29.1 C
Delhi
Saturday, May 4, 2024
spot_img
spot_img

ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ? ਕਿੰਨੀਆਂ ਸੀਟਾਂ ਜਿੱਤੇਗੀ ਕਾਂਗਰਸ? ਅਤੇ ਅੱਜ ਫ਼ਿਰ ਕੈਪਟਨ ਬਾਰੇ ਕੀ ਬੋਲੇ ਨਵਜੋਤ ਸਿੰਘ ਸਿੱਧੂ

ਯੈੱਸ ਪੰਜਾਬ
ਚੰਡੀਗੜ੍ਹ, 5 ਨਵੰਬਰ, 2021:
ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਚਿਹਰਾ ਕੌਣ ਹੋਵੇਗਾ? ਇਹ ਸਵਾਲ ਇਸ ਵੇਲੇ ਬਹੁਤ ਅਹਿਮ ਹੈ, ਖ਼ਾਸਕਰ ਕਾਂਗਰਸ ਪਾਰਟੀ ਦੇ ਅੰਦਰ।

ਉਸ ਵੇਲੇ ਜਿਸ ਵੇਲੇ ਕਾਂਗਰਸ ਪਾਰਟੀ ਆਪ ਦੁਚਿੱਤੀ ਵਿੱਚ ਹੈ ਕਿ ਉਹ ਪਹਿਲਾਂ ਕੀਤੇ ਐਲਾਨ ਅਨੁਸਾਰ ਅਤੇ ਪਹਿਲਾਂ ਲਏ ‘ਕਰੈਡਿਟ’ ਅਨੁਸਾਰ ਸ: ਚਰਨਜੀਤ ਸਿੰਘ ਚੰਨੀ ਨੂੰ ਹੀ ਆਪਣੇ ਐਸ.ਸੀ. ਚਿਹਰੇ ਵਜੋਂ ਪੇਸ਼ ਕਰੇ ਜਾਂ ਫ਼ਿਰ ਸ: ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ, ਉਸ ਵੇਲੇ ਇਹ ਸਵਾਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆਇਆ।

ਸ: ਸਿੱਧੂ ਨੇ ਇਸ ਮਾਮਲੇ ’ਤੇ ਆਪਣਾ ਜਾਂ ਸ:ਚੰਨੀ ਦਾ ਨਾਂਅ ਲਏ ਬਿਨਾਂ ਹੀ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਇਹ ਗੱਲ ਕਾਂਗਰਸ ਹਾਈਕਮਾਨ ਨੇ ਜਾਂ ਪੱਤਰਕਾਰਾਂ ਨੇ ਤੈਅ ਨਹੀਂ ਕਰਨੀ। ਇਹ ਗੱਲ ਪੰਜਾਬ ਦੇ ਲੋਕ ਤੈਅ ਕਰਨਗੇ। ਪਾਰਟੀ ਦੇ ਕਾਰਜਕਰਤਾਵਾਂ ਦੇ ਅੰਦਰ ਚੱਲਦੀ ਸੁਗਬੁਗਾਹਟ ਇਸ ਗੱਲ ਦਾ ਫ਼ੈਸਲਾ ਕਰੇਗੀ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇ। ਸੱਥਾਂ ’ਚ ਬੈਠਾ ਬਾਸ਼ਿੰਦਾ ਇਹ ਤੈਅ ਕਰੇਗਾ ਕਿ ਕੌਣਹੋਵੇਗਾ ਮੁੁੱਖ ਮੰਤਰੀ ਦਾ ਚਿਹਰਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਕਿਸੇ ਲੀਡਰ ਦਾ ਨਹੀਂ, ਲੋਕਤੰਤਰ ਲੋਕਾਂ ਦਾ ਹੈ।

ਕੈਪਟਨ ਅਮਰਿੰਦਰ ਸਿੰਘ ਬਾਰੇ ਬੀਤੇ ਕਲ੍ਹ ਅੰਮ੍ਰਿਤਸਰ ਵਿੱਚ ਬੋਲੇ ਆਪਣੇ ਬਚਨਾਂ ’ਤੇ ਸ: ਸਿੱਧੂ ਨੂੰ ਭੋਰਾ ਵੀ ਪਛਤਾਵਾ ਨਹੀਂ ਜਾਪਿਆ। ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਗੈਰ ਮਰਿਆਦਤ ਭਾਸ਼ਾ ਬੋਲੇ ਜਾਣ ਦੇ ਬਣੇ ਮੁੱਦੇ ਨੂੰ ਮੁੱਢੋਂ ਰੱਦ ਕਰਦਿਆਂ ਸ: ਸਿੱਧੂ ਨੇ ਪੁੱਛਿਆ, ‘ਮਰਿਆਦਾ 80 ਸਾਲ ਦੇ ਬਜ਼ੁਰਗ ਦੀ ਨਹੀਂ ਹੁੰਦੀ?’ ਉਹਨਾਂ ਆਖ਼ਿਆ ਕਿ ਇੱਜ਼ਤ ਕਮਾਈ ਜਾਂਦੀ ਹੈ। ਉਨ੍ਹਾਂ ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ ਕਿਹਾ ਕਿ ਜੇ ਗੁਰੂ ਨੇ ਉਹਨੂੰ (ਕੈਪਟਨ ਅਮਰਿੰਦਰ ਸਿੰਘ) ਨੂੰ ਕੋਈ ਐਸੀ ਅਚੀਵਮੈਂਟ ਦਿੱਤੀ ਹੋਵੇ ਤਾਂ ਦੱਸੇ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਮਹਿਕਮਾ ਬਦਲੇ ਜਾਣ ਦੀ ਕਹਾਣੀ ਛੇੜਦਿਆਂ ਸ: ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਉਹ ਮਹਿਕਮਾ ਦਿੱਤਾ ਗਿਆ ਜਿਸ ਵਿੱਚ 28 ਆਈ.ਏ.ਐਸ.ਅਫ਼ਸਰਾਂ ਦਾ ਬੋਰਡ ਸੀ ਜਿਸ ਦੀ ਜਵਾਬਦੇਹੀ ਸਿੱਧੇ ਮੁੱਖ ਮੰਤਰੀ ਨੂੰ ਸੀ। ‘ਇਹਨਾਂ ਦਾ ਮਤਲਬ ਸੀ ਉੱਥੇ ਵਾੜ ਦਿਉ ਸਿੱਧੂ ਨੂੰ।’

ਸ: ਸਿੱਧੂ ਨੇ ਬਿਨਾਂ ਕਿਸੇ ਐਸੇ ਸਵਾਲ ਦੇ, ਆਪਣਾ ਪੱਤਰਕਾਰ ਸੰਮੇਲਨ ਖ਼ਤਮ ਕਰਨ ਤੋਂ ਪਹਿਲਾਂ ਕਿਹਾ, ‘ਸਿੱਧੂ ਦਾ ਇਕੋ ਕੰਮ ਹੈ, ਉਹ ਹੈ ਪਾਰਟੀ ਨੂੰ 80 ਤੋਂ 100 ਸੀਟਾਂ ਜਿਤਾਉਣੀਆਂ।’

ਉਹਨਾਂਕਿਹਾ ਕਿ ਉਹ ਪਹਿਲੀ ਕੈਬਨਿਟ ਮੀਟਿੰਗ ਤੋਂ ਹੀ ਮੁੱਦਿਆਂ ’ਤੇ ਲੜਦੇ ਆਏ ਹਨ ਅਤੇ ਕਿਸੇ ਪਾਪ ਦੇ ਭਾਗੀਦਾਰ ਨਹੀਂ ਬਣੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION