34 C
Delhi
Sunday, April 28, 2024
spot_img
spot_img

ਕੋਰੋਨਾ, ਸਮਾਜ ਸੇਵਾ ਤੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਕੰਮ ਕਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ 6 ਨੌਜਵਾਨ ਸਨਮਾਨਤ

ਯੈੱਸ ਪੰਜਾਬ
ਪਟਿਆਲਾ, 26 ਅਗਸਤ, 2021:
ਪੰਜਾਬ ਸਰਕਾਰ ਅਤੇ ਯੁਵਾ-ਯੂਨੀਸੈਫ, ਪ੍ਰਾਈਡ ਆਫ਼ ਪੰਜਾਬ ਦੀ ਸਾਂਝੇਦਾਰੀ ਦਾ ਇੱਕ ਸਾਲ ਪੂਰਾ ਹੋਣ ‘ਤੇ ਕਰਵਾਏ ਗਏ ਆਨਲਾਈਨ ਸਮਾਗਮ ਦੌਰਾਨ ਪਟਿਆਲਾ ਜ਼ਿਲ੍ਹੇ ਦੇ 6 ਅਜਿਹੇ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੀ ਪਹਿਲੀ ਤੇ ਦੂਜੀ ਲਹਿਰ ‘ਚ ਸ਼ਲਾਘਾਯੋਗ ਕੰਮ ਕਰਨ ਦੇ ਨਾਲ-ਨਾਲ ਸਮਾਜ ਸੇਵਾ ਅਤੇ ਵਾਤਾਵਰਣ ਸੰਭਾਲ ‘ਚ ਅਹਿਮ ਯੋਗਦਾਨ ਪਾਇਆ ਹੈ।

ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਅਗਵਾਈ ਹੇਠ ਰਾਜ ਦੇ ਨੌਜਵਾਨਾਂ ਨੂੰ ਸਨਮਾਨਤ ਕਰਨ ਲਈ ਕਰਵਾਏ ਇਸ ਆਨਲਾਈਨ ਸਮਾਗਮ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਤੋਂ ਉਭਰਨ ਲਈ ਮਿਸ਼ਨ ਫ਼ਤਹਿ ਅਤੇ ਕੋਵਿਡ ਮੁਕਤ ਪਿੰਡ ਮੁਹਿੰਮ ਦਾ ਆਗ਼ਾਜ਼ ਕਰਕੇ ਇਕ ਨਿਵੇਕਲੀ ਪਹਿਲਕਦਮੀ ਕੀਤੀ ਸੀ।

ਅੱਜ ਸਨਮਾਨਤ ਹੋਣ ਵਾਲੇ ਯੁਵਕਾਂ ‘ਚ ਆਪਣੇ ਪਿੰਡ ‘ਚ ਵੈਕਸੀਨੇਸ਼ਨ ਪ੍ਰਤੀ ਲੋਕਾਂ ਦੇ ਸ਼ੰਕੇ ਦੂਰ ਕਰਨ ਵਾਲੀ ਪਿੰਡ ਰਾਮਗੜ੍ਹ ਦੀ ਬੀ.ਕਾਮ ਦੀ ਵਿਦਿਆਰਥਣ ਹੁਸਨਦੀਪ ਕੌਰ, ਟ੍ਰਾਈਡੈਂਟ ਤੇ ਪ੍ਰਾਈਡ ਆਫ਼ ਪੰਜਾਬ ਨਾਲ ਮਿਲਕੇ ਕੋਵਿਡ ਜਾਗਰੂਕਤਾ, ਮਾਸਕ ਤੇ ਰਾਸ਼ਨ ਵੰਡਣ ਦਾ ਕੰਮ ਕਰਨ ਵਾਲੀਆਂ ਲੁਬਾਣਾ ਟੇਕੂ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਤੇ ਗੁਰਦੀਪ ਕੌਰ ਲੁਬਾਣਾ, ਪ੍ਰਾਈਡ ਆਫ਼ ਪੰਜਾਬ ਨਾਲ ਮਿਲਕੇ ਸਫਾਈ ਕਰਵਾਉਣ, ਕੋਵਿਡ ਜਾਗਰੂਕਤਾ, ਬੂਟੇ ਲਾਉਣ ਵਾਲੀ ਮੰਡੌੜ ਦੀ ਬੀ.ਐਸ.ਸੀ. ਮੈਡੀਕਲ ਦੀ ਵਿਦਿਆਰਥਣ ਨੇਹਾ ਕੌਰ, ਪ੍ਰਾਈਡ ਆਫ਼ ਪੰਜਾਬ, ਰੀਪ-ਬੈਨੀਫਿਟ ਤੇ ਟੀਮ ਫ਼ਤਹਿ ਨਾਲ ਮਿਲਕੇ ਮਾਸਕ ਵੰਡਣ ਵਾਲੇ ਪਟਿਆਲਾ ਦੇ ਸੰਦੀਪ ਸਿੰਘ ਸਮੇਤ ਬੂਟੇ ਲਾਉਣ, ਕੋਵਿਡ ਦੌਰਾਨ ਮਾਸਕ ਵੰਡਣ ਤੇ ਹੋਰ ਸਮਾਜ ਸੇਵਾ ਦੇ ਕੰਮ ਕਰਨ ਵਾਲੇ ਖੇੜਾ ਜੱਟਾਂ ਦਾ 12 ਵੀਂ ਜਮਾਤ ਦਾ ਵਿਦਿਆਰਥੀ ਗੁਰਦੀਪ ਸਿੰਘ ਵੀ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹੇ ਦੇ ਇਨ੍ਹਾਂ ਨੌਜਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਪ੍ਰਾਈਡ ਆਫ਼ ਪੰਜਾਬ, ਯੁਵਾ ਜੈਨਰੇਸ਼ਨ ਅਨਲਿਮਟਿਡ ਇੰਡੀਆ, ਰਾਊਂਡ ਗਲਾਸ, ਰੀਪ-ਬੈਨੀਫਿਟ ਅਤੇ ਟੀਮ ਫ਼ਤਹਿ ਦੇ ਸਹਿਯੋਗ ਨਾਲ ਕੋਰੋਨਾ ਤੋਂ ਬਚਣ ਲਈ ਜਾਗਰੂਕਤਾ, ਮਾਸਕ ਵੰਡਣੇ, ਲਾਕਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੰਡਣ, ਕੋਵਿਡ ਵੈਕਸੀਨੇਸ਼ਨ ਅਤੇ ਬੂਟੇ ਲਾਉਣ ਤੋਂ ਇਲਾਵਾ ਸਥਾਨਕ ਵਸਨੀਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸ਼ਲਾਘਾਯੋਗ ਕਾਰਜ ਕੀਤਾ।

ਡਿਪਟੀ ਕਮਿਸ਼ਨਰ ਸ੍ਰੀ ਕੁਮਰ ਅਮਿਤ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ ਨੇ ਇਨ੍ਹਾਂ ਯੁਵਕਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਅਤੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਪੰਜਾਬ ਸਰਕਾਰ ਨਾਲ ਸਾਂਝੇਦਾਰੀ ਕਰਦਿਆਂ ਸਮਾਜਿਕ ਸੁਧਾਰਾਂ ਸੰਬੰਧੀ ਕਾਰਜਾਂ ‘ਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਅਤ ਸਿੰਘ ਮਾਨ, ਸਮਾਜ ਸੇਵੀ ਪਰਮਜੀਤ ਸਿੰਘ ਬਾਦਸ਼ਾਹਪੁਰ ਤੇ ਗੁਰਜੰਟ ਸਿੰਘ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION