39 C
Delhi
Friday, April 26, 2024
spot_img
spot_img

ਕੈਪਟਨ ਸੰਦੀਪ ਸੰਧੂ ਨੇ ਕੀਤਾ 44 ਵੇਂ ਲਿਬਰਲ ਇੰਡੀਆ ਹਾਕੀ ਟੁਰਨਾਂਮੈਂਟ ਦਾ ਉਦਘਾਟਨ

ਨਾਭਾ/ਪਟਿਆਲਾ, 8 ਦਸੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨੇ ਅੱਜ 44 ਵੇ ਲਿਬਰਲ ਇੰਡੀਆ ਹਾਕੀ ਟੁਰਨਾਮੈਂਟ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਇਹ ਮੁਕਾਬਲੇ 1976 ਤੋਂ ਲਗਾਤਾਰ ਚਲ ਰਹੇ ਹਨ ਅਤੇ ਉਹ ਖ਼ੁਦ ਅੱਠ ਸਾਲ ਇਸ ਵਕਾਰੀ ਸਕੂਲ, ਪੰਜਾਬ ਪਬਲਿਕ ਸਕੂਲ, ਨਾਭਾ ਵਿੱਚ ਪੜ੍ਹੇ ਹਨ। ਆਪਣੇ ਵਿਦਿਆਰਥੀ ਜੀਵਨ ਵਿੱਚ ਦਰਸ਼ਕਾਂ ਵਿੱਚ ਬੈਠ ਕੇ ਉਨ੍ਹਾਂ ਨੇ ਇਸ ਮੁਕਾਬਲੇ ਦਾ ਆਨੰਦ ਮਾਣਿਆਂ ਸੀ ਅਤੇ ਕਦੀ ਸੁਪਨੇ ਵਿੱਚ ਵੀ ਨਹੀ ਸੋਚਿਆ ਸੀ ਕਿ ਇਸ ਵਕਾਰੀ ਮੁਕਾਬਲੇ ਦਾ ਉਹ ਖ਼ੁਦ ਕਦੇ ਉਦਘਾਟਨ ਵੀ ਕਰਨਗੇ।

ਕੈਪਟਨ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਖੇਡਾਂ ਨੂੰ ਪ੍ਰਫੁਲਤ ਕਰਨ ਅਤੇ ਨੌਜਵਾਨਾਂ ਖੇਡਾਂ ਨਾਲ ਜੋੜਨ ਲਈ ਬਣਾਈ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਤੋਂ ਇਲਾਵਾ ਜੇਕਰ ਉਦਯੋਗਪਤੀ ਅਤੇ ਨਿੱਜੀ ਖੇਤਰ ਖੇਡਾਂ ਵਿੱਚ ਅੱਗੇ ਹੋ ਕੇ ਸ਼ਮੂਲੀਅਤ ਕਰੇ ਤਾਂ ਸਾਡਾ ਨੌਜਵਾਨ ਵਰਗ ਜਿੱਥੇ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹੇਗਾ ਉਥੇ ਹੀ ਸਿਹਤ ਮੰਦ ਵੀ ਹੋਵੇਗਾ।

ਕੈਪਟਨ ਸੰਧੂ ਨੇ ਦੱਸਿਆ ਕਿ ਸੱਤ ਰੋਜ਼ਾ ਇਹ ਟੁਰਨਾਮੈਂਟ 14 ਦਸਬੰਰ ਤੱਕ ਚਲੇਗਾ ਅਤੇ ਇਸ ਵਿੱਚ 14 ਟੀਮਾਂ ਭਾਗ ਲੈ ਰਹੀਆਂ ਹਨ। ਅੱਜ ਪਹਿਲੇ ਮੈਚ ਵਿੱਚ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਟੀਮ ਨੇ ਚੰਡੀਗੜ੍ਹ-11 ਨੂੰ 2-1- ਦੇ ਫ਼ਰਕ ਨਾਲ ਹਰਾਇਆ।

ਇਸ ਮੌਕੇ ਟੁਰਨਾਮੈਟ ਪ੍ਰਬੰਧਕ ਕਮੇਟੀ ਦੇ ਮੈਬਰ ਸ੍ਰੀ ਗੁਰਕਰਨ ਸਿੰਘ ਬੈਂਸ, ਆਈ.ਆਰ.ਐਸ, ਸ. ਗੁਰਜੀਤ ਸਿੰਘ ਬੈਂਸ ਸੇਵਾ ਮੁਕਤ ਚੀਫ ਇੰਜੀਨੀਅਰ, ਸ. ਭਗਵੰਤ ਸਿੰਘ ਸੇਵਾ ਮੁਕਤ ਐਸ.ਪੀ, ਸ. ਰੁਪਿੰਦਰ ਸਿੰਘ ਗਰੇਵਾਲ, ਸ੍ਰੀ ਸੁਸ਼ੀਲ ਜੈਨ, ਸ੍ਰੀ ਅਸ਼ੋਕ ਬਾਂਸਲ ਨੇ ਪ੍ਰਬੰਧਕੀ ਕਮੇਟੀ ਦੀ ਤਰਫੋ ਕੈਪਟਨ ਸੰਦੀਪ ਸੰਧੂ ਦਾ ਸਨਮਾਨ ਵੀ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION