30.1 C
Delhi
Saturday, May 4, 2024
spot_img
spot_img

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਪੰਜਾਬ ਦੇ ਪਹਿਲੇ ਡੀ ਆਰ ਡੀ ਓ ਸਕੀਮ ਅਧੀਨ ਬਣੇ ਆਕਸੀਜਨ ਪਲਾਂਟ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵਰਚਉਲ਼ ਤਰੀਕੇ ਨਾਲ ਕੀਤਾ

ਯੈੱਸ ਪੰਜਾਬ
ਫ਼ਰੀਦਕੋਟ, 7 ਅਕਤੂਬਰ, 2021 –
ਪੀ.ਐੱਮ ਕੇਅਰਜ ਅਧੀਨ ਬਣੇ ਆਕਸੀਜਨ ਜੈਨਰੇਸ਼ਨ ਪਲਾਂਟ (ਪੀ. ਐੱਸ.ਏ.) ਦਾ ਵਰਚੁਅਲ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋ ਏਮਸ ਰਿਸ਼ੀਕੇਸ਼ (ਉਤਰਾਖੰਡ) ਤੋਂ ਵਰਚੁਅਲ ਤਰੀਕੇ ਨਾਲ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪੂਰੇ ਭਾਰਤ ਵਿਚ ਅਜਿਹੇ 35 ਆਕਸੀਜਨ ਪਲਾਂਟਾਂ ਦਾ ਅੱਜ ਵਰਚੂਅਲ ਉਦਘਾਟਨ ਕੀਤਾ ਗਿਆ।

ਇਸੇ ਤਰ੍ਹਾਂ ਫ਼ਰੀਦਕੋਟ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਪ੍ਰਾਈਮ ਮਨਿਸਟਰ ਸਿਟੀਜਨ ਐਸਿਸਟੈਂਟ ਐਡ ਰਿਲੀਫ ਇਨ ਐਮਰਜੈਂਸੀ ਸਿਚੁਏਸ਼ਨ ਫੰਡ ਨਾਲ ਬਣੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਜੋ ਕਿ 1000 . ਲਿਕੁਅਡ ਪਰ ਮਿੰਟ( ਐੱਲ.ਪੀ.ਐੱਮ) ਆਕਸੀਜਨ ਪੈਦਾ ਕਰੇਗੀ ਅਤੇ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਨੂੰ ਬਚਾਵੇਗੀ।

ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਕਰਵਾਏ ਗਏ ਸਮਾਗਮ ਚ ਡਾٓ. ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਤੋਂ ਇਲਾਵਾ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ।

ਇਸ ਮੌਕੇ ਡਾ. ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਦੱਸਿਆ ਕਿ ਜੇਕਰ ਭਾਰਤ ਵਿਚ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਆਉਂਦੀ ਹੈ ਤਾਂ ਤਾਂ ਇਹ ਪਲਾਂਟ ਲੋਕਾਂ ਦੀਆ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਬਹੁਤ ਸਹਾਈ ਹੋਵੇਗਾ ਅਤੇ ਕਿਸੇ ਵੀ ਵਿਅਕਤੀ ਦੀ ਜਾਨ ਆਕਸੀਜਨ ਦੀ ਘਾਟ ਨਾਲ ਨਹੀਂ ਜਾਏਗੀ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਧੀਨ ਹੁਣ ਕੁਲ 5 ਆਕਸੀਜਨ ਪਲਾਂਟ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕੋਰੋਨਾ ਬਿਮਾਰੀ ਦੇ ਟਾਕਰੇ ਲਈ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਪੰਜਾਬ ਵਿੱਚ 7 ਲੈਬੋਰੇਟਰੀਆ ਸਥਾਪਿਤ ਕੀਤੀਆਂ ਗਈਆਂ ਹਨ।ਜਿਨਾਂ ਵਿੱਚ ਮੈਡੀਕਲ ਕਾਲਜ ਪਟਿਆਲਾ, ਫ਼ਰੀਦਕੋਟ, ਅੰਮ੍ਰਿਤਸਰ , ਲੁਧਿਆਣਾ ਅਤੇ ਦੋ ਮੋਹਾਲੀ ਸ਼ਾਮਿਲ ਹਨ ਜੋ ਕਿ ਰੋਜ਼ਾਨਾ 50000 ਤੋਂ ਜਿਆਦਾ ਸੈਂਪਲ ਇਕੱਤਰ ਕਰ ਕੇ ਟੈਸਟ ਕਰ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਰ ਵੱਲੋ ਹਰੇਕ ਜਿਲ੍ਹੇ ਵਿੱਚ ਅਜਿਹੀਆਂ ਹੋਰ ਲੈਬੋਰਟਰੀਆ ਖੋਲ੍ਹਣ ਦੀ ਯੋਜਨਾ ਹੈ ਜਿਸ ਲਈ ਪ੍ਰਤੀ ਲੈਬ ਇਕ ਕਰੋੜ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ 42 ਆਕਸੀਜਨ ਪਲਾਂਟ ਲਗਾਏ ਗਏ ਹਨ ਜਿਸ ਵਿੱਚ 28 ਡੀ.ਆਰ.ਡੀ.ਓ ਸਕੀਮ ਅਧੀਨ ਲਗਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਫ਼ਰੀਦਕੋਟ ਵਿੱਚ ਇਹ ਪੰਜਾਬ ਦਾ ਪਹਿਲਾ ਆਕਸੀਜਨ ਪਲਾਂਟ ਲਗਾਇਆ ਗਿਆ ਹੈ।

ਇਸ ਪ੍ਰਕਾਰ ਫ਼ਰੀਦਕੋਟ ਵਿਚ ਕੁਲ ਦੋ ਆਕਸੀਜਨ ਪਲਾਂਟ ਹੋ ਗਏ ਹਨ ਜੋ 1000 ਐਲ ਪੀ ਐਮ ਆਕਸੀਜਨ ਪੈਦਾ ਕਰਨਗੇ। ਇਸ ਨਾਲ ਹੁਣ ਮੈਡੀਕਲ ਕਾਲਜ ਦੇ ਹਰੇਕ ਬੈੱਡ ਤੱਕ ਆਕਸੀਜਨ ਦੀ ਪਹੁੰਚ ਹੋਵੇਗੀ। ਇਸ ਤੋਂ ਇਲਾਵਾ ਮਰੀਜ਼ਾਂ ਲਈ ਸਲਿੰਡਰ ਵਿੱਚ ਆਕਸੀਜਨ ਦੀ ਸਪਲਾਈ ਵੀ ਦਿੱਤੀ ਜਾ ਸਕੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ. ਪਰਮਦੀਪ ਸਿੰਘ ਖਹਿਰਾ, ਰਜਿਸਟਰਾਰ ਡਾ. ਨਿਰਮਲ ਓਸੇਪਚਨ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜੀਵ ਸ਼ਰਮਾ, ਡਾ ਰੋਹਿਤ ਚੋਪੜਾ, ਐਚ.ਓ.ਡੀ ਮੈਡੀਸਨ ਡਾ. ਰਾਵਿੰਦਰ ਗਰਗ, ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਸ਼ੇਖਰ, ਐੱਸ.ਪੀ ਸ.ਕੁਲਦੀਪ ਸਿੰਘ ਸੋਹੀ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION