30.1 C
Delhi
Friday, April 26, 2024
spot_img
spot_img

ਕੈਪਟਨ ਦੇ ਰਜਵਾੜਾਸ਼ਾਹ ਅਤੇ ਪੱਖ਼ਪਾਤੀ ਹੋਣ ਦਾ ਸਬੂਤ ਹਨ ਸੀਨੀਆਰਤਾ ਨੂੰ ਅੱਖੋਂ ਪਰੋਖ਼ੇ ਕਰਕੇ ਕੀਤੀਆਂ ਨਿਯੁਕਤੀਆਂ: ਖ਼ਹਿਰਾ

ਚੰਡੀਗੜ, 27 ਜੂਨ, 2020 –

ਅੱਜ ਇਥੇ ਚੰਡੀਗੜ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜੋ ਕਿ ਸਰਕਾਰੀ ਕੰਮ ਕਾਰ ਦੇ ਨਿਯਮਾਂ ਸ਼ਰਤਾਂ ਨੂੰ ਛਿੱਕੇ ਉੱਪਰ ਟੰਗਕੇ ਆਪਣੀ ਮਨ ਮਰਜੀ ਅਨੁਸਾਰ ਗਲਤ ਅਤੇ ਗੈਰਸੰਵਿਧਾਨਕ ਨਿਯੁਕਤੀਆਂ ਕਰ ਰਹੇ ਹਨ।

ਖਹਿਰਾ ਨੇ ਕਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਸੂਬੇ ਦੀ ਆਲਾ ਅਫਸਰ ਬਣਉਣ ਵਾਸਤੇ ਨਵੀਂ ਚੀਫ ਸੈਕਟਰੀ ਵਿਨੀ ਮਹਾਜਨ ਨੇ ਪੰਜ ਸੀਨੀਅਰ ਅਧਿਕਾਰੀਆਂ ਦਾ ਹੱਕ ਮਾਰਿਆ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਪਤੀ ਦਿਨਕਰ ਗੁਪਤਾ ਨੂੰ ਵੀ ਪੰਜ ਸੀਨੀਅਰ ਆਈ.ਪੀ.ਐਸ ਅਫਸਰਾਂ ਨੂੰ ਦਰਕਿਨਾਰ ਕਰਕੇ ਡੀ.ਜੀ.ਪੀ ਬਣਾਇਆ ਗਿਆ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੀਨੀਅਰਤਾ ਅਤੇ ਨਿਰਪੱਖਤਾ ਪ੍ਰਤੀ ਵਿਸਵਾਸ ਨਹੀਂ ਰੱਖਦੇ।

ਖਹਿਰਾ ਨੇ ਕਿਹਾ ਕਿ ਸੂਬੇ ਦੀਆਂ ਆਲਾ ਪਦਵੀਆਂ ਉੱਪਰ ਪੱਖਪਾਤੀ ਢੰਗ ਨਾਲ ਕੀਤੀਆਂ ਗਈਆਂ ਅਜਿਹੀਆਂ ਤਰੱਕੀਆਂ ਨਾ ਸਿਰਫ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਮਨਾਂ ਵਿੱਚ ਰੋਸ ਪੈਦਾ ਕਰਨਗੀਆਂ ਬਲਕਿ ਯੋਗ ਅਧਿਕਾਰੀਆਂ ਦੇ ਮਨੋਬਲ ਨੂੰ ਵੀ ਤੋੜਣਗੀਆਂ।

ਹਿਰਾ ਨੇ ਕਿਹਾ ਕਿ ਪਹਿਲਾਂ ਦਿਨਕਰ ਗੁਪਤਾ ਦੀ ਡੀ.ਜੀ.ਪੀ ਵਜੋਂ ਕੀਤੀ ਗਈ ਨਿਯੁਕਤੀ ਨੂੰ ਕੈਟ ਨੇ ਰੱਦ ਕਰ ਦਿੱਤਾ ਸੀ ਅਤੇ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਡਿੰਗ ਹੈ ਜਿਥੇ ਕਿ ਉਸ ਦੀ ਨਿਯੁਕਤੀ ਨੂੰ ਬਚਾਉਣ ਲਈ ਸਰਕਾਰੀ ਖਜਾਨੇ ਦੇ ਕਰੋੜਾਂ ਰੁਪਏ ਲੁਟਾਏ ਜਾ ਰਹੇ ਹਨ।

ਖਹਿਰਾ ਨੇ ਕਿਹਾ ਕਿ ਇਸੇ ਤਰਾਂ ਹੀ ਵਿਨੀ ਮਹਾਜਨ ਦੀ ਮੁੱਖ ਸਕੱਤਰ ਵਜੋਂ ਕੀਤੀ ਗਈ ਤਾਜੀ ਨਿਯੁਕਤੀ ਉਹਨਾਂ ਸਾਰਿਆਂ ਵੱਲੋਂ ਸੂਬੇ ਵਾਸਤੇ ਮੁਕੱਦਮੇਬਾਜੀ ਦਾ ਇੱਕ ਹੋਰ ਦੋਰ ਲੈ ਕੇ ਆਵੇਗੀ ਜੋ ਕਿ ਅਣਦੇਖੇ ਅਤੇ ਅਪਮਾਨਿਤ ਕੀਤੇ ਗਏ ਹਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੋਨਾਂ ਵਿੱਚ ਆਲਾ ਨਿਯੁਕਤੀਆਂ ਕਰਦੇ ਹੋਏ ਸਿੱਖ ਅਫਸਰਾਂ ਦੀ ਸੀਨੀਅਰਤਾ, ਭਾਵਨਾਵਾਂ ਅਤੇ ਮੈਰਿਟ ਨੂੰ ਅਣਦੇਖਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਖਹਿਰਾ ਨੇ ਸਖਤ ਅਲੋਚਨਾ ਕੀਤੀ। ਖਹਿਰਾ ਨੇ ਕਿਹਾ ਕਿ ਜੇਕਰ ਸਿੱਖ ਅਫਸਰਾਂ ਨੂੰ ਉਹਨਾਂ ਦੇ ਹੀ ਜੱਦੀ ਸੂਬੇ ਵਿੱਚ ਸੇਵਾ ਕਰਨ ਦਾ ਮੋਕਾ ਨਹੀਂ ਦਿੱਤਾ ਜਾਂਦਾ ਤਾਂ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਉਹਨਾਂ ਨੂੰ ਮੋਕਾ ਦਿੱਤਾ ਜਾਣਾ ਅਸੰਭਵ ਹੈ।

ਖਹਿਰਾ ਨੇ ਕਿਹਾ ਕਿ ਸ਼ਾਇਦ ਮੋਜੂਦਾ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਸਕੱਤਰ ਅਤੇ ਡੀ.ਜੀ.ਪੀ ਦੀਆਂ ਦੋਨੋਂ ਆਲਾ ਪਦਵੀਆਂ ਗੈਰ ਸਿੱਖ ਅਫਸਰਾਂ ਨੂੰ ਦਿੱਤੀਆਂ ਗਈਆਂ ਹਨ। ਖਹਿਰਾ ਨੇ ਕਿਹਾ ਕਿ ਇਹ ਗਲਤ ਕਦਮ ਕਨਫਲਿਕਟ ਆਫ ਇੰਟਰਸਟ ਵੀ ਹੈ ਕਿਉਂਕਿ ਮੁੱਖ ਸਕੱਤਰ ਪੁਲਿਸ ਦੀ ਕਾਰਜਸ਼ੈਲੀ ਦੀ ਜਾਂਚ ਕਰਨ ਵਾਸਤੇ ਮੈਜਿਸਟਰਲ ਤਾਕਤਾਂ ਰੱਖਦਾ ਹੈ।

ਖਹਿਰਾ ਨੇ ਕਿਹਾ ਕਿ ਕੀ ਨਵੀਂ ਮੁੱਖ ਸਕੱਤਰ ਆਪਣੇ ਡੀ.ਜੀ.ਪੀ ਪਤੀ ਦੇ ਖਿਲਾਫ ਕੋਈ ਟਿੱਪਣੀ ਜਾਂ ਰਿਪੋਰਟ ਦੇ ਸਕਦੀ ਹੈ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਦਾ ਹੈ?

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਇਹਨਾਂ ਆਲਾ ਕੁਰਸੀਆਂ ਉੱਪਰ ਗੈਰ ਸਿੱਖ ਅਫਸਰਾਂ ਨੂੰ ਬਿਠਾਇਆ ਹੈ ਬਲਕਿ ਹੋਰਨਾਂ ਅਹਿਮ ਨਿਯੁਕਤੀਆਂ ਦੀ ਜਾਂਚ ਕੀਤੀ ਜਾਵੇ ਤਾਂ ਸਾਫ ਪਤਾ ਚਲਦਾ ਹੈ ਕਿ ਉਹ ਜਾਣ ਬੁੱਝ ਕੇ ਯੋਗ ਸਿੱਖ ਅਫਸਰਾਂ ਅਤੇ ਹੋਰ ਉੱਘੀਆਂ ਸਿੱਖ ਸ਼ਖਸੀਅਤਾਂ ਨੂੰ ਨਜਰ ਅੰਦਾਜ ਕਰ ਰਹੇ ਹਨ ਜਿਹਨਾਂ ਨੂੰ ਕਿ ਇਹ ਪਦ ਦਿੱਤੇ ਜਾ ਸਕਦੇ ਸਨ। ਉਹਨਾਂ ਕਿਹਾ ਕਿ ਮੋਜੂਦਾ ਏ.ਜੀ ਇੱਕ ਗੈਰ ਸਿੱਖ ਹੈ, ਲੋਕਪਾਲ ਇੱਕ ਗੈਰ ਸਿੱਖ ਹੈ, ਸਟੇਟ ਇਨਫੋਰਮੇਸ਼ਨ ਕਮੀਸ਼ਨਰ ਇੱਕ ਗੈਰ ਸਿੱਖ ਹੈ, ਮਨੁੱਖੀ ਅਧਿਕਾਰ ਕਮੀਸ਼ਨ ਜੱਜ ਇੱਕ ਗੈਰ ਪੰਜਾਬੀ ਹੈ, ਸਟੇਟ ਇਲੈਕਸ਼ਨ ਕਮੀਸ਼ਨ ਦੀ ਅਗਵਾਈ ਗੈਰ ਸਿੱਖ ਕਰਦਾ ਹੈ, ਮਹਿਲਾ ਕਮੀਸ਼ਨ ਦਾ ਇੱਕ ਗੈਰ ਸਿੱਖ ਮੁੱਖੀ ਹੈ, ਇਸੇ ਤਰਾ ਹੀ ਕਿਸਾਨ ਕਮੀਸ਼ਨ ਦਾ ਮੁੱਖੀ ਗੈਰ ਸਿੱਖ ਅਤੇ ਰਾਜ ਖੁਰਾਕ ਕਮੀਸ਼ਨ ਦਾ ਮੁੱਖੀ ਇੱਕ ਗੈਰ ਪੰਜਾਬੀ ਹੈ।

ਇਸ ਦੇ ਨਾਲ ਹੀ ਖਹਿਰਾ ਨੇ ਇਹਨਾਂ ਪੱਖਪਾਤੀ ਨਿਯੁਕਤੀਆਂ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਧਾਰੀ ਚੁੱਪੀ ਉੱਪਰ ਸਵਾਲ ਕੀਤਾ। ਖਹਿਰਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਇੱਕ ਪਾਸੇ ਜਿਥੇ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਘੱਟ ਗਿਣਤੀ ਸਿੱਖ ਭਾਈਚਾਰੇ ਦਾ ਇੱਕਲੋਤਾ ਰਖਵਾਲਾ ਅਖਵਾਉਂਦਾ ਹੈ ਪਰੰਤੂ ਪਿਛਲੇ ਤਿੰਨ ਸਾਲਾਂ ਵਿੱਚ ਉਸ ਸਮੇਂ ਇੱਕ ਵੀ ਸ਼ਬਦ ਨਹੀਂ ਬੋਲ਼ਆ ਜਦ ਕੈਪਟਨ ਅਮਰਿੰਦਰ ਸਿੰਘ ਇੱਕ ਤਾਨਾਸ਼ਾਹ ਵਾਂਗ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਨੂੰ ਅਣਦੇਖਿਆ ਕਰਕੇ ਆਪਣੀ ਮਨ ਮਰਜੀ ਅਨੁਸਾਰ ਇਹ ਅਣਉਚਿਤ ਅਤੇ ਨਜਾਇਜ ਨਿਯੁਕਤੀਆਂ ਕਰ ਰਹੇ ਸਨ।

ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਮੁੱਖ ਸਕੱਤਰ ਅਤੇ ਡੀ.ਜੀ.ਪੀ ਦੀਆਂ ਨਿਯੁਕਤੀਆਂ ਬਲਕਿ ਦੱਸੇ ਗਏ 10 ਹੋਰ ਮਹੱਤਵਪੂਰਨ ਦਫਤਰਾਂ ਦੀਆਂ ਨਿਯੁਕਤੀਆਂ ਉੱਪਰ ਵੀ ਮੁੜ ਵਿਚਾਰ ਕਰਨ ਜੋ ਕਿ ਗੈਰਸਿੱਖਾਂ ਅਤੇ ਗੈਰ ਪੰਜਾਬੀਆਂ ਨੂੰ ਦਿੱਤੀਆਂ ਗਈਆਂ ਹਨ ਅਤੇ ਘੱਟ ਗਿਣਤੀ ਭਾਈਚਾਰੇ ਨਾਲ ਕੀਤਾ ਗਿਆ ਘੋਰ ਵਿਤਕਰਾ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION