36.1 C
Delhi
Wednesday, May 29, 2024
spot_img
spot_img
spot_img

ਘਨਸ਼ਿਆਮ ਥੋਰੀ ਵੱਲੋਂ ਓ.ਯੂ.ਵੀ.ਜੀ.ਐਲ. ਸਕੀਮ ਅਧੀਨ ਅੰਮ੍ਰਿਤਸਰ ਵਿਕਾਸ ਅਥਾਰਟੀ ਦੀਆਂ ਵੱਖ-ਵੱਖ ਰਿਹਾਇਸ਼ੀ ਤੇ ਵਪਾਰਕ ਸਾਈਟਾਂ ਦਾ ਦੌਰਾ

ਯੈੱਸ ਪੰਜਾਬ
ਅੰਮ੍ਰਿਤਸਰ, 10 ਜੂਨ, 2022 –
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ, ਜਿਨ੍ਹਾਂ ਨੂੰ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਵੱਲੋਂ ਸ਼ੁੱਕਰਵਾਰ ਨੂੰ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਦੀ ਖਾਲੀ ਸਰਕਾਰੀ ਜ਼ਮੀਨਾਂ ਦੀ ਸਰਬੋਤਮ ਵਰਤੋਂ (ਓ.ਯੂ.ਵੀ.ਜੀ.ਐਲ.) ਸਕੀਮ ਅਧੀਨ ਵੱਖ-ਵੱਖ ਰਿਹਾਇਸ਼ੀ ਅਤੇ ਵਪਾਰਕ ਸਾਈਟਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਧੀਕ ਮੁੱਖ ਪ੍ਰਸ਼ਾਸਕ ਲਵਜੀਤ ਕਲਸੀ ਵੱਲੋਂ ਮੁੱਖ ਪ੍ਰਸ਼ਾਸਕ ਘਨਸ਼ਿਆਮ ਥੋਰੀ ਦਾ ਏ.ਡੀ.ਏ. ਦਫ਼ਤਰ ਵਿਖੇ ਪਹੁੰਚਣ ‘ਤੇ ਸਵਾਗਤ ਕੀਤਾ ਗਿਆ।

ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਵੱਲੋਂ ਟ੍ਰਿਲੀਅਮ ਮਾਲ ਨੇੜੇ ਮੈਂਟਲ ਹਸਪਤਾਲ, ਸ੍ਰੀ ਗੁਰੂ ਰਾਮ ਦਾਸ ਅਰਬਨ ਇਸਟੇਟ (ਓਲਡ ਜੇਲ ਸਾਈਟ), ਪੁੱਡਾ ਐਵੇਨਿਊ, ਰਣਜੀਤ ਐਵੀਨਿਊ ਸੈਕਟਰ-4 ਵਿਖੇ ਕਮਰਸ਼ੀਅਲ ਜਗ੍ਹਾ, ਕੈਨਾਲ ਕਲੋਨੀ, ਇਰੀਗੇਸ਼ਨ ਅਤੇ ਮਿਲਕਫੈੱਡ ਵੇਰਕਾ, ਸਿਵਲ ਹਸਪਤਾਲ ਬਟਾਲਾ ਸਮੇਤ ਹੋਰਨਾਂ ਥਾਵਾਂ ਵਿਖੇ ਗਰੁੱਪ ਹਾਊਸਿੰਗ, ਐਸ.ਸੀ.ਓ., ਸਕੂਲ ਸਾਈਟਸ, ਦੁਕਾਨਾਂ, ਪਲਾਟ, ਬੂਥਾਂ ਸਮੇਤ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦਾ ਦੌਰਾ ਕੀਤਾ ਗਿਆ।

ਘਨਸ਼ਿਆਮ ਥੋਰੀ ਨੇ ਕਰੋੜਾਂ ਰੁਪਏ ਦੀ ਲੰਬਿਤ ਬਕਾਇਆ ਰਾਸ਼ੀ ਦਾ ਨੋਟਿਸ ਲੈਂਦਿਆਂ ਲਾਇਸੰਸਸ਼ੁਦਾ ਅਤੇ ਅਣ-ਅਧਿਕਾਰਤ ਕਾਲੋਨਾਈਜ਼ਰਾਂ ਵਿਰੁੱਧ ਲੰਬਿਤ ਬਕਾਏ ਦੇ ਕੇਸ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਹ ਮੋਟੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਜਾ ਸਕੇ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕੈਨਾਲ ਕਲੋਨੀ ਅੰਮ੍ਰਿਤਸਰ 24.24 ਏਕੜ ਰਕਬੇ ਵਿੱਚ ਫੈਲੀ ਹੋਈ ਹੈ, ਜਿਸ ਵਿੱਚ 86 ਰਿਹਾਇਸ਼ੀ ਪਲਾਟ ਹਨ, ਜਿਨ੍ਹਾਂ ਵਿੱਚੋਂ ਇੱਕ ਮਲਟੀਯੂਜ਼ ਸਾਈਟ ਤੋਂ ਇਲਾਵਾ 76 ਵਿਕ ਚੁੱਕੇ ਹਨ ਅਤੇ 54 ਐਸ.ਸੀ.ਓ. ਸਾਈਟਾਂ ਵਿੱਚੋਂ 12 ਵਿਕ ਚੁੱਕੀਆਂ ਹਨ ਅਤੇ ਇੱਕ ਪੈਟਰੋਲ ਪੰਪ ਲਈ ਸਾਈਟ ਹੈ।

ਇਸੇ ਤਰ੍ਹਾਂ ਗੁਰੂ ਰਾਮ ਦਾਸ ਅਰਬਨ ਅਸਟੇਟ (109 ਏਕੜ) ਵਿੱਚ ਸਕੂਲ ਲਈ ਇੱਕ ਰਾਖਵੀਂ ਜਗ੍ਹਾ, 499 ਰਿਹਾਇਸ਼ੀ ਪਲਾਟਾਂ ਵਿੱਚੋਂ 226 ਵਿਕ ਚੁੱਕੇ ਹਨ ਅਤੇ 273 ਖਾਲੀ ਪਏ ਹਨ ਅਤੇ 36 ਐਸ.ਸੀ.ਓ. ਸਾਈਟਾਂ ਵਿੱਚੋਂ 15 ਵੇਚੀਆਂ ਗਈਆਂ ਹਨ।

ਇਸੇ ਤਰ੍ਹਾਂ ਮੈਂਟਲ ਹਸਪਤਾਲ ਦੀ ਸਾਈਟ (31.58 ਏਕੜ) ਵਿੱਚ ਇੱਕ ਚੰਕ ਸਾਈਟ, 35 ਐਸ.ਸੀ.ਓ. ਸਾਈਟਾਂ, 23 ਬੂਥ ਅਤੇ 38 ਰਿਹਾਇਸ਼ੀ ਪਲਾਟ ਹਨ। ਮਿਲਕ ਯੂਨੀਅਨ ਸਾਈਟ ਵਿੱਚ 31 ਐਸ.ਸੀ.ਓ. ਸਾਈਟਾਂ ਵਿੱਚੋਂ 19 ਅਤੇ ਸੱਤ ਦੁਕਾਨਾਂ ਦੀਆਂ ਸਾਈਟਾਂ ਵਿੱਚੋਂ ਪੰਜ ਵਿਕ ਚੁੱਕੀਆਂ ਹਨ ਅਤੇ ਇੱਕ ਮਲਟੀਯੂਜ਼ ਸਾਈਟ ਖਾਲੀ ਪਈ ਹੈ।

ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਪੁੱਡਾ ਐਵੇਨਿਊ ਵਿੱਚ 43 ਦੁਕਾਨਾਂ ਹਨ, ਜਿਨ੍ਹਾਂ ਵਿੱਚੋਂ ਛੇ ਖਾਲੀ ਪਈਆਂ ਹਨ, 214 ਰਿਹਾਇਸ਼ੀ ਪਲਾਟਾ ਵਿੱਚੋਂ 193 ਵੇਚੇ ਗਏ ਹਨ ਅਤੇ ਇੱਕ ਸਕੂਲ ਦੀ ਸਾਈਟ ਹੈ। ਸਿਵਲ ਹਸਪਤਾਲ ਬਟਾਲਾ ਵਿਖੇ 9 ਐਸ.ਸੀ.ਓ. ਸਾਈਟਾਂ ਵਿੱਚੋਂ 7 ਵਿਕ ਚੁੱਕੀਆਂ ਹਨ ਅਤੇ 27 ਦੁਕਾਨਾਂ ਦੀਆਂ 12 ਸਾਈਟਾਂ ਵਿੱਚੋਂ 12 ਖਾਲੀ ਪਈਆਂ ਹਨ।

ਮੁੱਖ ਪ੍ਰਸ਼ਾਸਕ ਨੇ ਉਨ੍ਹਾਂ ਨੂੰ ਢੁੱਕਵੀਆਂ ਥਾਵਾਂ ‘ਤੇ ਨਿਲਾਮੀ ਲਈ ਪ੍ਰਕਿਰਿਆ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ। ਘਨਸ਼ਿਆਮ ਥੋਰੀ ਨੇ ਅੱਗੇ ਕਿਹਾ ਕਿ ਪੁੱਡਾ ਵੱਲੋਂ ਮਾਨਤਾ ਪ੍ਰਾਪਤ ਸਾਈਟਾਂ ਵਿਖੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਿਰਧਾਰਤ ਸਮੇਂ ਵਿੱਚ ਹੱਲ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਘਨਸ਼ਿਆਮ ਥੋਰੀ ਨੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਏ.ਡੀ.ਏ. ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION