35.1 C
Delhi
Friday, May 3, 2024
spot_img
spot_img

ਗਲੋਬਲ ਸਿੱਖ ਕੌਂਸਲ ਵੱਲੋਂ ਹੋਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਵਿੱਚ ਕਤਲ ਕੀਤੇ ਪ੍ਰਦੀਪ ਸਿੰਘ ਲਈ ਇਨਸਾਫ਼ ਦੀ ਮੰਗ

ਯੈੱਸ ਪੰਜਾਬ
ਉਟਾਵਾ, 11 ਮਾਰਚ, 2023:
ਗਲੋਬਲ ਸਿੱਖ ਕੌਂਸਲ ਨੇ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਤਲ ਕੀਤੇ ਗਏ ਪ੍ਰਦੀਪ ਸਿੰਘ ਪ੍ਰਿੰਸ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਕੌਂਸਲ ੱਲੋਂ ਪ੍ਰਦੀਪ ਸਿੰਘ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਪ੍ਰਸ਼ਾਸਨ ਨੂੰ ਜਲਦੀ ਇਨਸਾਫ਼ ਦੇਣ ਦੀ ਅਪੀਲ ਕੀਤੀ ਗਈ ਹੈ।

ਇਸ ਸੰਬੰਧ ਵਿੱਜ ਜਾਰੀ ਇਕ ਪ੍ਰੈਸ ਬਿਆਨ ਵਿੱਚ ਗਲੋਬਲ ਸਿੱਖ ਕੌਂਸਲ ਨੇ ਕਿਹਾ ਹੈ ਕਿ ਹੋਲੇ ਮੁਹੱਲੇ ਦੇ ਤਿਉਹਾਰ ਦਿਆਂ ਖੁਸ਼ੀਆਂ ਨੂੰ 24 ਸਾਲਾ ਪ੍ਰਦੀਪ ਸਿੰਘ ਦੀ ਦੁਖਦਾਈ ਮੌਤ ਨੇ ਫਿਕਾ ਪਾ ਦਿੱਤਾ, ਜਿਸ ਨੂੰ ਗੁੰਡਿਆਂ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।

ਖ਼ਬਰਾਂ ਅਨੁਸਾਰ ਨਿਹੰਗ ਬਾਣਾ ਪਹਿਨੇ ਪ੍ਰਦੀਪ ਸਿੰਘ ਵਲੋਂ ਉੱਚੀ ਆਵਾਜ਼ ਵਿੱਚ ਗਾਣੇ ਵਜਾਉਣ ‘ਤੇ ਵਾਜਬ ਇਤਰਾਜ਼ ਕਰਨ ‘ਤੇ ਹੁਲੜਬਾਜਾਂ ਦੇ ਸਮੂਹ ਨੇ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ। ਪ੍ਰਦੀਪ ਸਿੰਘ ਦਾ ਇਤਰਾਜ਼ ਵਾਜਬ ਸੀ ਜੋ ਧਾਰਮਿਕ ਦਿਹਾੜੇ ਦੀ ਭਾਵਨਾ ਮੁਖ ਰੱਖਕੇ ਕੀਤਾ ਗਿਆ ਸੀ।

ਇਹ ਭਿਆਨਕ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਆਪਣੇ ਇਤਿਹਾਸਕ ਮਹੱਤਵ ਵਾਲੇ ਦਿਨਾਂ ਨੂੰ ਮਹਿਜ਼ ਮੇਲਿਆਂ ਅਤੇ ਇਤਿਹਾਸਕ ਸਥਾਨਾਂ ਨੂੰ ਸੈਰ-ਸਪਾਟਾ ਸਥਾਨਾਂ ਤੱਕ ਸੀਮਤ ਕਰ ਦਿੱਤਾ ਹੈ। ਸਿੱਖਾਂ ਦੇ ਸਾਰੇ ਵਰਗਾਂ ਅਤੇ ਜਥੇਬੰਦੀਆਂ ਵੱਲੋਂ ਇਸ ਮੁੱਦੇ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ। ਕਿਤੇ ਨਾ ਕਿਤੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਬ੍ਰਾਹਮਣਵਾਦੀ ਤਰੀਕੇ ਨਾਲ ਤਿਉਹਾਰ ਮਨਾ ਕੇ ਅਜਿਹੇ ਹੁਲੜਬਾਜੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਅਸੀਂ ਅਕਸਰ ਦੇਖਦੇ ਹਾਂ ਕਿ ਇਸ ਦਿਨ ਵੱਖ-ਵੱਖ ਡੇਰਾ ਮੁਖੀ ਇੱਕ ਦੂਜੇ ‘ਤੇ ਹੋਲੀ ਦੇ ਗੰਦੇ ਰੰਗ ਸੁੱਟਦੇ ਹਨ, ਜੋ ਕਿ ਗੁਰਮਤਿ ਤੋਂ ਸਪਸ਼ਟ ਉਲਟ ਹੈ। ਉੱਚੇ ਲੱਚਰ ਗਾਣੇ ਅਤੇ ਧਮਾਕੇਦਾਰ ਸਾਈਲੈਂਸਰ ਦੇ ਸ਼ੋਰ ਇਸ ਉਲਟ ਵਰਤਾਰੇ ਦਾ ਵਿਸਤਾਰ ਜਾਪਦਾ ਹੈ। ਸਿੱਖਾਂ ਨੂੰ ਹੋਲੀ ਦੀ ਗੰਦਗੀ ਤੋਂ ਬਚਾਉਂਦੇ ਹੋਏ, ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹੋਲੇ ਮੁਹੱਲੇ ਦੀ ਚੜ੍ਹਦੀਕਲਾ ਦੀ ਬਖਸ਼ਿਸ਼ ਕੀਤੀ ਜਿੱਥੇ ਸਿੱਖ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸਿੱਖ ਜਥੇਬੰਦੀਆਂ ਨੂੰ ਇਸ ਦਿਹਾੜੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਇਕਜੁੱਟ ਹੋਣਾ ਚਾਹੀਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION