35.6 C
Delhi
Sunday, April 28, 2024
spot_img
spot_img

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੂੰ ਜ਼ੋਨ-1 ਦੇ ਕੁੱਲ 69 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ ‘ਬੈਸਟ ਕੇ ਵੀ ਕੇ ਦਾ ਅਵਾਰਡ

ਯੈੱਸ ਪੰਜਾਬ
ਰੂਪਨਗਰ, 21 ਜੁਲਾਈ , 2021 –
ਭਾਰਤੀ ਖੇਤੀ ਖੋਜ ਪਰਿਸ਼ਦ (ਆਈ. ਸੀ. ਏ. ਆਰ.) ਵੱਲੋਂ ਜੋਨ-1 ਦੇ ਕੇ.ਵੀ.ਕੇ. ਦੀ ਸਲਾਨਾ ਆਨਲਾਈਨ ਵਰਕਸ਼ਾਪ ਦਾ ਆਯੋਜਨ 18-20 ਜੁਲਾਈ 2021 ਨੂੰ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਕੁੱਲ 69 ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਹਿੱਸਾ ਲਿਆ।

ਇਸ ਪ੍ਰੋਗਰਾਮ ਵਿੱਚ ਜੰਮੂ ਕਸ਼ਮੀਰ ਅਤੇ ਲੱਦਾਖ ਦੇ 21, ਉਤਰਾਖੰਡ ਦੇ 13, ਹਿਮਾਚਲ ਪ੍ਰਦੇਸ਼ ਦੇ 13 ਅਤੇ ਪੰਜਾਬ ਦੇ 22 ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਆਪਣੀਆਂ ਸਾਲ ਭਰ ਦੀਆਂ ਕਾਰਗੁਜ਼ਾਰੀਆਂ ਦਾ ਵੇਰਵਾ ਪੇਸ਼ ਕੀਤਾ ਅਤੇ ਅਗਾਮੀ ਸਾਲ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।

ਸਾਲ 2020-21 ਦੀਆਂ ਉਪਲਬਧੀਆਂ ਅਤੇ ਸਲਾਨਾ ਗਤੀਵਿਧੀਆਂ ਦੀ ਸਫ਼ਲਤਾ ਦੀ ਘੋਖ ਦੇ ਆਧਾਰ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੂੰ ਜ਼ੋਨ-1 ਦੇ ਕੁੱਲ 69 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ ‘ਬੈਸਟ ਕੇ ਵੀ ਕੇ (ਦੂਜਾ ਸਥਾਨ) ਅਵਾਰਡ’ ਨਾਲ ਸਨਮਾਨਿਆ ਗਿਆ।

ਇਸ ਵਰਕਸ਼ਾਪ ਵਿੱਚ ਆਈ. ਸੀ. ਏ. ਆਰ. ਦੇ ਡੀ.ਜੀ. ਅਤੇ ਸੈਕਟਰੀ (ਡੀ.ਏ.ਆਰ.ਈ.) ਡਾ. ਤਰਲੋਚਨ ਮੋਹਪਾਤਰਾ ਨੇ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਬੀ. ਐਸ. ਢਿੱਲੋਂ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਆਈ. ਸੀ. ਏ. ਆਰ. ਅਟਾਰੀ ਜੋਨ-1 ਦੇ ਜ਼ੋਨਲ ਪ੍ਰੋਜੈਕਟ ਡਾਇਰੈਕਟਰ ਡਾ. ਰਾਜਬੀਰ ਸਿੰਘ ਬਰਾੜ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਜੇ ਐਸ. ਮਾਹਲ ਨੇ ਵਰਕਸ਼ਾਪ ਦੇ ਟੈਕਨੀਕਲ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਇਸ ਵਰਕਸ਼ਾਪ ਵਿੱਚ ਕੁੱਲ ਪੰਜ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ।

ਇਹ ਜਾਣਕਾਰੀ ਸਾਂਝੀ ਕਰਦਿਆਂ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਡਾਇਰੈਕਟੋਰੇਟ ਪਸਾਰ ਸਿੱਖਿਆ ਪੀ. ਏ. ਯੂ ਅਤੇ ਆਈ. ਸੀ. ਏ. ਆਰ. ਅਟਾਰੀ ਜੋਨ-1 ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਹਨਾਂ ਕੇ. ਵੀ. ਕੇ. ਨੂੰ ਜ਼੍ਹਿਲਾ ਰੋਪੜ ਦੇ ਕਿਸਾਨਾਂ ਅਤੇ ਕਿਰਸਾਨੀ ਦੀ ਸੇਵਾ ਦਾ ਮੌਕਾ ਦਿੱਤਾ ।

ਉਹਨਾਂ ਨੇ ਕੇ. ਵੀ. ਕੇ ਦੀ ਸਮੂਹ ਟੀਮ ਦਾ ਅਤੇ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਅੰਤ ਵਿੱਚ ਡਾ. ਮੱਕੜ ਨੇ ਵਿਸ਼ਵਾਸ਼ ਦਵਾਇਆ ਕਿ ਕੇ. ਵੀ. ਕੇ. ਦੀ ਟੀਮ ਇਸ ਵਿਸ਼ਵਾਸ਼ ਨੂੰ ਕਾਇਮ ਰੱਖਣ ਲਈ ਵਧੇਰੇ ਮਹਿਨਤ ਕਰੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION