39 C
Delhi
Friday, April 26, 2024
spot_img
spot_img

ਖਨੌਰੀ-ਮੂਨਕ ਦੇ ਇਲਾਕੇ ਲਈ ਕੋਰੋਨਾ ਤੋਂ ਵੀ ਵੱਧ ਡਰਾਉਣੀ ਬਣੀ ਘੱਗਰ: ਭਗਵੰਤ ਮਾਨ

ਸੰਗਰੂਰ, 5 ਜੂਨ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਏ ਕਿ ਸਮੇਂ-ਸਮੇਂ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਦੀ ਅਣਦੇਖੀ ਕਾਰਨ ਅੱਜ ਪਟਿਆਲਾ, ਸਮਾਣਾ, ਖਨੌਰੀ, ਪਾਤੜਾਂ, ਸ਼ੁਤਰਾਣਾ, ਮੂਨਕ ਅਤੇ ਜਾਖ਼ਲ ਦੇ ਇਲਾਕੇ ਲਈ ਅੱਜ ਘੱਗਰ ਨਦੀ ਕੋਰੋਨਾ ਮਹਾਂਮਾਰੀ ਨਾਲੋਂ ਵੀ ਵੱਧ ਡਰਾਉਣੀ ਹੋ ਗਈ ਹੈ।

ਮਾਨਸੂਨ ਦੌਰਾਨ ਹਰ ਸਾਲ ਪ੍ਰਚੰਡ ਰੂਪ ਧਾਰਨ ਕਰਦੀ ਘੱਗਰ ਨਦੀ ਦੇ ਪ੍ਰਕੋਪ ਤੋਂ ਡਰਦੇ ਮੂਨਕ-ਖਨੌਰੀ ਦੇ ਦਰਜਨਾਂ ਪਿੰਡਾਂ ਨੇ ਆਪਣੇ ਬਲਬੂਤੇ ਘੱਗਰ ਦੇ ਕਿਨਾਰੇ ਮਜ਼ਬੂਤ ਕਰਨ ਦਾ ਬੀੜਾ ਉਠਾਇਆ ਹੈ। ਲੋਕਾਂ ਦਾ ਇਹ ਇੱਕਜੁੱਟਤਾ ਭਰਿਆ ਜਜ਼ਬਾ ਜਿੱਥੇ ਪੰਜਾਬ ਅਤੇ ਪੂਰੇ ਮੁਲਕ ਲਈ ਪ੍ਰੇਰਨਾ ਹੈ, ਉੱਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ।

ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦੇ ਮਕਰੋਡ ਸਾਹਿਬ, ਮੂਨਕ ਅਤੇ ਚਾਂਦੂ ਖੇੜੀ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਆਪਣੇ ਟਰੈਕਟਰਾਂ, ਜੇਸੀਬੀ ਆਦਿ ਸਾਧਨਾਂ ਨਾਲ ਘੱਗਰ ਦੇ ਬੰਨ੍ਹ ਮਜ਼ਬੂਤ ਕਰ ਰਹੇ ਲੋਕਾਂ ਨੂੰ ਮਿਲੇ। ਇਸ ਮੌਕੇ ਉਨ੍ਹਾਂ ਨਾਲ ਸੰਬੰਧਿਤ ਲਹਿਰਾਗਾਗਾ ਵਿਧਾਨ ਸਭਾ ਹਲਕੇ ਦੇ ਪਾਰਟੀ ਪ੍ਰਧਾਨ ਜਸਵੀਰ ਸਿੰਘ ਕੁਦਨੀ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਕੇਂਦਰ ਅਤੇ ਪੰਜਾਬ ‘ਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ (ਬਾਦਲ) ਸਰਕਾਰਾਂ ਨੇ ਵਾਰੀਆਂ ਬੰਨ੍ਹ ਕੇ ਸੱਤਾ ਭੋਗੀ ਪਰੰਤੂ ਇਸ ਇਲਾਕੇ ਨੂੰ ਘੱਗਰ ਦੀ ਮਾਰ ਤੋਂ ਬਚਾਉਣ ਲਈ ਕੁੱਝ ਨਹੀਂ ਕੀਤਾ। ਘੱਗਰ ਦੀ ਮਾਰ ਅਤੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਪੰਜਾਬ ਦੀ ਕੈਪਟਨ ਸਰਕਾਰ ਕਿੰਨੀ ਕੁ ਗੰਭੀਰ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਨਸੂਨ ਕੇਰਲਾ ਟੱਪ ਆਇਆ ਹੈ। ਇੱਥੇ ਅਜੇ ਐਸਟੀਮੇਟ ਹੀ ਲੱਗ ਰਹੇ ਹਨ ਕਿ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਕਿੰਨੇ ਪੈਸੇ ਚਾਹੀਦੇ ਹਨ।

ਮਾਨ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਦੇ ਹੜ੍ਹਾਂ ਤੋਂ ਬਿਲਕੁਲ ਸਬਕ ਨਹੀਂ ਲਿਆ ਅਤੇ ਸਰਕਾਰ ਘੱਗਰ ਤੋਂ ਬਚਾਅ ਲਈ ਪੈਸਾ ਜਾਰੀ ਕਰਨ ਤੋਂ ਭੱਜ ਚੁੱਕੀ ਹੈ, ਜਿਸ ਕਾਰਨ ਲੋਕਾਂ ਨੇ ਆਪਣੇ ਬਚਾਅ ਆਪ ਹੀ ਕਰਨ ਲਈ ਇਹ ਬੀੜਾ ਉਠਾਇਆ ਹੈ।

ਮਾਨ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਸਰਕਾਰ ਜਨਤਕ ਤੌਰ ‘ਤੇ ਮੰਨ ਲਵੇ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਉਹ ਪੂਰੇ ਸੰਗਰੂਰ ਹਲਕੇ ਦੇ ਲੋਕਾਂ ਕੋਲੋਂ ਸਹਿਮਤੀ ਲੈ ਕੇ ਆਪਣਾ ਐਮਪੀ ਕੋਟੇ ਦਾ ਫ਼ੰਡ ਇਸ ਵਾਰ ਘੱਗਰ ਲਈ ਦੇ ਦੇਣਗੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION