30.1 C
Delhi
Friday, April 26, 2024
spot_img
spot_img

ਖੱਟਰ ਦੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਕੋਰੋਨਾ ਲਈ ਜ਼ਿੰਮੇਵਾਰ ਠਹਿਰਾਉਣ ਵਾਲੀ ਬਿਆਨਬਾਜ਼ੀ ਅਸੰਵੇਦਨਸ਼ੀਲ ਤੇ ਘਟੀਆ: ਅਜਨਾਲਾ, ਸੰਧੂ

ਯੈੱਸ ਪੰਜਾਬ
ਜਲੰਧਰ, 31 ਮਈ, 2021 –
ਕਾਮਰੇਡ ਡਾ. ਸਤਨਾਮ ਸਿੰਘ ਅਜਨਾਲਾ ਪ੍ਰਧਾਨ ਤੇ ਕਾਮਰੇਡ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਦੀ ਦੇਸ਼ ਅੰਦਰ ਕਰੋਨਾ ਮਹਾਮਾਰੀ ਦੇ ਵਾਧੇ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੀਆਂ ਜਾ ਰਹੀਆਂ ਜਨਤਕ ਰੈਲੀਆਂ ਤੇ ਦਿੱਲੀ ਦੇ ਬਾਰਡਰਾਂ ਉਪਰ 6 ਮਹੀਨੇ ਤੋਂ ਧਰਨਾ ਮਾਰੀ ਬੈਠੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਅਸੰਵੇਦਨਸ਼ੀਲ ਤੇ ਘਟੀਆ ਬਿਆਨਬਾਜ਼ੀ ਦੀ ਸਖਤ ਨਿਖੇਧੀ ਕੀਤੀ ਹੈ।

ਅਸਲ ’ਚ ਮੋਦੀ ਸਰਕਾਰ ਦੀ ਕਰੋਨਾ ਮਹਾਮਾਰੀ ਨਾਲ ਨਜਿੱਠਣ ’ਚ ਘੋਰ ਅਸਫਲਤਾ ਤੇ ਲਾਪਰਵਾਹੀ ਉਪਰ ਪਰਦਾ ਪਾਉਣ ਲਈ ਅਜਿਹਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਕੀ ਲੱਖਾਂ ਦੀ ਗਿਣਤੀ ’ਚ ਕੁੰਭ ਮੇਲੇ ’ਤੇ ਇਕੱਠੇ ਹੋਏ ਲੋਕਾਂ ਤੇ ਪੱਛਮੀ ਬੰਗਾਲ ਦੀਆਂ ਅਸੰਬਲੀ ਚੋਣਾਂ ਦੌਰਾਨ ਗੁਆਂਢੀ ਰਾਜਾਂ ਤੋਂ ਇਕੱਠੀਆਂ ਕੀਤੀਆਂ ਵੱਡੀਆਂ ਭੀੜਾਂ, ਜੋ ਭਾਜਪਾ ਦੀ ਵੋਟਾਂ ਹਾਸਲ ਕਰਨ ਲਈ ਗਿਣੀਮਿਥੀ ਯੋਜਨਾਬੰਦੀ ਸੀ, ਕਰੋਨਾ ਮਹਾਮਾਰੀ ਨਾਲ ਨਜਿੱਠਣ ਤੇ ਕਾਬੂ ਪਾਉਣ ਦਾ ਰਾਹ ਸੀ?

ਕੀ ਗੰਗਾ ਕਿਨਾਰੇ ਹਜ਼ਾਰਾਂ ਦੀ ਗਿਣਤੀ ’ਚ ਦੱਬੀਆਂ, ਜਲੀਆਂ ਤੇ ਤੈਰਦੀਆਂ ਲਾਸ਼ਾਂ ਲਈ ਕਿਸਾਨ ਅੰਦੋਲਨ ਜ਼ਿੰਮੇਵਾਰ ਹੈ ਜਾਂ ਇਹ ਮੋਦੀ-ਯੋਗੀ ਦੀ ਸਿਰੇ ਦੀ ਨਾਲਾਇਕੀ, ਬਦਇੰਤਜ਼ਾਮੀ ਅਤੇ ਪਿਛਾਖੜੀ ਤੇ ਅਣਵਿਗਿਆਨਕ ਸੋਚ ਦਾ ਨਤੀਜਾ ਹੈ?

ਕਰੋਨਾ ਦੇ ਮਰੀਜ਼ਾਂ ਨੂੰ ਆਈ.ਸੀ.ਯੂ. ਬੈਡ, ਲੋੜੀਂਦੀਆਂ ਦਵਾਈਆਂ, ਟੀਕੇ ਤੇ ਦੂਸਰੀਆਂ ਸਹੂਲਤਾਂ ਲਈ ਜਿਸ ਤਰ੍ਹਾਂ ਦਰ-ਦਰ ਭਟਕਣਾ ਪੈਂਦਾ ਹੈ ਤੇ ਇਲਾਜ ਨਾ ਮਿਲਣ ਕਾਰਨ ਮੌਤ ਦੇ ਮੂੰਹ ’ਚ ਜਾਣਾ ਪੈ ਰਿਹਾ ਹੈ, ਉਸਨੇ ਮੋਦੀ ਸਰਕਾਰ ਦੇ 7 ਸਾਲਾ ਰਾਜ ਦੀਆਂ ਨਾਮ ਨਿਹਾਦ ਪ੍ਰਾਪਤੀਆਂ ਬਾਰੇ ਕੀਤੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ।

ਸਾਥੀ ਅਜਨਾਲ ਤੇ ਸੰਧੂ ਨੇ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਉਹ ਅਤਿ ਕਠਿਨ ਹਾਲਤਾਂ ’ਚ ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਕਿਸਾਨ ਅੰਦੋਲਨ, ਜਿਸ ਵਿਚ 600 ਕਿਸਾਨ ਆਪਣੀਆਂ ਜਾਨਾਂ ਦੀ ਆਹੂਤੀ ਦੇ ਚੁੱਕੇ ਹਨ, ਨੂੰ ਅੱਖੋਂ ਪਰੋਖੇ ਕਰਨਾ ਤੇ ਇਸ ਖਿਲਾਫ਼ ਤੁਹਮਤਾਂ ਲਾਉਣੀਆਂ ਬੰਦ ਕਰਨ ਅਤੇ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਤੇ ਬਿਜਲੀ ਸੋਧ ਬਿਲ-2020 ਨੂੰ ਵਾਪਸ ਲੈਣ ਵਰਗੀਆਂ ਯੋਗ ਮੰਗਾਂ ਫੌਰੀ ਪ੍ਰਵਾਨ ਕਰਨ।

ਸਾਥੀ ਅਜਨਾਲਾ ਤੇ ਸੰਧੂ ਨੇ ਪੰਜਾਬ ਦੇ ਕਿਸਾਨਾਂ, ਕਿਰਤੀਆਂ ਤੇ ਦੂਸਰੇ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਦੀ ਸਰਕਾਰ ਦੀ ਹਠਧਰਮੀ ਤੇ ਹੰਕਾਰ ਨੂੰ ਤੋੜਨ ਲਈ ਵਹੀਰਾਂ ਘੱਤ ਕੇ ਦਿੱਲੀ ਦੇ ਬਾਰਡਰਾਂ ’ਤੇ ਪੁੱਜਣ। ਆਗੂਆਂ ਨੇ ਇਸ ਗੱਲ ’ਤੇ ਤਸੱਲੀ ਦਾ ਪ੍ਰਗਟਾਵਾ ਕੀਤੀ ਹੈ ਕਿ ਕਣਕਾਂ ਦੀ ਕਟਾਈ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਦਿੱਲੀ ਧਰਨਿਆਂ ਅੰਦਰ ਜੁੜ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਹ ਦੇਸ਼ ਵਿਆਪੀ ਅੰਦੋਲਨ ਹੋਰ ਵਿਸ਼ਾਲ ਕੀਤਾ ਜਾਵੇਗਾ।

ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿੱਲੀ ਜਥੇ ਭੇਜਣ ਦਾ ਇਕ ਤਰਤੀਬਵਾਰ ਵਿਸਤਿ੍ਰਤ ਪ੍ਰੋਗਰਾਮ ਉਲੀਕਿਆ ਹੈ, ਜਿਸ ਦੀਆਂ ਤਿਆਰੀਆਂ ਤੇਜ਼ੀ ਨਾਲ ਆਰੰਭ ਕਰ ਦਿੱਤੀਆਂ ਗਈਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION