37.8 C
Delhi
Thursday, April 25, 2024
spot_img
spot_img

ਕੈਪਟਨ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਹਰਸ਼ਪਦੀਪ ਅਤੇ ਪੂਰਨ ਚੰਦ ਵਡਾਲੀ ਦੇ ਗਾਏ ਸ਼ਬਦ ਅਤੇ ਗੀਤ ਰਿਲੀਜ਼

Capt Amarinder Harshdeep Kaur Shabad Launch 1ਚੰਡੀਗੜ੍ਹ, 4 ਨਵੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਦੇਸ਼ ਦੇ ਨਾਮੀ ਫਨਕਾਰਾਂ ਵੱਲੋਂ ਗਾਏ ‘ਸ਼ਬਦ’ ਅਤੇ ਪ੍ਰਸਿੱਧ ਸੂਫੀ ਗਾਇਕ ਪੂਰਨ ਚੰਦ ਵਡਾਲੀ ਵੱਲੋਂ ਗਾਏ ‘ਗੀਤ’ ਨੂੰ ਅਧਿਕਾਰਤ ਤੌਰ ‘ਤੇ ਜਾਰੀ ਕੀਤਾ।

ਸ਼ਬਦ ‘ਸਤਿਗੁਰੂ ਨਾਨਕ ਆਏ ਨੇ’ ਅਤੇ ਗੀਤ ‘ਗੁਰੂ ਦਾ ਲਾਂਘਾ’ ਜੋ ਅੱਜ ਰਿਲੀਜ਼ ਕੀਤਾ ਗਿਆ, 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਹ ਗੀਤ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਵੱਲੋਂ ਲਿਖਿਆ ਗਿਆ ਹੈ।

ਸ਼ਬਦ ‘ਸਤਿਗੁਰੂ ਨਾਨਕ ਆਏ ਨੇ’ ਹਰਸ਼ਦੀਪ ਕੌਰ ਨੇ ਕੰਪੋਜ਼ ਕੀਤਾ ਹੈ ਜਿਨ੍ਹਾਂ ਦਾ ਦੇਸ਼ ਦੀਆਂ ਨਾਮੀ ਫਿਲਮੀ ਹਸਤੀਆਂ ਤੇ ਫਨਕਾਰਾਂ ਸ਼ੰਕਰ ਮਹਾਂਦੇਵਨ, ਕਪਿਲ ਸ਼ਰਮਾ, ਜਸਪਿੰਦਰ ਨਰੂਲਾ, ਸ਼ਾਨ, ਸਾਲੀਮ ਮਰਚੈਂਟ, ਸੁਖਸ਼ਿੰਦਰ ਸ਼ਿੰਦਾ, ਰਿਚਾ ਸ਼ਰਮਾ, ਸ਼ੇਖਰ ਰਵਜਿਆਨੀ ਤੇ ਨੀਤੀ ਮੋਹਨ ਨੇ ਗਾਇਨ ਕੀਤਾ ਹੈ।

ਅੱਜ ਬਾਅਦ ਦੁਪਹਿਰ ਸੰਗੀਤਕਾਰ ਹਰਸ਼ਦੀਪ ਕੌਰ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਸਿਰਜੇ ਗਏ ਦ੍ਰਿਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ, ਵਿਚਾਰਧਾਰਾ ਤੇ ਸਿੱਖਿਆਵਾਂ ਦਾ ਹੋਰ ਪ੍ਰਸਾਰ ਕਰਨਗੇ।

ਮੁੱਖ ਮੰਤਰੀ ਨੇ ਟੀਮ ਨੂੰ ਭਵਿੱਖ ਦੇ ਕਦਮਾਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਇਹ ਅਪੀਲ ਵੀ ਕੀਤੀ ਕਿ ਉਹ ਅਜਿਹੀਆਂ ਪਹਿਲਕਦਮੀਆਂ ਜਾਰੀ ਰੱਖਣਗੇ।

‘ਸ਼ਬਦ’ ਤੇ ‘ਗੀਤ’ ਜਾਰੀ ਕਰਨ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਡਾ.ਰਾਜ ਕੁਮਾਰ ਵੇਰਕਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਪ੍ਰਮੁੱਖ ਸਕੱਤਰ ਸੱਭਿਆਚਾਰ ਤੇ ਸੈਰ ਸਪਾਟਾ ਵਿਕਾਸ ਪ੍ਰਤਾਪ ਵੀ ਹਾਜ਼ਰ ਸਨ।

Capt Amarinder Raj Kumar Verka Shabad Launch

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION