29.1 C
Delhi
Saturday, May 4, 2024
spot_img
spot_img

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ 4 ਸਤੰਬਰ ਨੂੰ ਹੋਣਗੀਆਂ ਚੋਣਾਂ, ਮੌਜੂਦਾ ਕਮੇਟੀ ਨੇ ਹਰਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੁੜ ਚੋਣ ਲੜਣ ਦਾ ਕੀਤਾ ਫ਼ੈਸਲਾ

ਯੈੱਸ ਪੰਜਾਬ
ਨਵੀਂ ਦਿੱਲੀ, 21 ਅਗਸਤ, 2022:
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦਿੱਲੀ ਵਿਖੇ 4 ਸਤੰਬਰ ਨੂੰ ਚੋਣਾਂ ਹੋਣਗੀਆਂ। ਇਹ ਸਿੰਘ ਸਭਾ ਦਿੱਲੀ ਦੀਆਂ ਵੱਡੀਆਂ ਸਿੰਘ ਸਭਾਵਾਂ ਵਿਚੋਂ ਇੱਕ ਹੈ ਅਤੇ ਮੌਜੂਦਾ ਕਮੇਟੀ ਨੇ ਸ. ਹਰਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੁੜ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ ਇਸ ਦੇ ਲਈ ਪੈਨਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਸ. ਹਰਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨ ਲਈ ਸ. ਹਰਬੰਸ ਸਿੰਘ ਭਾਟੀਆ, ਸੁਖਦੇਵ ਸਿੰਘ ਰਯਾਤ ਮੀਤ ਪ੍ਰਧਾਨ, ਮਨਜੀਤ ਸਿੰਘ ਖੰਨਾ ਸਕੱਤਰ, ਪਰਮਿੰਦਰ ਸਿੰਘ ਜਾਇੰਟ ਸਕੱਤਰ, ਪਰਮਿੰਦਰ ਕੌਰ ਸਹਾਇਕ ਜਾਇੰਟ ਸਕੱਤਰ, ਪ੍ਰੀਤ ਪ੍ਰਤਾਪ ਸਿੰਘ ਵਿੱਕੀ ਖਜਾਨਚੀ ਅਤੇ ਜਸਮੀਤ ਸਿੰਘ ਸਟੋਰ ਕੀਪਰ ਦੇ ਅਹੁਦੇ ਲਈ ਚੋਣ ਲੜਨਗੇ।

ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਭਾਟੀਆ ਅਤੇ ਪ੍ਰੀਤ ਪ੍ਰਤਾਪ ਸਿੰਘ ਮੌਜੂਦਾ ਕਮੇਟੀ ’ਚ ਵੀ ਕਾਰਜਭਾਰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੁੜ ਉਨ੍ਹਾਂ ਨੂੰ ਟੀਮ ਵਿਚ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਸੁਖਦੇਵ ਸਿੰਘ ਰਯਾਤ ਆਲ ਇੰਡਿਆ ਰਾਮੜੀਆ ਵਿਸ਼ਵਕਰਮਾ ਫ਼ੈਡਰੇਸ਼ਨ ਦੇ ਪ੍ਰਧਾਨ ਹਨ, ਮਨਜੀਤ ਸਿੰਘ ਖੰਨਾ ਪਿਸ਼ੌਰੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਜੇਕਰ ਸੰਗਤ ਸਾਨੂੰ ਸੇਵਾ ਦਿੰਦੀ ਹੈ ਤਾਂ ਅਸੀ ਸਾਰੇ ਇੱਕ ਟੀਮ ਦੇ ਰੂਪ ਵਿਚ ਗੁਰਦੁਆਰਾ ਸਾਹਿਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ।

ਉਨ੍ਹਾਂ ਦੱਸਿਆ ਕਿ ਸਾਡੇ ਸਾਰੇ ਉਮੀਦਵਾਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਰਾਜਾ ਬਲਦੀਪ ਸਿੰਘ, ਐਨ.ਐਸ ਭਾਟੀਆ, ਚਰਨਜੀਤ ਸਿੰਘ ਚੰਨੀ, ਰਾਜਾ ਬਖ਼ਸ਼ੀ ਵੀ ਮੌਜੁਦ ਰਹੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION