32.1 C
Delhi
Monday, May 20, 2024
spot_img
spot_img

ਕੈਪਟਨ ਗਰਚਾ ਦੀ ਸ਼ਹਾਦਤ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਰਹੇਗੀ: ਡੀ.ਸੀ. ਜਲੰਧਰ ਵਰਿੰਦਰ ਸ਼ਰਮਾ

ਜਲੰਧਰ 30 ਜੂਨ, 2019:

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਸ਼ਹੀਦ ਕੈਪਟਨ ਰੁਪੇਂਦਰ ਸਿੰਘ ਗਰਚਾ ਵਲੋਂ ਦੇਸ਼ ਦੀਆਂ ਹੱਦਾਂ ਦੀ ਰਾਖੀ ਲਈ ਦਿੱਤੀ ਗਈ ਸ਼ਹਾਦਤ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਪ੍ਰੇਰਣਾਦਾਇਕ ਰਹੇਗੀ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਸ਼ਹਾਦਤ ਤੋਂ ਸੇਧ ਲੈ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਨਾ ਚਾਹੀਦਾ ਹੈ।

ਅੱਜ ਇਥੇ ਕੈਪਟਨ ਗਰਚਾ ਦੇ 19ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਪਟਨ ਗਰਚਾ ਵਰਗੇ ਸ਼ਹੀਦਾਂ ਦੀ ਬਦੌਲਤ ਅਸੀਂ ਹਮੇਸ਼ਾਂ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਇੱਕ ਘੁਸਪੈਠ ਨੂੰ ਰੋਕਣ ਲਈ ਜਿਸ ਦਲੇਰੀ ਅਤੇ ਦੇਸ਼ ਭਗਤੀ ਦਾ ਪ੍ਰਗਟਾਵਾ ਕੈਪਟਨ ਗਰਚਾ ਨੇ ਕੀਤਾ ਉਹ ਲਾ-ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਹਮੇਸ਼ਾਂ ਕੈਪਟਨ ਗਰਚਾ ਅਤੇ ਉਨਾਂ ਵਰਗੇ ਅਨੇਕਾਂ ਸ਼ਹੀਦਾਂ ਦਾ ਕਰਜ਼ਦਾਰ ਰਹੇਗਾ।

ਉਨ੍ਹਾਂ ਕਿਹਾ ਕਿ ਸ਼ਹੀਦ ਕੈਪਟਨ ਗਰਚਾ ਦੀ ਯਾਦ ਵਿੱਚ ਬਣਾਏ ਗਏ ਚੈਰੀਟੇਬਲ ਟਰੱਸਟ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਕੈਪਟਨ ਗਰਚਾ ਨੂੰ ਸੱਚੀ ਸ਼ਰਧਾਂਜ਼ਲੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਸ਼ਹੀਦ ਦੇ ਸ਼ਰਧਾਂਜ਼ਲੀ ਸਮਾਗਮ ਵਿਚ ਸ਼ਿਰਕਤ ਕਰਨਾ ਬੜੀ ਮਾਣ ਵਾਲੀ ਗੱਲ ਹੈ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੈਜਰ ਜਨਰਲ ਆਰ.ਕੇ ਸਿੰਘ ਜੀ.ਓ.ਸੀ 91 ਸਬ ਏਰੀਆ ਨੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਫੌਜ ਵਿਚ ਪੰਜਾਬੀ ਆਪਣੇ ਹੌਸਲੇ ਲਈ ਜਾਣੇ ਜਾਂਦੇ ਹਨ ਤੇ ਸਾਨੂੰ ਆਪਣੀ ਇਹ ਪਹਿਚਾਣ ਬਣਾਈ ਰੱਖਣੀ ਹੋਵੇਗੀ। ਇਸ ਤੋਂ ਪਹਿਲਾਂ ਲੈਫ.ਕਰਨਲ (ਸੇਵਾ ਮੁਕਤ) ਮਨਮੋਹਨ ਸਿੰਘ ਨੇ ਵੀ ਕੈਪਟਨ ਗਰਚਾ ਨੂੰ ਸਰਧਾਂਜ਼ਲੀ ਦਿੱਤੀ ਅਤੇ ਸਮਾਗਮ ਵਿਚ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

ਐਸ.ਡੀ. ਫੁੱਲਰਵਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਕੈਪਟਨ ਗਰਚਾ ਜੋ ਕਿ 323 ਏ.ਏ.ਡੀ.ਰੈਜ਼ੀਮੈਂਟ ਨਾਲ ਸਬੰਧਿਤ ਸਨ, ਦੀ ਟੁਕੜੀ ਵਲੋਂ ਵੀ ਕੈਪਟਨ ਸੰਦੀਪ ਕੁਮਾਰ ਦੀ ਅਗਵਾਈ ਵਿਚ ਸਮਾਗਮ ਦੌਰਾਨ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਮੁੱਖ ਤੌਰ ‘ਤੇ ਹਰਮਿੰਦਰ ਕੌਰ ਗਰਚਾ( ਕੈਪਟਨ ਰੁਪਿੰਦਰ ਦੇ ਮਾਤਾ ਜੀ), ਦਪਿੰਦਰ ਸਿੰਘ ਗਰਚਾ( ਕੈਪਟਨ ਰੁਪਿੰਦਰ ਦੇ ਭਰਾ), ਐਮ.ਐਸ.ਸ਼ੇਰਗਿਲ, ਏ.ਐਸ.ਬਾਹੀਆ,ਐਸ.ਢਿਲੋਂ , ਐਲ.ਐਸ ਵੋਹਰਾ, ਐਨ.ਐਸ ਬਾਵਾ,ਗੁਰਦੀਪ ਸਿੰਘ (ਸਾਰੇ ਲੈਫ.ਜਨਰਲ ਸੇਵਾ ਮੁਕਤ), ਮੇਜਰ ਜਨਰਲ ਇਕਬਾਲ ਸਿੰਘ, ਮਨਜੀਤ ਸਿੰਘ , ਅਮਰੀਕ ਸਿੰਘ ਅਤੇ ਕਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION