ਅੱਜ-ਨਾਮਾ
ਗਵਰਨਰ ਪਿਆ ਪੰਜਾਬ ਦਾ ਹੋਰ ਕਹਿੰਦਾ,
ਕਹਿੰਦੀ ਆ ਹੋਰ ਦਾ ਹੋਰ ਸਰਕਾਰ ਬੇਲੀ।
ਰੋਕਾਂ ਪਾਉਂਦਾ ਗਵਰਨਰ ਸਰਕਾਰ ਕਹਿੰਦੀ,
ਲੱਗਣ ਦਿੰਦਾ ਨਹੀਂ ਕਾਜ਼ ਕੋਈ ਪਾਰ ਬੇਲੀ।
ਗਵਰਨਰ ਸਾਫ ਸਰਕਾਰ ਨੂੰ ਗਲਤ ਆਖੇ,
ਹਰ ਤਜਵੀਜ਼ ਲਈ ਕਰੇ ਇਨਕਾਰ ਬੇਲੀ।
ਸਰਕਾਰ ਕਹਿੰਦੀ ਗਵਰਨਰ ਤਾਂ ਖੇਡ ਖੇਡੇ,
ਖੜਕੀ ਪਿੱਛੋਂ ਕੋਈ ਜਾਪ ਰਹੀ ਤਾਰ ਬੇਲੀ।
ਵਧਦਾ ਲੱਗਦਾ ਦੁਵੱਲਾ ਇਹ ਭੇੜ ਜਿਹੜਾ,
ਹੁੰਦਾ ਈ ਇਸ ਦਾ ਚੁਫੇਰੜੇ ਜ਼ਿਕਰ ਬੇਲੀ।
ਧਿਰਾਂ ਦੋਵਾਂ ਨੇ ਅੜੀ ਜਿਹੀ ਬਹੁਤ ਕਰਤੀ,
ਕਿਹੜਾ ਰਾਜ ਦਾ ਕਰੂ ਫਿਰ ਫਿਕਰ ਬੇਲੀ।
-ਤੀਸ ਮਾਰ ਖਾਂ
ਸਤੰਬਰ 25, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ