36.7 C
Delhi
Friday, April 26, 2024
spot_img
spot_img

ਚਰਚਾ ਛਿੜੀ ਪਈ ਆ ਪੂਰੇ ਦੇਸ਼ ਅੰਦਰ, ਦਿੱਸਦਾ ਨਹੀਂਓਂ ਕਿਸਾਨਾਂ ਨੂੰ ਰਾਹ ਬੇਲੀ

ਅੱਜ-ਨਾਮਾ

ਚਰਚਾ ਛਿੜੀ ਪਈ ਆ ਪੂਰੇ ਦੇਸ਼ ਅੰਦਰ,
ਦਿੱਸਦਾ ਨਹੀਂਓਂ ਕਿਸਾਨਾਂ ਨੂੰ ਰਾਹ ਬੇਲੀ।

ਅਫਸਰ ਆਉਂਦਾ ਜਾਂ ਮੰਤਰੀ ਕੋਈ ਆਵੇ,
ਹਰ ਕੋਈ ਦਿੰਦਾ ਈ ਮੁਫਤ ਸਲਾਹ ਬੇਲੀ।

ਅਕਲ ਵੱਲੋਂ ਨਹੀਂ ਘਾਟ ਸਿਆਣਿਆਂ ਦੀ,
ਲਹਿੰਦਾ ਗਲ਼ੋਂ ਨਹੀਂ ਫੇਰ ਆ ਫਾਹ ਬੇਲੀ।

ਮੁਸ਼ਕਲ ਜਿਨ੍ਹਾਂ ਨੂੰ ਬਣੀ ਆ ਰੋਣ-ਪਿੱਟਣ,
ਹੋ ਜਾਏ ਅੰਤ ਵਿੱਚ ਜਾਂਦੀਏ-ਜਾਹ ਬੇਲੀ।

ਜੜ੍ਹੀਂ ਬਹਿ ਗਏ ਨੇ ਝੋਨਾ ਤੇ ਕਣਕ ਦੋਵੇਂ,
ਕਰਜ਼ਾ ਕਿਸ਼ਤ ਜਾਂ ਸੂਦ ਨਹੀਂ ਲਹੇ ਬੇਲੀ।

ਫੜਦਾ ਬਾਂਹ ਕਿਸਾਨ ਦੀ ਕੋਈ ਨਹੀਂ ਤਾਂ,
ਦਰਦ ਅੰਦਰਲਾ ਕੀਹਨੂੰ ਉਹ ਕਹੇ ਬੇਲੀ।

-ਤੀਸ ਮਾਰ ਖਾਂ
ਦਸੰਬਰ 06, 2019

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION