40.6 C
Delhi
Monday, May 20, 2024
spot_img
spot_img

ਕੈਪਟਨ ਦੀ ਬੇਟੀ ਜੈ ਇੰਦਰ ਕੌਰ ਡਾ: ਨਵਜੋਤ ਕੌਰ ਸਿੱਧੂ ਦੀ ਥਾਂ ਜਾਟ ਮਹਾਂ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ

ਯੈੱਸ ਪੰਜਾਬ
ਚੰਡੀਗੜ੍ਹ, 8 ਮਾਰਚ, 2022:
ਚੰਡੀਗੜ੍ਹ, 8 ਮਾਰਚ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਪੰਜਾਬ ਜਾਟ ਮਹਾਸਭਾ ਦੀ ਮਹਿਲਾ ਵਿੰਗ ਦੀ ਅੱਜ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ।

ਉਹਨਾਂ ਨੂੰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੀ ਜਗ੍ਹਾ ਅੱਜ ਨਿਯੁਕਤ ਕੀਤਾ ਗਿਆ।

ਜਾਟ ਮਹਾਸਭਾ ਦੇ ਇਕ ਬੁਲਾਰੇ ਨੇ ਕਿਹਾ ਕਿ ਜਨਤਕ ਜੀਵਨ ਵਿੱਚ ਉਹਨਾਂ ਦੇ ਤਜ਼ਰਬੇ ਨੂੰ ਦੇਖਦੇ ਹੋਏ ਉਹਨਾਂ ਨੂੰ ਯਕੀਨ ਹੈ ਕਿ ਸ੍ਰੀਮਤੀ ਜੈ ਇੰਦਰ ਕੌਰ ਸੰਸਥਾ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗੀ ਅਤੇ ਉਹਨਾਂ ਦੀ ਸਮਾਜ ਦੀ ਹੋਰ ਉੱਨਤੀ ਲਈ ਕੰਮ ਕਰੇਗੀ।

ਯਾਦ ਰਹੇ ਕਿ 17 ਮਾਰਚ 2021 ਨੂੰ ਸ: ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫ਼ਾਰਮ ਉੱਤੇ ਹੋਈ ਮੁਲਾਕਾਤ ਦੇ ਨਾਲੋ ਨਾਲ ਹੀ ਡਾ: ਨਵਜੋਤ ਕੌਰ ਸਿੱਧੂ ਨੂੰ ਜਾਟ ਮਹਾਂਸਭਾ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਇਸ ਮਹਾਂਸਭਾ ਦੇ ਸਰਵੇ ਸਰਵਾ ਹਨ।

ਡਾ: ਨਵਜੋਤ ਕੌਰ ਸਿੱਧੂ ਨੂੰ ਹਟਾ ਕੇ ਸ੍ਰੀਮਤੀ ਜੈ ਇੰਦਰ ਕੌਰ ਨੂੰ ਜਾਟ ਮਹਾਂਸਭਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਬਣਾਏ ਜਾਣ ਸੰਬੰਧੀ ਨਿਯੁਕਤੀ ਪੱਤਰ ਟਵਿੱਟਰ ’ਤੇ ਸਾਂਝਾ ਕਰਦਿਆਂ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਸ: ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸ: ਨਵਜੋਤ ਸਿੰਘ ਸਿੱਧੂ ਨੂੰ ਟੈਗ ਕਰਦੇ ਹੋਏ ਲਿਖ਼ਿਆ ਹੈ ਕਿ ‘ਪਹਿਲੀ ਵਿਕਟ ਡਿੱਗੀ! ਸਮਾਂ ਬਦਲ ਰਿਹਾ ਹੈ! ਵਫ਼ਾਦਾਰੀਆਂ ਬਦਲ ਰਹੀਆਂ!’

ਇਸੇ ਟਵੀਟ ਵਿੱਚ ਕਾਂਗਰਸ ਨੂੰ ਟੈਗ ਕਰਦਿਆਂ ਬਲੀਏਵਾਲ ਨੇ ਲਿਖ਼ਿਆ, ‘ਅਗਲੇ ਝਟਕੇ ਵਾਸਤੇ ਤਿਆਰ ਰਹੋ!’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION