35.6 C
Delhi
Sunday, April 28, 2024
spot_img
spot_img

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਯੈੱਸ ਪੰਜਾਬ
ਚੰਡੀਗੜ੍ਹ, 12 ਮਈ, 2022:
ਨਵੀਂ ਰਿਲੀਜ਼ ਹੋਈ ਫਿਲਮ ‘ਮਾਂ’ ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈ ਅਤੇ ਇਸ ਮਦਰਜ਼ ਡੇ ਵੀਕਐਂਡ ਨੂੰ ਮਨਾਇਆ।

ਸਫਲਤਾਪੂਰਵਕ ਰਿਲੀਜ਼ ਹੋਣ ਦੇ ਨਾਲ, ਨਿਰਮਾਤਾਵਾਂ ਨੇ ਫਿਲਮ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਪ੍ਰਭ ਆਸਰਾ ਫਾਊਂਡੇਸ਼ਨ ਦੇ ਨਿਵਾਸੀਆਂ ਨੂੰ ਫਿਲਮ ਵਿੱਚ ਦਰਸਾਈ ਗਈ ਮਾਂ ਦੀ ਸੁੰਦਰਤਾ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ। ‘ਪ੍ਰਭ ਆਸਰਾ’ ਬੇਸਹਾਰਾ ਮਾਨਸਿਕ/ਸਰੀਰਕ ਤੌਰ ‘ਤੇ ਅਪਾਹਜ, ਅਨਾਥ, ਅਤੇ ਲਾਪਤਾ ਬੇਸਹਾਰਾ ਲੋਕਾਂ ਲਈ ਇਕ ਸਾਂਝਾ ਘਰ ਹੈ।

ਇੱਕ ਭਾਵੁਕ ਨੋਟ ‘ਤੇ, ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ, “ਅੱਜ, ਅੱਜ ਇਸ ਫਿਲਮ ਨਾਲ ਪ੍ਰਭ ਆਸਰਾ ਦੇ ਨਿਵਾਸੀਆਂ ਨੂੰ ਛੂਹਿਆ ਦੇਖ ਕੇ ਬਹੁਤ ਭਾਵੁਕ ਹਾਂ ਕਿਉਂਕਿ ਪ੍ਰਭ ਆਸਰਾ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਹੋਣਗੇ ਜਿਨ੍ਹਾਂ ਨੇ ਸ਼ਾਇਦ ਕਦੇ ਆਪਣੀ ਮਾਂ ਨੂੰ ਵੀ ਨਹੀਂ ਦੇਖਿਆ ਹੋਵੇਗਾ। ਸਾਡੀ ਫਿਲਮ ਵਿਚ ਅਸੀਂ ਆਪਣਾ ਘਰ ਦਿਖਾਇਆ ਹੈ ਪਰ ਸਹੀ ਅਰਥਾਂ ਵਿਚ ਪ੍ਰਭ ਆਸਰਾ ਹੀ ਅਸਲੀ ‘ਆਪਣਾ ਘਰ’ ਹੈ।

ਪ੍ਰਭ ਆਸਰਾ ਦੀ ਮੈਨੇਜਰ, ਰਜਿੰਦਰ ਕੌਰ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਇਹ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਕਿ ਇਸ ਫਿਲਮ ਨੇ ਇਹ ਮਹਿਸੂਸ ਕਰਵਾਇਆ ਹੈ ਕਿ ਮਾਂ ਸ਼ਬਦ ਦਾ ਅਰਥ ਹਰ ਬੱਚੇ ਲਈ ਦੁਨੀਆ ਹੈ, ਅਤੇ ਇਹੀ ਗਿੱਪੀ ਗਰੇਵਾਲ ਨੇ ਇਸ ਫਿਲਮ ਵਿੱਚ ਦਰਸਾਇਆ ਹੈ| ਇਸ ਫਿਲਮ ਵਾਂਗ, ਮੈਂ ਚਾਹੁੰਦੀ ਹਾਂ ਕਿ ਹੋਰ ‘ਅਪਨਾ ਘਰ’ ਹੋਵੇ ਜੋ ਲੋੜਵੰਦਾਂ ਨੂੰ ਪਨਾਹ ਦੇ ਸਕੇ ਅਤੇ ਪਿਆਰ ਫੈਲਾ ਸਕੇ।

ਅਰਦਾਸ ਅਤੇ ਅਰਦਾਸ ਕਰਾਂ ਦੇ ਨਿਰਮਾਤਾ, ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਦੁਆਰਾ ਨਿਰਮਿਤ ਇਹ ਫਿਲਮ ਪੇਸ਼ ਕੀਤੀ;ਜਿਸਨੂੰ ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਅਤੇ ਰਾਣਾ ਰਣਬੀਰ ਦੁਆਰਾ ਲਿਖੀ ਗਈ ਹੈ। ਫਿਲਮ ਦੇ ਹਰ ਕਿਰਦਾਰ ਨੂੰ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਨੇ ਬਾਖੂਬੀ ਨਿਭਾਇਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION