣ ਲਈ ਵੱਡੇ ਫ਼ੈਸਲੇ ਲੈ ਰਿਹਾ ਹੈ, ਸਖ਼ਤੀ ਦਿਖ਼ਾ ਰਿਹਾ ਹੈ।

ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਤੋਂ ਬਾਅਦ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਸ: ਰੁਲਦੂ ਸਿੰਘ ਮਾਨਸਾ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ।

ਰੁਲਦੂ ਸਿੰਘ ਮਾਨਸਾ ’ਤੇ ਦੋਸ਼ ਹੈ ਕਿ 21 ਜੁਲਾਈ ਨੂੰ ਉਹਨਾਂ ਦੇ ਭਾਸ਼ਣ ਵਿੱਚ ਉਹਨਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ਼ ਸ਼ਬਦ ਬੋਲੇ ਗਏ।

ਇਸ ਮਾਮਲੇ ’ਤੇ ਸ:ਰੁਲਦੂ ਸਿੰਘ ਦੇ ਨਾਲ ਨਾਲ ਸੰਯੁਕਤ ਕਿਸਾਨ ਮੋਰਚੇ ਅਤੇ ਖ਼ਾਸਕਰ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਜਿਸ ’ਤੇ ਅੱਜ ਸਿੰਘੂ ਬਾਰਡਰ ਵਿਖ਼ੇ ਕੀਤੇ ਇਕ ਪੱਤਰਕਾਰ ਸੰਮੇਲਨ ਦੌਰਾਨ ਸ: ਰੁਲਦੂ ਸਿੰਘ ਨੂੰ 15 ਦਿਨਾਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਇਨ੍ਹਾਂ 15 ਦਿਨਾਂ ਦੌਰਾਨ ਸ: ਰੁਲਦੂ ਸਿੰਘ ਕਿਸੇ ਸਟੇਜ ’ਤੇ ਹਾਜ਼ਰੀ ਨਹੀਂ ਭਰ ਸਕਣਗੇ, ਕੋਈ ਭਾਸ਼ਣ ਨਹੀਂ ਦੇ ਸਕਣਗ, ਕੋਈ ਪੱਤਰਕਾਰ ਸੰਮੇਲਨ ਨਹੀਂ ਕਰ ਸਕਣਗੇ ਅਤੇ ਕਿਸੇ ਮੀਟਿੰਗ ਵਿੱਚ ਵੀ ਭਾਗ ਨਹੀਂ ਲੈਣਗੇ। ਇਸ ਤੋਂ ਇਲਾਵਾ ਉਹ ਕਿਸੇ ਚੈਨਲ ਨੂੰ ਵੀ ਕੋਈ ਬਾਈਟ ਨਹੀਂ ਦੇ ਸਕਣਗੇ। ਇਹ ਵੀ ਦੱਸਆ ਗਿਆ ਕਿ ਇਹ ਪੰਜਾਬ ਦੀਆਂ 32 ਜਥੇਬੰਦੀਆਂ ਦਾ ਸਾਂਝਾ ਅਤੇ ਸਰਬਸੰਮਤੀ ਨਾਲ ਲਿਆ ਗਿਆ ਫ਼ੈਸਲਾ ਹੈ।

ਇਸੇ ਦੌਰਾਨ ਸ: ਰੁਲਦੂ ਸਿੰਘ ਮਾਨਸਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖਿਲਾਫ਼ ਕੋਈ ਸ਼ਬਦ ਨਹੀਂ ਬੋਲਿਆ ਪਰ ਵਿਦੇਸ਼ ਵਿੱਚ ਬੈਠੇ ਬੰਦਿਆਂ ਬਾਰੇ ਜ਼ਰੂਰ ਇਹ ਕਿਹਾ ਸੀ ਕਿ ਬਾਹਰ ਬੈਠੇ ਬੰਦੇ ਲੋਕਾਂੂ ਭੜਕਾਉਂਦੇ ਹਨ, ਜੋ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਸੰਤਾਂ ਨੇ ਤਾਂ ਆਪ ਕੁਰਬਾਨੀ ਦਿੱਤੀ ਹੈਅਤੇ ਉਹ ਉਹਨਾਂ ਬਾਰੇ ਕੁਝ ਬੋਲਣ ਬਾਰੇ ਸੋਚ ਵੀ ਨਹੀਂ ਸਕਦੇ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਦੇ ਕਿਸਾਨ ਨੇਤਾ ਸ: ਗੁਰਨਾਮ ਸਿੰਘ ਚੜੂਨੀ ਨੂੰ ਇਸ ਕਰਕੇ 15 ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਵਾਰ ਵਾਰ ਰੋਕੇ ਜਾਣ ਦੇ ਬਾਵਜੂਦ ਵੀ ਇਹ ਬਿਆਨ ਦਿੱਤੇ ਸਨ ਕਿ ਪੰਜਾਬ ਦੀ ਕਿਸਾਨ ਲੀਡਰਸ਼ਿਪ ਨੂੰ 2022 ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸ ਗੱਲ ਤੋਂ ਖਫ਼ਾ ਹੋਏ ਪੰਜਾਬ ਦੇ ਕਿਸਾਨ ਆਗੂਆਂ ਅਤੇ ਮੋਰਚੇ ਦੇ ਹੋਰ ਆਗੂਆਂ ਨੇ ਸਰਬਸੰਮਤੀ ਨਾਲ ਸ: ਚੜੂਨੀ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION