40.6 C
Delhi
Saturday, May 18, 2024
spot_img
spot_img

ਗ੍ਰਹਿ ਮੰਤਰੀ ਗ਼ਾਇਬ, ਹੋਰ ਬਦਤਰ ਹੋ ਰਹੀ ਹੈ ਪੰਜਾਬ ‘ਚ ਕਾਨੂੰਨ ਵਿਵਸਥਾ: ਹਰਪਾਲ ਸਿੰਘ ਚੀਮਾ

ਜਲੰਧਰ/ਕਪੂਰਥਲਾ, 16 ਮਈ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਚਿੰਤਾਜਨਕ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾ ਕੋਲ ਗ੍ਰਹਿ ਮੰਤਰਾਲਾ ਵੀ ਹੈ, ਦੇ ਲੰਮਾ-ਲੰਮਾ ਸਮਾਂ ਗ਼ਾਇਬ ਰਹਿਣ ਕਾਰਨ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਹੋਰ ਜ਼ਿਆਦਾ ਬਦਤਰ ਹੁੰਦੀ ਜਾ ਰਹੀ ਹੈ।

ਸੱਤਾਧਾਰੀਆਂ ਅਤੇ ਅਫ਼ਸਰਸ਼ਾਹੀ ਦੀ ਸ਼ਹਿ ‘ਤੇ ਚੱਲਦੇ ਮਾਫ਼ੀਆ ਰਾਜ ‘ਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਪੁਲਸ-ਪ੍ਰਸ਼ਾਸਨ ‘ਚ ਬੇਲੋੜੇ ਸਿਆਸੀ ਦਖ਼ਲ ਅਤੇ ਅੱਤ ਦੇ ਭ੍ਰਿਸ਼ਟਾਚਾਰ ਨੇ ਪੁਲਸ ਤੰਤਰ ਅੰਦਰ ਵੀ ਅਪਰਾਧੀ ਪ੍ਰਵਿਰਤੀ ਪੈਦਾ ਕਰ ਦਿੱਤੀ ਹੈ। ਲੱਖਣ ਕੇ ਪੱਡਾ (ਭੁਲੱਥ) ਦੇ ਦੋ ਹੋਣਹਾਰ ਗੱਭਰੂਆਂ ਅਤੇ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਇੱਕ ਬੇਲਗ਼ਾਮ ਥਾਣੇਦਾਰ (ਏ.ਐਸ.ਆਈ) ਵੱਲੋਂ ਗੋਲੀਆਂ ਨਾਲ ਭੁੰਨ ਸੁੱਟਣਾ ਪੁਲਸ ਪ੍ਰਣਾਲੀ ‘ਚ ਪੈਦਾ ਹੋਈ ਅਪਰਾਧੀ ਪ੍ਰਵਿਰਤੀ ਦੀ ਤਾਜ਼ਾ ਮਿਸਾਲ ਹੈ।

ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ਵਿਖੇ ਮ੍ਰਿਤਕ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ (25) ਦੀ ਅੰਤਿਮ ਅਰਦਾਸ ਅਤੇ ਜ਼ਖਮੀ ਖਿਡਾਰੀ ਪ੍ਰਦੀਪ ਸਿੰਘ ਦਾ ਪਤਾ ਲੈਣ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਗੈਰੀ ਬੜਿੰਗ, ਕੁਲਦੀਪ ਸਿੰਘ ਧਾਲੀਵਾਲ, ਹਰਚੰਦ ਸਿੰਘ ਬਰਸਟ, ਡਾ. ਮਾਲਵਿੰਦਰ ਮਾਲੀ, ਨਵਦੀਪ ਸਿੰਘ ਸੰਘਾ, ਗੁਰਿੰਦਰਜੀਤ ਸਿੰਘ ਪਾਵਲਾ, ਜਸਵੀਰ ਸਿੰਘ ਰਾਜਾ ਗਿੱਲ, ਲੱਕੀ ਰੰਧਾਵਾ, ਮਹਿੰਦਰ ਸਿੰਘ ਸਰਪੰਚ, ਕੇਵਲ ਸਿੰਘ ਪੱਡਾ, ਲਵਦੀਪ ਸਿੰਘ ਗਿੱਲ ਅਤੇ ਬਲਵੰਤ ਭਾਟੀਆ ਵੀ ਮੌਜੂਦ ਸਨ।

ਚੀਮਾ ਨੇ ਕਬੱਡੀ ਖਿਡਾਰੀਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮ੍ਰਿਤਕ ਅਰਵਿੰਦਰਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਜ਼ਖਮੀ ਪ੍ਰਦੀਪ ਸਿੰਘ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ। ਇਸ ਤੋਂ ਇਲਾਵਾ ਚੀਮਾ ਨੇ ਦੋਸ਼ੀ ਪੁਲਿਸ ਵਾਲੇ ਵਿਰੁੱਧ 10 ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਕਰਨ ਅਤੇ 3 ਮਹੀਨਿਆਂ ਅੰਦਰ ਅਦਾਲਤੀ ਟਰਾਇਲ ਮੁਕੰਮਲ ਕਰਨ ਦੀ ਮੰਗ ਕੀਤੀ।

ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਗ੍ਰਹਿ ਵਿਭਾਗ ਸੰਭਾਲਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ, ਇਸ ਲਈ ਇਹ ਮੰਤਰਾਲਾ ਕਿਸੇ ਜ਼ਿੰਮੇਵਾਰ ਅਤੇ ਯੋਗ ਸ਼ਖ਼ਸ ਨੂੰ ਦਿੱਤਾ ਜਾਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION