30.1 C
Delhi
Friday, April 26, 2024
spot_img
spot_img

ਗੋਲਗੱਪੇ ਵੇਚਣ ਵਾਲੇ ਨੌਜਵਾਨ ਲੜਕੇ ਦੀ ਹਿੰਮਤ ਤੋਂ ਪ੍ਰਭਾਵਿਤ ਕੈਪਟਨ ਅਮਰਿੰਦਰ ਵੱਲੋਂ 5 ਲੱਖ ਰੁਪਏ ਦੀ ਗਰਾਂਟ ਦਾ ਐਲਾਨ

ਚੰਡੀਗੜ੍ਹ, 11 ਸਤੰਬਰ, 2020 –

Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮਿ੍ਰਤਸਰ ਤੋਂ ਇਕ ਨੌਜਵਾਨ ਲੜਕੇ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ਹੈ ਜਿਸ ਦੀ ਰੋਜ਼ੀ-ਰੋਟੀ ਕਮਾਉਣ ਲਈ ਸੜਕ ਕਿਨਾਰੇ ਗੋਲਗੱਪੇ ਵੇਚਦਿਆਂ ਦੀ ਵਾਇਰਲ ਹੋਈ ਵੀਡੀਓ ਨੇ ਹਜ਼ਾਰਾਂ ਲੋਕਾਂ ਦੇ ਦਿਲ ਨੂੰ ਛੂਹਿਆ ਹੈ।

ਇਹ ਨੌਜਵਾਨ ਇਕ ਵਿਅਕਤੀ ਪਾਸੋਂ ਪੈਸੇ ਲੈਣ ਦੀ ਕੀਤੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੰਦਾ ਹੈ ਕਿ ਉਹ ਸਿਰਫ ਹੱਥੀਂ ਮਿਹਨਤ ਕਰਕੇ ਹੀ ਪੈਸਾ ਕਮਾਉਣਾ ਚਾਹੁੰਦਾ ਹੈ।

‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੌਰਾਨ ਇਕ ਸਵਾਲਕਰਤਾ ਨੂੰ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਇਸ ਵੀਡੀਓ ਨੂੰ ਵੀ ਦੇਖਿਆ ਹੈ ਜੋ ‘ਪੰਜਾਬੀਅਤ’ ਦੇ ਜਜ਼ਬੇ ਨੂੰ ਪ੍ਰਗਟਾਉਂਦੀ ਹੈ। ਉਨ੍ਹਾਂ ਨੇ ਵਿਅਕਤੀ ਵੱਲੋਂ ਦਿੱਤੇ ਸੁਝਾਅ ਕਿ ਸੂਬਾ ਸਰਕਾਰ ਵੱਲੋਂ ਇਸ ਲੜਕੇ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ, ਨਾਲ ਸਹਿਮਤੀ ਪ੍ਰਗਟਾਉਂਦਿਆਂ ਤੁਰੰਤ ਪੰਜ ਲੱਖ ਰੁਪਏ ਦਾ ਐਲਾਨ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਹ ਰਕਮ ‘ਫਿਕਸਡ ਡਿਪਾਜ਼ਿਟ (ਐਫ.ਡੀ.) ਵਿੱਚ ਨਿਵੇਸ਼ ਕਰਨ ਲਈ ਕਹਿਣਗੇ ਅਤੇ ਇਸ ਦੇ ਵਿਆਜ ਨੂੰ ਇਸ ਲੜਕੇ ਦੀ ਸਿੱਖਿਆ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ,‘‘ਮੈਂ ਇਸ ਨੌਜਵਾਨ ਲੜਕੇ ਦੀ ਹਿੰਮਤ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ।’’

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION