42.8 C
Delhi
Saturday, May 18, 2024
spot_img
spot_img

ਗੋਲੀ ਲੱਗਣ ਦੇ ਬਾਵਜੂਦ ਤਰਨ ਤਾਰਨ ਪੁਲਿਸ ਦੇ ਏ.ਐਸ.ਆਈ. ਨੇ ਨਸ਼ਾ ਤਸਕਰ ਦਬੋਚਿਆ: ਦਿਨਕਰ ਗੁਪਤਾ

ਚੰਡੀਗੜ, ਅਗਸਤ 24, 2020:

ਤਰਨ ਤਾਰਨ ਪੁਲਿਸ ਨੇ ਸੋਮਵਾਰ ਨੂੰ ਨਸ਼ਾ ਤਸਕਰ ਅਤੇ ਗੈਂਗਸਟਰ ਰਸ਼ਪਾਲ ਸਿੰਘ ਨੂੰ ਕਾਬੂ ਕਰ ਲਿਆ, ਜਿਸ ਉੱਤੇ ਅੱਤਵਾਦੀਆਂ ਨਾਲ ਸੰਬੰਧ ਹੋਣ ਦਾ ਸ਼ੱਕ ਵੀ ਹੈ। ਇਸ ਦੌਰਾਨ ਲੱਤ ਵਿੱਚ ਗੋਲੀ ਲੱਗਣ ਤੇ ਬਾਜਵਜੂਦ ਜਖਮੀ ਹਾਲਤ ਵਿੱਚ ਏਐਸਆਈ ਮਲਕੀਤ ਸਿੰਘ ਨੇ ਬਹਾਦਰੀ ਨਾਲ ਦੋਸ਼ੀ ਦਾ ਪਿੱਛਾ ਕਰਨ ਪਿਛੋਂ ਉਸ ਨੂੰ ਕਾਬੂ ਕਰ ਲਿਆ।

ਏ.ਐਸ.ਆਈ ਮਲਕੀਤ ਸਿੰਘ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਸ਼ਪਾਲ ਸਿੰਘ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ, ਜਿਸ ਪਾਸੋਂ ਇਕ ਦੇਸੀ ਅਰਧ-ਆਟੋਮੈਟਿਕ ਪਿਸਤੌਲ, 02 ਮੈਗਜੀਨ, 06 ਜਿੰਦਾ ਕਾਰਤੂਸ ਅਤੇ ਪੀਬੀ 10-ਜੀ ਜੇਡ -6673 ਨੰਬਰ ਵਾਲਾ ਇਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਸਦੇ ਫਰਾਰ ਸਾਥੀ ਦੀ ਖੋਜ ਲਈ ਕਾਰਵਾਈ ਜਾਰੀ ਹੈ।

ਡੀਜੀਪੀ ਨੇ ਦੱਸਿਆ ਕਿ ਰਸ਼ਪਾਲ ਦੇ ਅੱਤਵਾਦੀਆਂ ਨਾਲ ਵੀ ਸਬੰਧ ਸਨ ਅਤੇ ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ । ਉਕਤ ਦੋਸ਼ੀ ਵਿਰੁੱਧ ਐਨਡੀਪੀਐਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਮਿ੍ਰਤਸਰ, ਤਰਨਤਾਰਨ ਅਤੇ ਮੁਹਾਲੀ ਵਿੱਚ 8 ਐਫਆਈਆਰਜ ਦਰਜ ਹਨ। ਡੀਜੀਪੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਸ਼ਪਾਲ ਤੋਂ ਕਈ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਸਨ।

ਸ੍ਰੀ ਗੁਪਤਾ ਅਨੁਸਾਰ ਸਥਾਨਕ ਰੈਂਕ ਦੇ ਏਐਸਆਈ ਮਲਕੀਤ ਸਿੰਘ, ਭਿੱਖੀਵਿੰਡ ਵਿਖੇ ਤਾਇਨਾਤ ਹੋਮ-ਗਾਰਡ ਜਵਾਨ ਰਣਜੀਤ ਸਿੰਘ ਸਮੇਤ ਸੋਮਵਾਰ ਨੂੰ ਪਿੰਡ ਫੂਲਾ ਵਿਖੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਬਾਰੇ ਜਾਂਚ ਕਰਨ ਗਏ ਸਨ।

ਵਾਪਸ ਆਉਂਦੇ ਸਮੇਂ ਉਨਾਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਇੱਕ ਮੋਟਰਸਾਈਕਲ ਉਪਰ ਆਉਂਦਿਆਂ ਵੇਖਿਆ ਅਤੇ ਉਨਾਂ ਨੂੰ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਦੌਰਾਨ ਇੱਕ ਸ਼ੱਕੀ, ਰਸ਼ਪਾਲ ਸਿੰਘ ਉਰਫ ਦੌਲਾ ਵਾਸੀ ਭੁੱਚਰ ਕਲਾਂ ਜ਼ਿਲਾ ਤਰਨ ਤਾਰਨ, ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਏਐਸਆਈ ਨੇ ਕਾਫ਼ੀ ਮੁਸ਼ੱਕਤ ਪਿੱਛੋ ਧਰ ਦਬੋਚਿਆ।

ਰਸ਼ਪਾਲ ਸਿੰਘ ਨੇ ਏਐਸਆਈ ਮਲਕੀਤ ਸਿੰਘ ’ਤੇ ਚਾਰ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਉਸ ਦੇ ਸੱਜੀ ਲੱਤ ਵਿੱਚ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਗੰਭੀਰ ਰੂਪ ਨਾਲ ਜਖਮੀ ਹੋਣ ਦੇ ਬਾਵਜੂਦ ਏਐਸਆਈ ਮਲਕੀਤ ਸਿੰਘ ਨੇ ਪੀਐਚਜੀ ਰਣਜੀਤ ਸਿੰਘ ਦੀ ਮਦਦ ਨਾਲ ਸ਼ੱਕੀ ਨੂੰ ਕਾਬੂ ਕੀਤਾ ਅਤੇ ਸੈਮੀ-ਆਟੋਮੈਟਿਕ ਪਿਸਤੌਲ ਖੋਹ ਲਿਆ।

ਏਐਸਆਈ ਮਲਕੀਤ ਸਿੰਘ ਸਾਲ 1994 ਵਿਚ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ ਅਤੇ ਉਸ ਦੀ ਚੰਗੇ ਸੇਵਾ ਰਿਕਾਰਡ ਕਰਕੇ 27.02.2020 ਨੂੰ ਏਐਸਆਈ ਦਾ ਸਥਾਨਕ ਰੈਂਕ ਦਿੱਤਾ ਗਿਆ ਸੀ।

ਡੀ ਜੀ ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਨੰਬਰ 159 ਮਿਤੀ 24.08.202 ਨੂੰ ਆਈ ਪੀ ਸੀ ਦੀ ਧਾਰਾ 307, 332, 333, 353, 186, 34 25,27 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਰਸ਼ਪਾਲ ਵਿਰੁੱਧ ਦਰਜ ਕੀਤੇ ਪਿਛਲੇ ਕੇਸਾਂ ਦਾ ਵੇਰਵਾ ਹੇਠਾਂ ਅਨੁਸਾਰ ਹੈ:
* ਐਫਆਈਆਰ ਨੰਬਰ 141 ਮਿਤੀ 17.10.2009 ਅਧੀਨ 21/61/85 ਐਨਡੀਪੀਐਸ ਐਕਟ ਥਾਣਾ ਐਸ ਛਬਾਲ

* ਐਫਆਈਆਰ ਨੰਬਰ 44 ਮਿਤੀ 03-04-2013, ਅਧੀਨ 411, 414, 498-ਏ, ਬੀ, ਸੀ, ਡੀ ਆਈ ਪੀ ਸੀ 15,18,21,22 / 61/85 ਐਨਡੀਪੀਐਸ ਐਕਟ, 25/54/59 ਆਰਮਜ ਐਕਟ ਦੇ ਥਾਣਾ ਸਰਹਾਲੀ।

* ਐਫਆਈਆਰ ਨੰ. 152 ਮਿਤੀ 11-10-2013, ਆਈਪੀਸੀ ਦੀ ਧਾਾਰਾ 302,307,452,148,149 25/54/59 ਆਰਮਜ ਐਕਟ ਤਹਿਤ ਥਾਣਾ ਝਬਾਲ।

* ਐਫਆਈਆਰ ਨੰ. 16 ਮਿਤੀ 26-02-2015, ਅਧੀਨ 21,22 / 61/85 ਐਨ ਡੀ ਪੀ ਐਕਟ ਥਾਣਾ ਭਿੰਡੀ ਸੈਦਾ, ਜ਼ਿਲਾ ਅੰਮਿ੍ਰਤਸਰ।

* ਐਫਆਈਆਰ ਨੰਬਰ 14 ਮਿਤੀ 23-07-2015, ਅਧੀਨ 21,25,29 / 61/85 ਐਨਡੀਪੀਐਸ ਐਕਟ, 25/54/59 ਆਰਮਜ ਐਕਟ ਥਾਣਾ ਐਸਐਸਓਸੀ ਅੰਮਿ੍ਰਤਸਰ।

* ਐਫਆਈਆਰ ਨੰ: 370 ਮਿਤੀ 30-09-2015, ਅਧੀਨ 21, 29/61/85 ਐਨ ਡੀ ਪੀ ਐਕਟ, ਥਾਣਾ ਸਿਟੀ ਤਰਨ ਤਾਰਨ।

* ਐਫਆਈਆਰ ਨੰ. 226 ਮਿਤੀ 18-05-2020 ਆਈਪੀਸੀ ਦੀ ਧਾਰਾ 302, 506, 148, 149, 188, 269, 270 25, 27/54/59 ਆਰਮਜ ਐਕਟ, 51 ਬੀਡੀਐਮ ਐਕਟ ਤਹਿਤ ਮਾਮਲਾ ਦਰਜ।

* ਐਫਆਈਆਰ ਨੰ. 09 ਮਿਤੀ 01.06.2020 ਅਧੀਨ 153-ਏ, 171, 465, 467, 468, 471, 120-ਬੀ ਆਈ ਪੀ ਸੀ 25/54/69 ਆਰਮਜ ਐਕਟ, 10,13,18,19,20 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਸੋਧ 2012) ਥਾਣਾ ਐਸ ਐਸ ਓ ਐਸ ਐਸ ਏ ਐਸ ਨਗਰ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION